RBI ਕਰਵਾਏਗਾ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਸਰਵੇਖਣ, ਗਾਹਕਾਂ ਨੂੰ ਪੁੱਛੇ ਜਾਣਗੇ ਇਹ ਸਵਾਲ

Tuesday, Apr 27, 2021 - 11:38 AM (IST)

RBI ਕਰਵਾਏਗਾ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਸਰਵੇਖਣ, ਗਾਹਕਾਂ ਨੂੰ ਪੁੱਛੇ ਜਾਣਗੇ ਇਹ ਸਵਾਲ

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਹਾਲ ਹੀ ’ਚ ਹੋਏ ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਦੇ ਸਬੰਧ ’ਚ ਗਾਹਕਾਂ ਦੀ ਸੰਤੁਸ਼ਟੀ ਬਾਰੇ ਪਤਾ ਲਗਾਉਣ ਲਈ ਇਕ ਸਰਵੇਖਣ ਕਰਨ ਦਾ ਫੈਸਲਾ ਕੀਤਾ ਹੈ।

ਗਾਹਕ ਸੰਤੁਸ਼ਟੀ ਸਰਵੇਖਣ ਦੇ ਤਹਿਤ ਹੋਰ ਸਵਾਲਾਂ ਦੇ ਜਵਾਬ ਤੋਂ ਇਲਾਵਾ ਇਹ ਵੀ ਪੁੱਛਿਆ ਜਾਵੇਗਾ ਕਿ ਕੀ ਰਲੇਵਾਂ ਗਾਹਕ ਸੇਵਾਵਾਂ ਦੇ ਲਿਹਾਜ ਨਾਲ ਸਕਾਰਾਤਮਕ ਰਿਹਾ ਜਾਂ ਨਹੀਂ। ਇਸ ਸਵਾਲ ਦੇ ਜਵਾਬ ’ਚ ਗਾਹਕਾਂ ਕੋਲ-ਵਧੇਰੇ ਸਹਿਮਤ, ਸਹਿਮਤ, ਠੀਕ-ਠਾਕ, ਅਸਹਿਮਤ, ਵਧੇਰੇ ਅਸਹਿਮਤ ਵਰਗੇ ਬਦਲ ਹੋਣਗੇ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ

ਪ੍ਰਸਤਾਵਿਤ ਸਰਵੇਖਣ ’ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ, ਬਿਹਾਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਗੁਜਰਾਤ ਸਮੇਤ 21 ਸੂਬਿਆਂ ਦੇ ਕੁਲ 20,000 ਉੱਤਰਦਾਤਾ ਸ਼ਾਮਲ ਹੋਣਗੇ ਅਤੇ ਇਸ ’ਚ ਕੁਲ 22 ਪ੍ਰਸ਼ਨ ਹੋਣਗੇ। ਇਨ੍ਹਾਂ 22 ਸਵਾਲਾਂ ’ਚ ਚਾਰ ਸਵਾਲ ਖਾਸ ਤੌਰ ’ਤੇ ਉਨ੍ਹਾਂ ਬੈਂਕਾਂ ਦੇ ਗਾਹਕਾਂ ਲਈ ਹਨ, ਜਿਨ੍ਹਾਂ ਦੀ ਬ੍ਰਾਂਚਾਂ ਦਾ ਦੂਜੇ ਬੈਂਕ ਦੀਆਂ ਬ੍ਰਾਂਚਾਂ ’ਚ ਰਲੇਵਾਂ ਕੀਤਾ ਗਿਆ ਹੈ।

ਇਨ੍ਹਾਂ ਗਾਹਕਾਂ ਤੋਂ ਗਾਹਕ ਸੇਵਾਵਾਂ ਅਤੇ ਸ਼ਿਕਾਇਤਾਂ ਦੇ ਹੱਲ ਨੂੰ ਲੈ ਕੇ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਪੁੱਛਿਆ ਜਾਵੇਗਾ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘਰੇਲੂ ਉਡਾਣਾਂ ਦੇ ਕਿਰਾਏ ਨੂੰ ਲੈ ਕੇ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼

ਇਨ੍ਹਾਂ ਬੈਂਕਾਂ ਦਾ ਹੋਇਆ ਰਲੇਵਾਂ

ਪੀ. ਐੱਸ. ਬੀ. ਬੈਂਕਾਂ ਦੇ ਰਲੇਵੇਂ ਤਹਿਤ ਦੇਨਾ ਬੈਂਕ ਅਤੇ ਵਿਜਯਾ ਬੈਂਕ ਨੂੰ ਬੈਂਕ ਆਫ ਬੜੌਦਾ ’ਚ ਮਿਲਾਇਆ ਗਿਆ ਸੀ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟੇਡ ਬੈਂਕ ਆਫ ਇੰਡੀਆ ਨੂੰ ਪੰਜਾਬ ਨੈਸ਼ਨਲ ਬੈਂਕ ’ਚ ਮਿਲਾਇਆ ਗਿਆ, ਕੇਨਰਾਂ ਬੈਂਕ ਨਾਲ ਸਿੰਡੀਕੇਟ ਬੈਂਕ ਨੂੰ ਮਿਲਾਇਆ ਗਿਆ।

ਇਸ ਤੋਂ ਇਲਾਵਾ ਇੰਡੀਅਨ ਬੈਂਕ ਨਾਲ ਇਲਾਹਾਬਾਦ ਬੈਂਕ ਅਤੇ ਯੂਨੀਅਨ ਬੈਂਕ ਆਫ ਇੰਡੀਆ ਨਾਲ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਹੋਇਆ। ਇਸ ਤੋਂ ਇਲਾਵਾ ਲਕਸ਼ਮੀ ਵਿਲਾਸ ਬੈਂਕ ਦਾ ਡੀ. ਬੀ. ਐੱਸ. ਬੈਂਕ ’ਚ ਰਲੇਵਾਂ ਹੋਇਆ।

ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਵਿਚ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News