RBI ਦੇ ਰੈਪੋ ਰੇਟ ਵਧਾਉਂਦੇ ਹੀ ਇਨ੍ਹਾਂ ਵੱਡੇ ਬੈਂਕਾਂ ਨੇ ਕਰਜ਼ੇ ਕਰ ਦਿੱਤੇ ਮਹਿੰਗੇ
Saturday, Aug 06, 2022 - 06:56 PM (IST)
ਨਵੀਂ ਦਿੱਲੀ - ਰਿਜ਼ਰਵ ਬੈਂਕ ਵੱਲੋਂ ਰੇਪੋ ਦਰਾਂ 'ਚ ਵਾਧੇ ਦੇ ਤੁਰੰਤ ਬਾਅਦ ਬਾਜ਼ਾਰ 'ਤੇ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਆਰਬੀਆਈ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ 4.9 ਪੁਆਇੰਟ ਤੋਂ ਵਧਾ ਕੇ 5.4 ਅੰਕ ਕਰ ਦਿੱਤਾ ਹੈ। ਅਗਲੇ ਹੀ ਦਿਨ ਦੇਸ਼ ਦੇ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕ ICICI ਬੈਂਕ ਨੇ ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਆਈਸੀਆਈਸੀਆਈ ਬੈਂਕ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਨੇ ਵੀ ਲੋਨ ਦਰ ਵਧਾਉਣ ਦਾ ਐਲਾਨ ਕੀਤਾ ਹੈ।
ICICI ਬੈਂਕ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਬੈਂਕ ਨੇ ਆਪਣੀ ਬਾਹਰੀ ਬੈਂਚਮਾਰਕ ਉਧਾਰ ਦਰ (IEBLR) ਨੂੰ ਵਧਾ ਦਿੱਤਾ ਹੈ ਅਤੇ ਇਸਨੂੰ ਰੇਪੋ ਰੇਟ ਦੇ ਅਨੁਸਾਰ ਬਣਾਇਆ ਹੈ। ਬੈਂਕ ਨੇ ਕਿਹਾ ਕਿ IBLR ਨੂੰ ਵਧਾ ਕੇ 9.10% ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ 5 ਅਗਸਤ ਤੋਂ ਲਾਗੂ ਹੋਣੀਆਂ ਹਨ।
ਇਹ ਵੀ ਪੜ੍ਹੋ : ਕਈ ਝਟਕਿਆਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ’ਚ ਸਥਿਰਤਾ ਬਰਕਰਾਰ : ਦਾਸ
ਇਸ ਦੇ ਨਾਲ ਹੀ ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਵੀ ਰੈਪੋ ਦਰ ਵਧਾਉਣ ਤੋਂ ਬਾਅਦ ਵਿਆਜ ਦਰਾਂ 'ਚ ਵਾਧੇ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ EBLR ਦਰ ਉਹ ਦਰ ਹੈ ਜਿਸ ਤੋਂ ਹੇਠਾਂ ਬੈਂਕ ਕਿਸੇ ਕਿਸਮ ਦਾ ਕਰਜ਼ਾ ਨਹੀਂ ਦਿੰਦੇ ਹਨ।
ਪੰਬਾਜ ਨੈਸ਼ਨਲ ਬੈਂਕ ਨੇ ਬਾਹਰੀ ਬੈਂਚਮਾਰਕ, ਰੈਪੋ ਲਿੰਕਡ ਉਧਾਰ ਦਰ ਨੂੰ ਵਧਾ ਕੇ 7.9% ਕਰ ਦਿੱਤਾ ਹੈ। PNB ਨੇ ਆਪਣੀ ਰੈਗੂਲੇਟਰੀ ਫਾਈਲਿੰਗ ਦੌਰਾਨ ਸੂਚਿਤ ਕੀਤਾ ਹੈ ਕਿ ਉਸਨੇ ਆਪਣੀ ਰੇਪੋ ਲਿੰਕਡ ਉਧਾਰ ਦਰ ਨੂੰ .50% ਤੋਂ ਵਧਾ ਕੇ 7.90% ਕਰ ਦਿੱਤਾ ਹੈ। PNB ਨੇ ਜਾਣਕਾਰੀ ਦਿੱਤੀ ਹੈ ਕਿ ਨਵੀਆਂ ਦਰਾਂ 8 ਅਗਸਤ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : ਲਾਗਤ ਵਧਣ ਕਾਰਨ ਮਹਿੰਗੀ ਹੋਈ ਰੱਖੜੀ, ਜਾਣੋ ਇਸ ਸਾਲ ਦੇ ਕਾਰੋਬਾਰ ਕੀ ਹੈ ਇਸ ਦਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।