RBI ਨੇ ਡਿਜੀਟਲ ਲੈਣ-ਦੇਣ ਲਈ ਨਵਾਂ ''ਪ੍ਰੀਪੇਡ'' ਭੁਗਤਾਨ ਉਤਪਾਦ ਜਾਰੀ ਕੀਤਾ

Wednesday, Dec 25, 2019 - 05:33 PM (IST)

RBI ਨੇ ਡਿਜੀਟਲ ਲੈਣ-ਦੇਣ ਲਈ ਨਵਾਂ ''ਪ੍ਰੀਪੇਡ'' ਭੁਗਤਾਨ ਉਤਪਾਦ ਜਾਰੀ ਕੀਤਾ

ਮੁੰਬਈ — ਰਿਜ਼ਰਵ ਬੈਂਕ ਨੇ ਛੋਟੇ ਮੁੱਲ ਦੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਮੰਗਲਵਾਰ ਨੂੰ ਪੇਮੈਂਟ ਗੇਟਵੇ ਦੇ ਰੂਪ ਵਿਚ ਕੰਮ ਕਰਨ ਵਾਲੇ 'ਸੈਮੀ ਕਲੋਜ਼ਡ ਪ੍ਰੀਪੇਡ ਪੇਮੈਂਟ' ਉਤਪਾਦ (PPI) ਪੇਸ਼ ਕੀਤਾ। ਇਸ ਦੀ ਵਰਤੋਂ 10,000 ਰੁਪਏ ਤੱਕ ਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਲਈ ਕੀਤਾ ਜਾ ਸਕਦਾ ਹੈ। ਇਹ ਕਾਰਡ ਜਾਂ ਇਲਕਟ੍ਰਾਨਿਕ ਰੂਪ ਵਿਚ ਹੋ ਸਕਦਾ ਹੈ। ਇਸ ਉਤਪਾਦ ਵਿਚ ਪੈਸਾ ਪਾਉਣ ਦੀ ਸਹੂਲਤ ਸਿਰਫ ਬੈਂਕ ਖਾਤੇ ਜ਼ਰੀਏ ਹੀ ਹੋਵੇਗੀ। ਇਸ ਮਹੀਨੇ ਮੌਦਰਿਕ ਨੀਤੀ ਸਮੀਖਿਆ ਵਿਚ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਉਹ ਛੋਟੇ ਮੁੱਲ ਦੇ ਡਿਜੀਟਲ ਲੈਣ-ਦੇਣ ਲਈ ਇਸ ਤਰ੍ਹਾਂ ਦੇ ਪੀਪੀਆਈ ਪੇਸ਼ ਕਰੇਗਾ। ਰਿਜ਼ਰਵ ਬੈਂਕ ਨੇ ਇਕ ਸੂਚਨਾ 'ਚ ਕਿਹਾ, 'ਛੋਟੇ ਮੁੱਲ ਦੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਅਤੇ ਗਾਹਕਾਂ ਨੂੰ ਬਿਹਤਰ ਤਜਰਬੇ ਦੇ ਇਰਾਦੇ ਨਾਲ ਨਵੇਂ ਤਰ੍ਹਾਂ ਦੇ ਸੈਮੀ-ਕਲੋਜ਼ਡ ਪੀਪੀਆਈ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।'

ਫਿਲਹਾਲ ਤਿੰਨ ਤਰ੍ਹਾਂ ਦੇ ਪੀਪੀਆਈ... ਕਲੋਜ਼ਡ ਸਿਸਟਮ, ਸੈਮੀ ਕਲੋਜ਼ਡ ਅਤੇ ਓਪਨ ਪੀਪੀਆਈ ਹੈ। 

  • ਕਲੋਜ਼ਡ ਪੀਪੀਆਈ 'ਚ ਸਿਰਫ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਦੀ ਆਗਿਆ ਹੁੰਦੀ ਹੈ ਅਤੇ ਨਕਦੀ ਕਢਵਾਉਣ ਦੀ ਆਗਿਆ ਨਹੀਂ ਹੁੰਦੀ । ਨਾ ਹੀ ਇਸ 'ਚ ਕਿਸੇ ਤੀਜੇ ਪੱਖ ਨੂੰ ਭੁਗਤਾਨ ਕੀਤਾ ਜਾ ਸਕਦਾ ਹੈ
  • ਸੈਮੀ ਕਲੋਜ਼ਡ ਵਿਵਸਥਾ 'ਚ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਦੇ ਨਾਲ ਪੈਸੇ ਭੇਜਣ ਦੀ ਵੀ ਸਹੂਲਤ ਮਿਲੇਗੀ।
  • ਓਪਨ ਪੀਪੀਆਈ 'ਚ ਹੋਰ ਸਹੂਲਤਾਂ ਦੇ ਨਾਲ ਨਕਦੀ ਕਢਵਾਉਣ ਦੀ ਸਹੂਲਤ ਹੁੰਦੀ ਹੈ।

ਇਸ ਤਰ੍ਹਾਂ ਦੇ ਉਤਪਾਦ ਬੈਂਕ ਅਤੇ ਗੈਰ ਬੈਂਕਿੰਗ ਇਕਾਈਆਂ ਜਾਰੀ ਕਰਨਗੀਆਂ। ਇਸ ਲਈ ਸਬੰਧਿਤ ਗਾਹਕਾਂ ਕੋਲੋਂ ਘੱਟੋ-ਘੱਟ ਜਾਣਕਾਰੀ ਲੈਣ ਦੇ ਬਾਅਦ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। 
ਰਿਜ਼ਰਵ ਬੈਂਕ ਨੇ ਦੱਸਿਆ, 'ਇਸ ਪੀਪੀਆਈ 'ਚ ਪੈਸੇ ਭਰੇ ਜਾ ਸਕਦੇ ਹਨ ਅਤੇ ਇਸ ਨੂੰ ਕਾਰਡ ਜਾਂ ਇਲੈਕਟ੍ਰਾਨਿਕ ਰੂਪ ਨਾਲ ਜਾਰੀ ਕੀਤਾ ਜਾ ਸਕਦਾ ਹੈ। ਕਿਸੇ ਇਕ ਮਹੀਨੇ ਵਿਚ ਇਸ ਨੂੰ 10,000 ਰੁਪਏ ਤੋਂ ਜ਼ਿਆਦਾ ਨਹੀਂ ਭਰਿਆ ਜਾ ਸਕੇਗਾ। ਇਕ ਵਿੱਤੀ ਸਾਲ ਇਹ 1,20,000 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਤਰ੍ਹਾਂ ਦੇ ਪੀਪੀਆਈ ਦੀ ਵਰਤੋਂ ਸਿਰਫ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ 'ਚ ਕੀਤਾ ਜਾ ਸਕੇਗਾ।


Related News