ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ‘ਸਮਝਦਾਰੀ’ ਨਾਲ ਕਰ ਰਿਹੈ ਵਿਦੇਸ਼ੀ ਕਰੰਸੀ ਭੰਡਾਰ ਦੀ ਵਰਤੋਂ

Sunday, Sep 11, 2022 - 02:01 PM (IST)

ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ RBI ‘ਸਮਝਦਾਰੀ’ ਨਾਲ ਕਰ ਰਿਹੈ ਵਿਦੇਸ਼ੀ ਕਰੰਸੀ ਭੰਡਾਰ ਦੀ ਵਰਤੋਂ

ਨਵੀਂ ਦਿੱਲੀ (ਅਨਸ) - ਭਾਰਤੀ ਰੁਪਇਆ, ਜੋ ਕੈਲੰਡਰ ਸਾਲ 2022 ਦੀ ਸ਼ੁਰੂਆਤ ਤੋਂ ਲਗਾਤਾਰ ਡਿੱਗ ਰਿਹਾ ਸੀ ਅਤੇ ਕਈ ਵਾਰ ਹੇਠਲੇ ਪੱਧਰ ਨੂੰ ਛੂਹ ਗਿਆ ਸੀ, ਦਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ਨੂੰ ਖਰਚ ਕਰ ਕੇ ਕਈ ਵਾਰ ਸਮਝਦਾਰੀ ਨਾਲ ਬਚਾਅ ਕੀਤਾ ਹੈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ, ‘‘ਕੇਂਦਰੀ ਬੈਂਕ ਵੱਲੋਂ ਡਾਲਰ ਦੀ ਮੰਗ-ਸਪਲਾਈ ਦੇ ਪਾੜੇ ਨੂੰ ਭਰਨ ਨਾਲ ਵਿਦੇਸ਼ੀ ਕਰੰਸੀ ਭੰਡਾਰ ’ਚ ਗਿਰਾਵਟ ਦੇ ਮੱਦੇਨਜ਼ਰ ਆਰ. ਬੀ. ਆਈ. ਨੇ ਪਿਛਲੇ ਕੁਝ ਸਾਲਾਂ ’ਚ ਇਨਫਲੋ ਅਤੇ ਆਊਟਫਲੋ ਬਹੁਤ ਵਧੀਆ ਢੰਗ ਨਾਲ ਮੈਨੇਜ ਕੀਤਾ ਹੈ।

ਇਹ ਵੀ ਪੜ੍ਹੋ : ਗੈਰ-ਕਾਨੂੰਨੀ ਲੋਨ ਐਪਸ ’ਤੇ ਕੱਸਿਆ ਜਾਵੇਗਾ ਸ਼ਿਕੰਜਾ, RBI ਤਿਆਰ ਕਰੇਗਾ ‘ਵ੍ਹਾਈਟ ਲਿਸਟ

ਆਰ. ਬੀ. ਆਈ. ਦੀ ਵੈੱਬਸਾਈਟ ਤੋਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਕੇਂਦਰੀ ਬੈਂਕ ਨੇ ਇਸ ਕੈਲੰਡਰ ਸਾਲ ਦੀ ਸ਼ੁਰੂਆਤ ਦੇ ਬਾਅਦ ਤੋਂ ਰੁਪਏ ਨੂੰ ਮੁਕਤ ਗਿਰਾਵਟ ਤੋਂ ਬਚਾਉਣ ਲਈ ਹੁਣ ਤਕ 94,752 ਅਰਬ ਡਾਲਰ ਖਰਚ ਕੀਤੇ ਹਨ। ਇਸ ਵਿੱਤੀ ਸਾਲ ਦੀ ਸ਼ੁਰੂਆਤ ਦੇ ਬਾਅਦ ਤੋਂ ਇਸ ਨੇ 71.768 ਅਰਬ ਡਾਲਰ ਦੀ ਵਰਤੋਂ ਕੀਤੀ ਹੈ। 26 ਅਗਸਤ ਤੱਕ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 561.046 ਅਰਬ ਡਾਲਰ ਸੀ, ਜੋ 31 ਦਸੰਬਰ, 2021 ਨੂੰ 633.614 ਅਰਬ ਡਾਲਰ ਤੋਂ ਬਹੁਤ ਘੱਟ ਹੈ।

ਅਮਰੀਕਾ ’ਚ ਮੰਦੀ ਦੇ ਸੰਕੇਤ ਦੇ ਨਾਲ-ਨਾਲ ਕਾਗਜ਼ ’ਤੇ ਮੰਦੀ

ਐੱਲ. ਕੇ. ਪੀ. ਸਕਿਓਰਿਟੀਜ਼ ਦੇ ਵੀ. ਪੀ. ਰਿਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ, “ਆਊਟਫਲੋ ਗਲੋਬਲ ਰਿਹਾ ਹੈ, ਕਿਉਂਕਿ ਸਾਰੀਆਂ ਜੋਖਮ ਭਰੀਆਂ ਜਾਇਦਾਦਾਂ ’ਚ ਇਕੁਇਟੀ ਸਮੇਤ ਬਿਕਵਾਲੀ ਵੇਖੀ ਗਈ। ਧਾਤੂ ਖੇਤਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਹੈ, ਕਿਉਂਕਿ ਅਮਰੀਕਾ ’ਚ ਮੰਦੀ ਦੇ ਸੰਕੇਤ ਦੇ ਨਾਲ-ਨਾਲ ਕਾਗਜ਼ ’ਤੇ ਮੰਦੀ ਨਾਲ ਅਮਰੀਕਾ ’ਚ ‘ਬੈਕ ਟੂ ਬੈਕ ਕਮ ਜੀ. ਡੀ. ਪੀ.’ ਅੰਕੜਿਆਂ ਨੇ ਸਮੁੱਚੇ ਨਕਦੀ ਪ੍ਰਵਾਹ ਨੂੰ ਡਾਲਰ ’ਚ ਤਬਦੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹੁਣ ਰੇਲਵੇ ਦੀਆਂ ਜ਼ਮੀਨਾਂ 'ਤੇ ਵੀ ਬਣਨਗੇ ਸਕੂਲ-ਹਸਪਤਾਲ, ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਮੰਦੀ ਦੇ ਸਮੇਂ ’ਚ ਉੱਚੇ ਮਹਿੰਗਾਈ ਦੇ ਅੰਕੜਿਆਂ ਨੂੰ ਹਰਾਉਣ ਲਈ ਡਾਲਰ ਸਭ ਤੋਂ ਵਧੀਆ ਦਾਅ ਹੈ। ਤ੍ਰਿਵੇਦੀ ਨੇ ਕਿਹਾ ਕਿ ਇਸ ਤੋਂ ਪਿਛਲੇ ਕੁਝ ਮਹੀਨਿਆਂ ’ਚ ਐੱਫ. ਪੀ. ਆਈ. ਐੱਫ. ਆਈ. ਆਈ. ਵੱਲੋਂ ਆਊਟਫਲੋ ਹੋਇਆ, ਜਿਸ ਕਾਰਨ ਰੁਪਿਆ ਕਮਜ਼ੋਰ ਹੋਇਆ ਹੈ ਪਰ ਚਾਲੂ ਵਿੱਤੀ ਸਾਲ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਬਹੁਤ ਘੱਟ ਰਹੀ ਹੈ, ਕਿਉਂਕਿ ਰੁਪਏ ’ਚ 5 ਫੀਸਦੀ, ਯੂਰੋ ’ਚ 10 ਫੀਸਦੀ, ਪੌਂਡ ਦੀ ਗਿਰਾਵਟ ਦੇਖੀ ਗਈ ਹੈ। ਅਮਰੀਕੀ ਡਾਲਰ ਅਤੇ ਜਾਪਾਨੀ ਯੇਨ ’ਚ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਕਰੰਸੀਆਂ ਦੇ ਮੁਕਾਬਲੇ ਡਾਲਰ ਨੂੰ ਉੱਚਾ ਕਰ ਦਿੱਤਾ

ਪਿਛਲੇ ਕੁਝ ਮਹੀਨਿਆਂ ’ਚ ਰੁਪਏ ’ਚ ਕਈ ਮੌਕਿਆਂ ’ਤੇ ਗਿਰਾਵਟ ਦਰਜ ਕੀਤੀ ਗਈ। 29 ਅਗਸਤ ਨੂੰ ਇਹ ​​ਅਮਰੀਕੀ ਕਰੰਸੀ ਅਤੇ ਕੱਚੇ ਤੇਲ ਦੀਆਂ ਮਜ਼ਬੂਤ ਕੀਮਤਾਂ ਕਾਰਨ ਡਾਲਰ ਦੇ ਮੁਕਾਬਲੇ 80.15 ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ। ਰੁਪਏ ’ਚ ਗਿਰਾਵਟ ਘਰੇਲੂ ਚਿੰਤਾਵਾਂ ਦੀ ਬਜਾਏ ਗਲੋਬਲ ਚਿੰਤਾਵਾਂ ਕਾਰਨ ਹੈ। ਵਿਸ਼ਵ ਪੱਧਰ ’ਤੇ ਮੰਦੀ ਦੀ ਚਿੰਤਾ ਸੀ, ਗਲੋਬਲ ਕੇਂਦਰੀ ਬੈਂਕ ਦੀਆਂ ਨੀਤੀਆਂ ਅਤੇ ਸੁਰੱਖਿਅਤ ਪਨਾਹਗਾਹਾਂ ਵੱਲ ਵਧਣ ਦੇ ਕਾਰਨ ਜ਼ਿਆਦਾਤਰ ਕਰੰਸੀਆਂ ਦੇ ਮੁਕਾਬਲੇ ਡਾਲਰ ਨੂੰ ਉੱਚਾ ਕਰ ਦਿੱਤਾ।

ਇਹ ਵੀ ਪੜ੍ਹੋ : ਚੀਨ ਨੂੰ ਲੱਗੇਗਾ ਵੱਡਾ ਝਟਕਾ, Apple ਤੇ TATA ਦਰਮਿਆਨ ਹੋ ਸਕਦੀ ਹੈ ਵੱਡੀ ਡੀਲ

ਆਰ. ਬੀ. ਆਈ. ਬਾਜ਼ਾਰ ਨੂੰ ਸਥਿਰ ਕਰਨ ਲਈ ਡਾਲਰ ਖਰੀਦਿਆ

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਭਾਰਤੀ ਬਾਜ਼ਾਰ ’ਚ ਭਾਰੀ ਬਿਕਵਾਲੀ ਕਰ ਰਹੇ ਹਨ, ਹਾਲਾਂਕਿ, ਉਹ ਜੁਲਾਈ ਦੇ ਅੰਤ ਤੋਂ ਬਾਅਦ ਹੀ ਉਹ ਭਾਰਤੀ ਸ਼ੇਅਰਾਂ ’ਚ ਸ਼ੁੱਧ ਖਰੀਦਦਾਰ ਬਣ ਗਏ ਹਨ। ਐੱਨ. ਐੱਸ. ਡੀ. ਐੱਲ. ਦੇ ਅੰਕੜਿਆਂ ਮੁਤਾਬਕ ਕਰਜ਼ੇ ’ਚ ਐੱਫ. ਪੀ. ਆਈ. ਨਿਵੇਸ਼ 1.59 ਲੱਖ ਕਰੋੜ ਰੁਪਏ ਦਾ ਨਕਾਰਾਤਮਕ ਹੈ, ਜਿਸ ’ਚ ਜੂਨ ਮਹੀਨੇ ’ਚ 50,203 ਕਰੋੜ ਰੁਪਏ ਦੀ ਨਿਕਾਸੀ ਹੋਈ, ਜੋ ਇਸ ਕੈਲੰਡਰ ਸਾਲ ’ਚ ਸਭ ਤੋਂ ਵੱਧ ਹੈ।

ਪਿਛਲੇ ਦੋ ਸਾਲਾਂ ’ਚ ਆਰ. ਬੀ. ਆਈ. ਨੇ ਮਾਰਕੀਟ ਨੂੰ ਸਥਿਰ ਕਰਨ ਲਈ ਡਾਲਰ ਖਰੀਦੇ ਹਨ, ਜਦੋਂ ਕਿ ਹਾਲ ਹੀ ’ਚ ਜਦੋਂ ਕਿ ਐੱਫ. ਪੀ. ਆਈ. ਇਕੁਇਟੀ ਅਤੇ ਕਰਜ਼ਾ ਬਾਜ਼ਾਰ ’ਚ ਵੇਚ ਰਹੇ ਹਨ, ਤਾਂ ਉਹ ਲੋੜਾਂ ਨੂੰ ਪੂਰਾ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਮਹਿੰਗਾਈ ਦੇ ਅੰਕੜਿਆਂ ’ਚ ਗਿਰਾਵਟ ਆਵੇਗੀ, ਭਾਰਤੀ ਤਿਉਹਾਰੀ ਸੀਜ਼ਨ ਦੇ ਨਾਲ ਘਰੇਲੂ ਵਿਕਰੀ ਅਤੇ ਖਪਤ ’ਚ ਕਮੀ ਆਉਣ ਦੀ ਉਮੀਦ ਹੈ। ਭਾਰਤ ’ਚ ਤਿਉਹਾਰੀ ਸੀਜ਼ਨ ’ਚ ਕੋਵਿਡ ਪਾਬੰਦੀਆਂ ਦੇ ਲਗਭਗ 2 ਸਾਲ ਬਾਅਦ ਇਕ ਵੱਡਾ ਪ੍ਰਵਾਹ ਦੇਖਣ ਨੂੰ ਮਿਲੇਗਾ ਅਤੇ ਇਸ ਵਾਰ ਇਸ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ 'ਚ ਕਦੋਂ ਮਿਲੇਗੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News