ਹੁਣ ਐਤਵਾਰ 27 ਸਤੰਬਰ ਨੂੰ ਵੀ ਖੁੱਲਣਗੇ ਬੈਂਕ, RBI ਨੇ ਦਿੱਤੀ ਮਨਜ਼ੂਰੀ
Wednesday, Sep 23, 2026 - 02:08 PM (IST)
ਬਿਜ਼ਨੈੱਸ ਡੈਸਕ - 27 ਸਤੰਬਰ ਐਤਵਾਰ ਨੂੰ ਦੇਸ਼ ਭਰ ਦੇ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਵਿੱਤ ਮੰਤਰਾਲੇ ਵਲੋਂ ਜਾਰੀ ਸੂਚਨਾ ਮੁਤਾਬਕ ਆਰਬੀਆਈ ਨੇ 27 ਸਤੰਬਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ ਅਤੇ ਏਟੀਐਮ ਨਾਲ ਜੁੜੀਆਂ ਸ਼ਾਖਾਵਾਂ ਸਮੇਤ ਸਾਰੀਆਂ ਸੇਵਾਵਾਂ ਦੇ ਪੂਰੇ ਸੰਚਾਲਨ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਜ਼ਿਕਰਯੋਗ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਦੁਆਰਾ 28 ਤੋਂ 30 ਸਤੰਬਰ 2026 ਤੱਕ ਪ੍ਰਸਤਾਵਿਤ ਤਿੰਨ ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਹੜਤਾਲ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀਆਂ ਵੀਕੈਂਡ ਛੁੱਟੀਆਂ ਪੈ ਰਹੀਆਂ ਹਨ। ਲਗਾਤਾਰ ਪੰਜ ਦਿਨਾਂ ਤੱਕ ਬੈਂਕਿੰਗ ਸੇਵਾਵਾਂ ਵਿੱਚ ਵਿਘਨ ਪੈਣ ਦੇ ਅਨੁਮਾਨ ਕਾਰਨ ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ, ਸਰਕਾਰੀ ਹਸਪਤਾਲ ਨੇ ਲਗਾਈ ਰੋਕ
ਵਿੱਤ ਮੰਤਰਾਲੇ ਦਾ ਬਿਆਨ
ਵਿੱਤ ਮੰਤਰਾਲੇ ਨੇ ਕਿਹਾ ਕਿ ਜਨਤਾ ਦੀਆਂ ਬੈਂਕਿੰਗ ਜ਼ਰੂਰਤਾਂ ਲੰਬੇ ਸਮੇਂ ਤੱਕ ਪ੍ਰਭਾਵਿਤ ਨਾ ਹੋਣ, ਇਸ ਕਰਕੇ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਪੇਂਡੂ ਬੈਂਕ ਐਤਵਾਰ, 27 ਸਤੰਬਰ, 2026 ਨੂੰ ਆਮ ਵਾਂਗ ਕੰਮ ਕਰਨਗੇ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਹੜਤਾਲ ਮੁਲਤਵੀ ਕਰਨ ਦੀ ਅਪੀਲ
ਸਰਕਾਰ ਅਤੇ ਬੈਂਕ ਪ੍ਰਬੰਧਨ ਨੇ ਬੈਂਕ ਯੂਨੀਅਨਾਂ ਨੂੰ ਪ੍ਰਸਤਾਵਿਤ ਹੜਤਾਲ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਇਹ ਕਦਮ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ ਕਾਰਨ ਚੁੱਕਿਆ ਜਾ ਰਿਹਾ ਹੈ।
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੇਸ਼ ਦੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨੌਂ ਪ੍ਰਮੁੱਖ ਟਰੇਡ ਯੂਨੀਅਨਾਂ ਦਾ ਇੱਕ ਸਾਂਝਾ ਪਲੇਟਫਾਰਮ ਹੈ। ਇਹ ਸੰਗਠਨ ਸਰਕਾਰ ਅਤੇ ਬੈਂਕ ਪ੍ਰਬੰਧਨ ਨਾਲ ਤਨਖਾਹ ਵਾਧੇ, ਕੰਮਕਾਜੀ ਘੰਟਿਆਂ, ਪੈਨਸ਼ਨਾਂ ਅਤੇ ਬੈਂਕ ਕਰਮਚਾਰੀਆਂ ਦੀਆਂ ਹੋਰ ਮੰਗਾਂ ਬਾਰੇ ਫੈਸਲੇ ਲੈਂਦਾ ਹੈ।
ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ
ਇਹ ਵੀ ਪੜ੍ਹੋ : ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
