ਬੈਂਕਾਂ ਨੂੰ ਘਪਲਿਆਂ ਤੋਂ ਬਚਾਉਣ ਲਈ ਜ਼ਹਿਰ ਪੀਣ ਲਈ ਵੀ ਤਿਆਰ ਹੈ RBI

Thursday, Mar 15, 2018 - 09:31 AM (IST)

ਬੈਂਕਾਂ ਨੂੰ ਘਪਲਿਆਂ ਤੋਂ ਬਚਾਉਣ ਲਈ ਜ਼ਹਿਰ ਪੀਣ ਲਈ ਵੀ ਤਿਆਰ ਹੈ RBI

ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਕਿਹਾ ਕਿ ਕੋਈ ਵੀ ਬੈਂਕਿੰਗ ਰੈਗੂਲੇਟਰੀ ਸਾਰੇ ਘਪਲਿਆਂ ਨੂੰ ਫੜਨ ਜਾਂ ਉਨ੍ਹਾਂ 'ਤੇ ਰੋਕ ਨਹੀਂ ਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੀ. ਐੱਨ. ਬੀ. ਘਪਲਾ ਆਪ੍ਰੇਸ਼ਨਲ ਫੇਲੀਅਰ (ਸੰਚਾਲਨ ਅਸਫਲਤਾ) ਦਾ ਨਤੀਜਾ ਹੈ, ਜੋ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਪੀ. ਐੱਨ. ਬੀ. ਦੇ ਇੰਟਰਨਲ ਪ੍ਰੋਸੈੱਸ ਦੀ ਨਾਕਾਮੀ ਕਾਰਨ ਹੋਇਆ ਹੈ। ਪਟੇਲ ਗੁਜਰਾਤ 'ਚ ਇਕ ਪ੍ਰੋਗਰਾਮ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਬੈਂਕਿੰਗ ਸੈਕਟਰ 'ਚ ਆਏ ਦਿਨ ਸਾਹਮਣੇ ਆ ਰਹੇ ਘਪਲਿਆਂ ਦੀ ਖਬਰ ਨਾਲ ਸਾਨੂੰ ਵੀ ਦੁੱਖ ਹੁੰਦਾ ਹੈ। ਅਸੀਂ ਬੈਂਕਿੰਗ ਸੈਕਟਰ ਨੂੰ ਬਚਾਉਣ ਲਈ ਨੀਲਕੰਠ ਬਣ ਕੇ ਜ਼ਹਿਰ ਪੀਣ ਲਈ ਵੀ ਤਿਆਰ ਹਾਂ। ਆਰ. ਬੀ. ਆਈ. ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਜਗ੍ਹਾ 'ਤੇ ਮੌਜੂਦ ਨਹੀਂ ਰਹਿ ਸਕਦਾ ਹੈ। 

ਬੈਡ ਲੋਨ ਇਕ ਵੱਡਾ ਮੁੱਦਾ
ਉਨ੍ਹਾਂ ਕਿਹਾ ਕਿ ਪ੍ਰਮੋਟਰ ਤੇ ਬੈਂਕ ਕ੍ਰੈਡਿਟ ਰਿਲੇਸ਼ਨ ਨਾਲ ਜੁੜੀ ਪ੍ਰੈਕਟੀਸੇਸ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਘਪਲਿਆਂ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਗਵਰਨੈਂਸ ਮੈਕੇਨਿਜ਼ਮ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡਿਸਕਲੋਜ਼ਰਸ ਦੇ ਸਤਾਏ ਹੋਏ ਬੈਂਕਾਂ ਲਈ ਅਨੁਸ਼ਾਸਨ ਬਹਾਲ ਹੋਵੇਗਾ ਤੇ ਪ੍ਰਾਈਵੇਟ ਬੈਂਕਾਂ ਲਈ ਵੀ ਅਜਿਹੇ ਅਕਾਊਂਟਸ ਤੋਂ ਬਚਣਾ ਆਸਾਨ ਹੋ ਜਾਵੇਗਾ। ਬੈਡ ਲੋਨ ਇਕ ਵੱਡਾ ਮੁੱਦਾ ਹੈ, ਜਿਸ 'ਤੇ ਫਿਰ ਤੋਂ ਫੋਕਸ ਕਰਨ ਦੀ ਜ਼ਰੂਰਤ ਹੈ। ਬੈਂਕਾਂ ਦੇ ਬਹੀਖਾਤਿਆਂ 'ਤੇ ਫਿਲਹਾਲ 8.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸਟ੍ਰੈਸਡ ਏਸੈੱਟਸ ਦਰਜ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਟ੍ਰੈਸਡ ਲੋਨ ਦੇ ਨਾਰਮਸ ਕਾਫੀ ਨਰਮ ਸਨ। ਹੁਣ ਐੱਨ. ਪੀ. ਏ. ਦੇ ਸਮਾਂਬੱਧ ਰੈਜ਼ੋਲਿਊਸ਼ਨ ਦੀ ਜ਼ਰੂਰਤ ਹੈ, ਜਿਸ ਨਾਲ ਬੈਂਕਾਂ ਦੇ ਵਿਸ਼ੇਸ਼ ਅਧਿਕਾਰਾਂ 'ਤੇ ਲਗਾਮ ਲੱਗ ਸਕੇ। 


Related News