ਘਟਦੇ ਵਪਾਰ ''ਤੇ RBI ਗਵਰਨਰ ਨੇ ਜਤਾਈ ਚਿੰਤਾ, ਬੋਲੇ-ਭਾਰਤ ਦੀ ਅਰਥਵਿਵਸਥਾ ਮਜ਼ਬੂਤ

09/20/2019 12:55:04 PM

ਮੁੰਬਈ—ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵਪਾਰ 'ਚ ਗਿਰਾਵਟ 'ਤੇ ਚਿੰਤਾ ਜਤਾਈ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਾਰਕ ਪੱਧਰ 'ਤੇ ਅਜੇ ਕੋਈ ਮੰਦੀ ਸਥਿਤੀ ਨਹੀਂ ਹੈ। ਕਿਉਂਕਿ ਕੁੱਲ ਕਰਜ਼ 'ਚ ਵਿਦੇਸ਼ੀ ਕਰਜ਼ ਸਿਰਫ 19.7 ਫੀਸਦੀ ਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 12 ਮਹੀਨੇ ਤੱਕ ਮਹਿੰਗਾਈ ਦਰ 4 ਫੀਸਦੀ ਤੋਂ ਹੇਠਾਂ ਰਹੇਗੀ। ਦੱਸ ਦੇਈਏ ਕਿ ਅਗਸਤ 'ਚ ਮਹਿੰਗਾਈ ਦਰ 7.67 ਫੀਸਦੀ 'ਤੇ ਪਹੁੰਚ ਗਈ।
ਬਲੂਮਬਰਗ ਇੰਡੀਆ ਇਕੋਨਾਮਿਕ ਫੋਰਮ 'ਚ ਦਾਸ ਨੇ ਕਿਹਾ ਕਿ ਸੰਸਾਰਕ ਪੱਧਰ 'ਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ ਇਨ੍ਹਾਂ 'ਚ ਵਪਾਰ ਨੂੰ ਲੈ ਕੇ ਵੱਧਦਾ ਤਣਾਅ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ ਦੇਸ਼ਾਂ ਦੇ ਵਿਚਕਾਰ ਵਪਾਰ ਨੂੰ ਲੈ ਕੇ ਤਣਾਅ ਹੋਣ ਨਾਲ ਵੱਡੀਆਂ ਅਰਥਵਿਵਸਥਾਵਾਂ 'ਤੇ ਵੀ ਉਸ ਦਾ ਅਸਰ ਪੈਂਦਾ। ਦਾਸ ਨੇ ਕਿਹਾ ਕਿ ਸੰਸਾਰਕ ਮਾਹੌਲ 'ਚ ਚੁਣੌਤੀਆਂ ਹਨ। ਸੰਸਾਰਕ ਪੱਧਰ 'ਤੇ ਵਿਕਾਸ ਦਰ 'ਚ ਕਮੀ ਆ ਰਹੀ ਹੈ ਅਤੇ ਕੇਂਦਰੀ ਬੈਂਕ ਆਪਣੀ ਮਾਨਿਸਟਰੀ ਪਾਲਿਸੀ ਨੂੰ ਆਸਾਨ ਕਰ ਰਹੇ ਹਨ ਪਰ ਅਜੇ ਮੰਦੀ ਦੀ ਸਥਿਤੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਸੰਸਾਰਕ ਚੁਣੌਤੀਆਂ ਦੇ ਵਾਰ ਨਾਲ ਅਰਥਵਿਵਸਥਾ ਨੂੰ ਬਚਾਉਣ ਅਤੇ ਸੰਰਚਨਾਤਮਕ ਸੁਧਾਰਾਂ ਲਈ ਸਰਕਾਰ ਨੂੰ ਬਜਟ 'ਚ ਨਿਰਧਾਰਿਤ ਖਰਚ ਨੂੰ ਸ਼ੁਰੂ 'ਚ ਹੀ ਕਰਨ ਦੀ ਲੋੜ ਹੈ। ਦਾਸ ਨੇ ਕਿਹਾ ਕਿ ਆਰਥਿਕ ਵਾਧੇ ਨੂੰ ਗਤੀ ਦੇਣ ਲਈ ਸੁਸਤੀ ਦੇ ਚੱਕਰ ਤੋਂ ਨਿਪਟਣ ਦੇ ਉਪਾਵਾਂ 'ਚ ਫਿਸਕਲ ਗੁੰਜਾਇਸ਼ ਘੱਟ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਫੈਡਰਲ ਰਿਜ਼ਰਵ ਦੀ ਨੀਤੀਗਤ ਦਰ 'ਚ ਕਟੌਤੀ ਨਾਲ ਦੇਸ਼ 'ਚ ਮਨੀ ਫਲੋਅ ਨੂੰ ਗਤੀ ਮਿਲੇਗੀ ਪਰ ਅਜਿਹੇ ਪੂੰਜੀ ਪ੍ਰਭਾਵ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ।
ਸਾਊਦੀ ਅਰਬ 'ਚ ਆਇਲ ਰਿਫਾਇਨਰੀ ਪਲਾਂਟ 'ਤੇ ਹੋਏ ਡਰੋਨ ਹਮਲੇ ਦੇ ਬਾਅਦ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਮਹਿੰਗਾਈ ਵੀ ਵਧੇਗੀ। ਇਸ ਸੰਬੰਧ 'ਚ ਪੁੱਛੇ ਗਏ ਸਵਾਲ 'ਤੇ ਦਾਸ ਨੇ ਕਿਹਾ ਕਿ ਸਬਸਿਡੀ ਦੀ ਘੱਟ ਮਾਤਰਾ ਨੂੰ ਦੇਖਦੇ ਹੋਏ ਸਾਊਦੀ ਸੰਕਟ ਦਾ ਮੁਦਰਾਸਫੀਤੀ ਅਤੇ ਫਿਸਕਲ ਘਾਟੇ 'ਤੇ ਸਿਰਫ ਸੀਮਿਤ ਅਸਰ ਪਵੇਗਾ।


Aarti dhillon

Content Editor

Related News