ਨੇਤਰਹੀਣ ਲੋਕਾਂ ਲਈ RBI ਦੀ ਪਹਿਲ, ਲਾਂਚ ਹੋਵੇਗਾ ਮੋਬਾਇਲ ਐਪ

05/12/2019 5:55:31 PM

ਨਵੀਂ ਦਿੱਲੀ— ਕੇਂਦਰੀ ਬੈਂਕ ਆਰ.ਬੀ.ਆਈ. ਨੇ ਨੇਤਰਹੀਣ ਲੋਕਾਂ ਨੂੰ ਨੋਟਾਂ ਦੀ ਪਹਿਚਾਣ 'ਚ ਮਦਦ ਕਰਨ ਲਈ ਇਕ ਮੋਬਾਇਲ ਐਪ ਲੈ ਕੇ ਆਉਣ ਦਾ ਪ੍ਰਸਤਾਵ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਰਿਜ਼ਰਵ ਬੈਂਕ ਨੇ ਮੋਬਾਇਲ ਐਪ ਬਣਾਉਣ ਲਈ ਤਕਨੀਕੀ ਕੰਪਨੀਆਂ ਤੋਂ ਬੋਲੀਆਂ ਮੰਗੀਆਂ ਹਨ।
ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਕਿਹਾ ਕਿ ਮੋਬਾਇਲ ਐਪ ਮਹਾਤਮਾ ਗਾਂਧੀ ਸੀਰੀਜ਼ ਅਤੇ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਵੈਧ ਨੋਟਾਂ ਨੂੰ ਮੋਬਾਇਲ ਕੈਮਰਾ ਦੇ ਸਾਹਮਣੇ ਰੱਖਣ ਜਾ ਸਾਹਮਣੇ ਤੋਂ ਗੁਜਰਨ 'ਤੇ ਪਹੁੰਚਾਉਣ 'ਚ ਸਮਰੱਥ ਹੋਣਾ ਚਾਹੀਦਾ। ਇਸ ਤੋਂ ਇਲਾਵਾ ਇਹ ਮੋਬਾਇਲ ਐਪ ਕਿਸੇ ਵੀ ਐਪ ਸਟੋਰ 'ਚ ਵਾਈਸ ਰਾਹੀਂ ਲੱਭੇ ਜਾਣਾ ਲਾਇਕ ਹੋਣਾ ਚਾਹੀਦਾ ਹੈ।
ਰਿਜ਼ਰਵ ਬੈਂਕ ਨੇ ਕਿਹਾ ਕਿ ਐਪ ਨੂੰ ਦੋ ਸੈਕਿੰਡ ਦੀ ਪਹਿਚਾਣ ਕਰਨ 'ਚ ਸਮਰੱਥ ਹੋਣਾ ਚਾਹੀਦਾ। ਇਸ ਦੇ ਨਾਲ ਹੀ ਇਹ ਬਿਨ੍ਹਾਂ ਇੰਟਰਨੈਟ ਦੇ ਵੀ ਕੰਮ ਕਰਨ ਵਾਲਾ ਹੋਣਾ ਚਾਹੀਦਾ। ਆਰ.ਬੀ.ਆਈ. ਦਾ ਕਹਿਣਾ ਹੈ ਕਿ ਐਪ ਬਹੁਭਾਸ਼ੀ ਹੋਣ ਦੇ ਨਾਲ ਆਵਾਜ ਦੇ ਨਾਲ ਨੋਟੀਫਿਕੇਸ਼ਨ ਦੇਣ ਯੋਗ ਹੋਣਾ ਚਾਹੀਦਾ। ਘੱਟ ਤੋਂ ਘੱਟ ਐਪ ਹਿੰਦੀ ਅਤੇ ਅੰਗਰੇਜ਼ੀ 'ਚ ਹੋਣਾ ਹੀ ਚਾਹੀਦਾ। ਜ਼ਿਕਰਯੋਗ ਹੈ ਕਿ ਦੇਸ਼ 'ਚ 80 ਲੱਖ ਲੋਕ ਹਨ ਜੋ ਜਾ ਤਾਂ ਨੇਤਰਹੀਣ ਹਨ ਜਾ ਫਿਰ ਉਨ੍ਹਾਂ ਨੂੰ ਦੇਖਣ 'ਚ ਮੁਸ਼ਕਲ ਹੁੰਦੀ ਹੈ। ਰਿਜ਼ਰਵ ਬੈਂਕ ਦੇ ਇਸ ਕਦਮ ਨਾਲ ਅਜਿਹੇ ਲੋਕਾਂ ਨੂੰ ਮਦਦ ਮਿਲੇਗੀ।
ਹੁਣ ਦੇਸ਼ 'ਚ 10 ਰੁਪਏ, 20 ਰੁਪਏ, 50 ਰੁਪਏ, 200 ਰੁਪਏ, 500 ਰੁਪਏ ਅਤੇ 2000 ਰੁਪਏ ਦੇ ਨੋਟ ਚੱਲਣ 'ਚ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਇਕ ਰੁਪਏ ਦੇ ਨੋਟ ਵੀ ਜਾਰੀ ਕਰਦੀ ਹੈ। ਨੋਟਾਂ ਦੀ ਪਹਿਚਾਣ ਕਰਨ 'ਚ ਨੇਤਰਹੀਣ ਲੋਕਾਂ ਦੀ ਮਦਦ ਲਈ 'ਇੰਟਾਗਲਿਓ ਪ੍ਰਿਟਿੰਗ' ਯਾਨੀ ਕਿ ਉਭਰੇ ਰੂਪ 'ਚ ਛਪਾਈ 'ਚ 100 ਰੁਪਏ ਅਤੇ ਇਸ ਤੋਂ ਵੱਡੀ ਰਾਸ਼ੀ ਦੇ ਨੋਟ ਹੀ ਉਪਲੱਬਧ ਹਨ।
ਨਕਲੀ ਨੋਟ ਦੀ ਪਹਿਚਾਣ ਨੂੰ ਵੀ ਐਪ
ਮੀਡੀਆ ਰਿਪੋਰਟ ਦੀ ਮੰਨੀ ਜਾਵੇ ਤਾਂ ਆਰ.ਬੀ.ਆਈ. ਨਕਲੀ ਨੋਟ ਦੀ ਪਹਿਚਾਣ ਲਈ ਵੀ ਐਪ ਲਾਂਚ ਕਰਨ ਵਾਲਾ ਹੈ। ਵਿੱਚਤ ਮੰਤਰੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਨਕਲੀ ਨੋਟ ਦੀ ਪਹਿਚਾਣ ਲਈ ਐਪ ਬਣਾਉਣ ਵਾਲੀ ਏਜੰਸੀ ਦੇ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਕ ਵਾਰ ਐਪ ਤਿਆਰ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਮੋਬਾਇਲ ਫੋਨ ਦੇ ਰਾਹੀਂ ਐਪ ਦੀ ਮਦਦ ਨਾਲ ਨਕਲੀ ਨੋਟਾਂ ਦੀ ਪਹਿਚਾਣ ਕਰ ਸਕੇਗਾ।


satpal klair

Content Editor

Related News