RBI ਵੱਲੋਂ 5 ਦਿਨ ਮਿਲੇਗਾ ਸਸਤਾ ਸੋਨਾ, ਸਰਕਾਰ ਨੇ ਦਿੱਤਾ ਇੰਨਾ ਡਿਸਕਾਊਂਟ

05/15/2021 9:03:03 AM

ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਸਾਵਰੇਨ ਗੋਲਡ ਬਾਂਡ ਯੋਜਨਾ 2021-22 ਦੀ ਪਹਿਲੀ ਕਿਸ਼ਤ ਦਾ ਮੁੱਲ ਨਿਰਧਾਰਤ ਕਰ ਦਿੱਤਾ ਹੈ। ਇਸ ਲਈ ਤੁਸੀਂ 17 ਮਈ ਤੋਂ 21 ਮਈ 2021 ਵਿਚਕਾਰ ਨਿਵੇਸ਼ ਕਰ ਸਕਦੇ ਹੋ।

ਰਿਜ਼ਰਵ ਬੈਂਕ ਵੱਲੋਂ ਗੋਲਡ ਬਾਂਡ ਦੀ ਕੀਮਤ 4,777 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਉੱਥੇ ਹੀ, ਜੋ ਲੋਕ ਇਸ ਲਈ ਡਿਜੀਟਲ ਮੋਡ ਜ਼ਰੀਏ ਭੁਗਤਾਨ ਕਰਨਗੇ ਉਨ੍ਹਾਂ ਨੂੰ ਪ੍ਰਤੀ ਗ੍ਰਾਮ ਪਿੱਛੇ 50 ਰੁਪਏ ਦੀ ਛੋਟ ਮਿਲੇਗੀ। ਸੋਮਵਾਰ ਤੋਂ ਪੰਜ ਦਿਨਾਂ ਤੱਕ ਗੋਲਡ ਬਾਂਡ ਖ਼ਰੀਦੇ ਜਾ ਸਕਦੇ ਹਨ।

ਸਾਵਰੇਨ ਗੋਲਡ ਬਾਂਡ ਯੋਜਨਾ ਤਹਿਤ ਘੱਟੋ-ਘੱਟ 1 ਗ੍ਰਾਮ ਗੋਲਡ ਬਾਂਡ ਖ਼ਰੀਦ ਸਕਦੇ ਹੋ ਅਤੇ ਵੱਧ ਤੋਂ ਵੱਧ 4,000 ਗ੍ਰਾਮ ਯਾਨੀ 4 ਕਿਲੋ ਸੋਨੇ ਦੀ ਕੀਮਤ ਬਰਾਬਰ ਬਾਂਡ ਖ਼ਰੀਦੇ ਜਾ ਸਕਦੇ ਹਨ।

ਉੱਥੇ ਹੀ, ਟਰੱਸਟ ਤੇ ਇਸ ਤਰ੍ਹਾਂ ਦੇ ਹੋਰ ਸੰਸਥਾਨਾਂ ਲਈ ਵੱਧ ਤੋਂ ਵੱਧ ਹੱਦ 20 ਕਿਲੋ ਦੀ ਹੈ। ਸਾਵਰੇਨ ਗੋਲਡ ਬਾਂਡ ਯੋਜਨਾ ਤਹਿਤ ਸੋਨੇ ਦੀਆਂ ਭਵਿੱਖ ਵਿਚ ਵਧਣ ਵਾਲੀਆਂ ਕੀਮਤਾਂ ਤੋਂ ਇਲਾਵਾ ਸ਼ੁਰੂ ਵਿਚ ਕੀਤੇ ਗਏ ਨਿਵੇਸ਼ 'ਤੇ 2.5 ਫ਼ੀਸਦੀ ਵਿਆਜ ਵੀ ਮਿਲਦਾ ਹੈ। ਸਾਵਰੇਨ ਗੋਲਡ ਬਾਂਡ ਯੋਜਨਾ ਦੀ ਮਿਆਦ 8 ਸਾਲ ਦੀ ਹੈ। ਪੰਜ ਸਾਲਾਂ ਪਿੱਛੋਂ ਇਸ ਵਿਚੋਂ ਨਿਕਲਣ ਦਾ ਵੀ ਬਦਲ ਮਿਲਦਾ ਹੈ। ਇਸ ਤੋਂ ਇਲਾਵਾ ਸਟਾਕ ਐਕਸਚੇਂਜਾਂ 'ਤੇ ਇਸ ਨੂੰ ਕਿਸੇ ਵੀ ਸਮੇਂ ਵੇਚੇ ਜਾਣ ਦਾ ਵੀ ਬਦਲ ਮਿਲਦਾ ਹੈ ਪਰ ਇਸ 'ਤੇ ਕੈਪੀਟਲ ਗੇਨਸ ਟੈਕਸ ਲਾਗੂ ਹੁੰਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬਿਜਲੀ ਬਿੱਲਾਂ ਲਈ ਜੁਲਾਈ ਤੋਂ ਲਾਗੂ ਹੋਵੇਗਾ ਇਹ ਨਿਯਮ

ਸਰਕਾਰ ਵੱਲੋਂ ਜਾਰੀ ਨਵੀਂ ਕਿਸ਼ਤ ਵਿਚ ਰੱਖ ਗਈ ਕੀਮਤ ਦਾ ਡਿਜੀਟਲ ਭੁਗਤਾਨ ਕਰਨ ਵਾਲੇ ਲੋਕਾਂ ਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਤਰ੍ਹਾਂ ਡਿਜੀਟਲ ਮੋਡ ਜ਼ਰੀਏ ਭੁਗਤਾਨ ਕਰਨ ਵਾਲਿਆਂ ਨੂੰ ਇਕ ਗ੍ਰਾਮ ਬਾਂਡ 4,727 ਰੁਪਏ ਦਾ ਪਵੇਗਾ। ਇਸ ਯੋਜਨਾ ਵਿਚ ਕੀਤੇ ਗਏ ਨਿਵੇਸ਼ 'ਤੇ ਲੋਨ ਦੀ ਸੁਵਿਧਾ ਵੀ ਮਿਲਦੀ ਹੈ। ਬੈਂਕ, ਮੁੱਖ ਡਾਕਘਰਾਂ ਵਿਚ ਤੁਸੀਂ ਇਹ ਬਾਂਡ ਖ਼ਰੀਦ ਸਕਦੇ ਹੋ। ਸਟਾਕ ਹੋਲਡਿੰਗ ਕਾਰਪੋਰੇਸ਼ਨ, ਐੱਨ. ਐੱਸ. ਈ. ਤੇ ਬੀ. ਐੱਸ. ਈ. ਜ਼ਰੀਏ ਵੀ ਇਨ੍ਹਾਂ ਦੀ ਵਿਕਰੀ ਹੁੰਦੀ ਹੈ।

►ਸਾਵਰੇਨ ਗੋਲਡ ਬਾਂਡ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News