ਰਿਜ਼ਰਵ ਬੈਂਕ ਨੇ ਜੁਲਾਈ ''ਚ 15.97 ਅਰਬ ਡਾਲਰ ਦੀ ਖਰੀਦ ਕੀਤੀ

9/12/2020 3:21:11 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜੁਲਾਈ 'ਚ ਡਾਲਰ ਦਾ ਸ਼ੁੱਧ ਖਰੀਦਦਾਰ ਰਿਹਾ ਹੈ। ਆਰ. ਬੀ. ਆਈ. ਦੇ ਮਹੀਨਾਵਾਰ ਬੁਲੇਟਿਨ ਮੁਤਾਬਕ, ਜੁਲਾਈ 'ਚ ਉਸ ਨੇ ਹਾਜ਼ਰ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 15.97 ਅਰਬ ਡਾਲਰ ਖਰੀਦੇ।

ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ, ਜੁਲਾਈ 'ਚ ਕੇਂਦਰੀ ਬੈਂਕ ਨੇ 16.90 ਅਰਬ ਡਾਲਰ ਦੀ ਖਰੀਦ ਕੀਤੀ, ਇਸ ਦੌਰਾਨ ਉਸ ਨੇ 93 ਕਰੋੜ ਡਾਲਰ ਦੀ ਵਿਕਵਾਲੀ ਕੀਤੀ।

ਪਿਛਲੇ ਸਾਲ ਇਸੇ ਮਹੀਨੇ ਯਾਨੀ ਜੁਲਾਈ 2019 'ਚ ਰਿਜ਼ਰਵ ਬੈਂਕ ਡਾਲਰ ਦਾ ਸ਼ੁੱਧ ਵਿਕਵਾਲ ਰਿਹਾ ਸੀ। ਉਸ ਸਮੇਂ ਆਰ. ਬੀ. ਆਈ. ਨੇ 1.59 ਅਰਬ ਡਾਲਰ ਦੀ ਖਰੀਦ ਕੀਤੀ ਸੀ, ਜਦੋਂ ਕਿ 1.68 ਅਰਬ ਡਾਲਰ ਵੇਚੇ ਸਨ। ਇਸ ਸਾਲ ਜੂਨ 'ਚ ਰਿਜ਼ਰਵ ਬੈਂਕ ਨੇ ਸ਼ੁੱਧ ਰੂਪ ਨਾਲ 9.81 ਅਰਬ ਡਾਲਰ ਦੀ ਖਰੀਦ ਕੀਤੀ। ਮਈ 'ਚ ਵੀ ਉਸ ਨੇ 4.36 ਅਰਬ ਡਾਲਰ ਦੀ ਖਰੀਦ ਕੀਤੀ। ਅਪ੍ਰੈਲ 'ਚ ਉਸ ਨੇ 1.14 ਅਰਬ ਡਾਲਰ ਦੀ ਵਿਕਵਾਲੀ ਕੀਤੀ। ਬੀਤੇ ਵਿੱਤੀ ਸਾਲ 2019-20 'ਚ ਕੇਂਦਰੀ ਬੈਂਕ ਨੇ 45.09 ਅਰਬ ਡਾਲਰ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ। ਉਸ ਨੇ 72.20 ਅਰਬ ਡਾਲਰ ਦੀ ਖਰੀਦ ਕੀਤੀ ਸੀ, ਜਦੋਂ ਕਿ ਹਾਜ਼ਰ ਬਾਜ਼ਾਰ 'ਚ 27.10 ਅਰਬ ਡਾਲਰ ਦੀ ਵਿਕਵਾਲੀ ਕੀਤੀ ਸੀ।


Sanjeev

Content Editor Sanjeev