RBI ਨੇ SBI ਨੂੰ ਲਾਇਆ 7 ਕਰੋੜ ਰੁਪਏ ਦਾ ਜੁਰਮਾਨਾ

Tuesday, Jul 16, 2019 - 01:19 AM (IST)

RBI ਨੇ SBI ਨੂੰ ਲਾਇਆ 7 ਕਰੋੜ ਰੁਪਏ ਦਾ ਜੁਰਮਾਨਾ

ਮੁੰਬਈ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਕਿ ਉਸ ਨੇ ਨਾਨ ਪਰਫਾਰਮਿੰਗ ਅਸੈਟ (ਐੱਨ.ਪੀ.ਏ.) ਪਛਾਣ ਅਤੇ ਧੋਖਾਦੇਹੀ ਜੋਖਮ ਪ੍ਰਬੰਧਨ ਨਾਲ ਸਬੰਧਤ ਮਾਪਦੰਡਾਂ ਦਾ ਪਾਲਣ ਨਾ ਕਰਨ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਨੂੰ 7 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਬੈਂਕ ਨੂੰ ਆਰ.ਆਈ.ਏ.ਸੀ. ਦੇ ਮਾਪਦੰਡਾਂ ਦਾ ਪਾਲਣ ਨਾ ਕਰਨ, ਚਾਲੂ ਖਾਤਿਆਂ ਨੂੰ ਖੋਲ੍ਹਣਾ ਅਤੇ ਚਾਲੂ ਕਰਨ ਲਈ ਜ਼ਾਬਤਾ ਅਤੇ ਵੱਡੇ ਕ੍ਰੈਡਿਟ 'ਤੇ ਸੂਚਨਾ ਦੇ ਕੇਂਦਰੀ ਭੰਡਾਰ 'ਤੇ ਡਾਟਾ ਦੀ ਰਿਪੋਰਟਿੰਗ ਅਤੇ ਧੋਖਾਦੇਹੀ ਲਈ ਜੁਰਮਾਨਾ ਲਾਇਆ ਗਿਆ ਹੈ।


author

Karan Kumar

Content Editor

Related News