RBI ਨੇ ਮੁਦਰਾ ਨੀਤੀ 'ਚ ਨਹੀਂ ਕੀਤਾ ਕੋਈ ਬਦਲਾਅ, Repo rate ਵੀ ਰੱਖੀ ਸਥਿਰ

Friday, Dec 04, 2020 - 06:33 PM (IST)

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਵਲੋਂ ਐਮਪੀਸੀ ਦੀ ਤਿੰਨ ਰੋਜ਼ਾ ਬੈਠਕ ਤੋਂ ਬਾਅਦ ਅੱਜ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ (ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ) ਅੱਜ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਵਿਆਜ ਦਰਾਂ ਵਿਚ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵੇਲੇ ਰੈਪੋ ਰੇਟ 4% ਹੈ ਅਤੇ ਰਿਵਰਸ ਰੈਪੋ ਰੇਟ 3.35 ਪ੍ਰਤੀਸ਼ਤ ਹੈ। ਕੈਸ਼ ਰਿਜ਼ਰਵ ਅਨੁਪਾਤ 3% ਹੈ ਅਤੇ ਬੈਂਕ ਰੇਟ 4.25% ਹੈ।  ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਹੋਈ ਐਮ.ਪੀ.ਸੀ. ਦੀ ਆਖਰੀ ਬੈਠਕ ਵਿਚ ਪ੍ਰਚੂਨ ਮਹਿੰਗਾਈ ਵਿਚ ਵਾਧੇ ਕਾਰਨ ਨੀਤੀਗਤ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਅਗਸਤ ਦੀ ਮੀਟਿੰਗ ਵਿਚ ਵੀ ਵਿਆਜ ਦੀਆਂ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਆਖਰੀ ਵਾਰ ਵਿਆਜ ਦਰਾਂ ਵਿਚ ਜਿਹੜੀ ਕਟੌਤੀ ਕੀਤੀ ਗਈ ਸੀ ਉਹ ਮਈ ਵਿਚ 0.40 ਪ੍ਰਤੀਸ਼ਤ ਅਤੇ ਮਾਰਚ ਵਿਚ 0.75 ਪ੍ਰਤੀਸ਼ਤ ਸੀ। ਇਸ ਸਾਲ ਫਰਵਰੀ ਤੋਂ ਕੇਂਦਰੀ ਬੈਂਕ ਰੇਪੋ ਰੇਟ ਵਿਚ 1.15 ਪ੍ਰਤੀਸ਼ਤ ਦੀ ਕਟੌਤੀ ਕਰ ਚੁੱਕਾ  ਹੈ।

ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ

ਰੈਪੋ ਰੇਟ                      4%
ਰਿਵਰਸ ਰੈਪੋ ਰੇਟ           35.3535%
ਐਮਐਸਐਫ ਰੇਟ:           4.25%
ਬੈਂਕ ਰੇਟ                      4.25%

ਇਹ ਵੀ ਪਡ਼੍ਹੋ : ਚੰਦਾ ਕੋਚਰ ਨੇ ਵੀਡੀਓਕਾਨ ਨਾਲ ਸਬੰਧਾਂ ਦਾ ਖੁਲਾਸਾ ਨਹੀਂ ਕੀਤਾ : ED

ਇਸ ਕਾਰਨ ਵਿਆਜ ਦਰਾਂ ਨਹੀਂ ਕੀਤੀ ਕੋਈ ਤਬਦੀਲੀ

ਇਕ ਵਾਰ ਫਿਰ ਦਸੰਬਰ ਮਹੀਨੇ ਦੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਸਮੀਖਿਆ ਬੈਠਕ ਵਿਚ ਮੁੱਖ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਫੈਸਲਾ ਪ੍ਰਚੂਨ ਮਹਿੰਗਾਈ ਦੇ ਉੱਚ ਪੱਧਰ ਦੇ ਮੱਦੇਨਜ਼ਰ ਲਿਆ ਗਿਆ ਹੈ। ਪ੍ਰਚੂਨ ਮਹਿੰਗਾਈ ਇਸ ਸਮੇਂ ਰਿਜ਼ਰਵ ਬੈਂਕ ਦੇ ਸੰਤੁਸ਼ਟੀਜਨਕ ਪੱਧਰ ਤੋਂ ਉਪਰ ਹੈ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕੰਤਕਾਂਤ ਦਾਸ ਦੀ ਅਗਵਾਈ ਵਾਲੀ 6 ਮੈਂਬਰੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਰੇਪੋ ਰੇਟ ਅਤੇ ਰਿਵਰਸ ਰੈਪੋ ਰੇਟ ਨੂੰ ਸਥਿਰ ਰੱਖਿਆ ਹੈ।

ਇਹ ਵੀ ਪਡ਼੍ਹੋ : ਪਿਛਲੇ 2 ਸਾਲਾਂ ਵਿਚ ਅੱਜ ਪੈਟਰੋਲ-ਡੀਜ਼ਲ ਹੋਏ ਸਭ ਤੋਂ ਮਹਿੰਗੇ, ਜਾਣੋ ਕਿੰਨੇ ਵਧੇ ਭਾਅ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਵਿਚ ਦਿੱਤੀ ਇਹ ਜਾਣਕਾਰੀ

  • ਆਰਥਿਕਤਾ ਵਿਚ ਤੇਜ਼ੀ ਨਾਲ ਸੁਧਾਰ ਦਿਖਾਈ ਦੇ ਰਿਹਾ ਹੈ ਅਤੇ ਸੈਕਟਰ ਵੀ ਸੁਧਾਰ ਦੇ ਰਾਹ ਵੱਲ ਪਰਤ ਰਹੇ ਹਨ।
  • ਵਿੱਤੀ ਬਾਜ਼ਾਰ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੇ ਹਨ।
  • ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਆਰਥਿਕਤਾ ਵਿਚ ਲੋੜੀਂਦੀ ਨਕਦੀ ਉਪਲਬਧ ਹੋਵੇ ਅਤੇ ਇਸ ਲਈ ਜੇ ਜਰੂਰੀ ਹੋਇਆ ਤਾਂ ਜਰੂਰੀ ਕਦਮ ਵੀ ਚੁੱਕਾਂਗੇ।
  • ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਆਰਥਿਕ ਪੁਨਰ ਸੁਰਜੀਤੀ ਦੇ ਸ਼ੁਰੂਆਤੀ ਸੰਕੇਤ
  • ਉਪਭੋਗਤਾ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਤੀਜੀ ਤਿਮਾਹੀ ਵਿਚ 6.8 ਪ੍ਰਤੀਸ਼ਤ, ਚੌਥੀ ਤਿਮਾਹੀ ਵਿਚ 5.8 ਪ੍ਰਤੀਸ਼ਤ
  • ਰਿਜ਼ਰਵ ਬੈਂਕ ਵਿੱਤੀ ਪ੍ਰਣਾਲੀ ਵਿਚ ਜਮ੍ਹਾਂ ਕਰਨ ਵਾਲਿਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ
  • ਰਿਜਵਈ ਬੈਂਕ ਨੇ ਕਿਹਾ ਕਿ ਵਪਾਰਕ ਬੈਂਕ 2019-20 ਲਈ ਲਾਭਅੰਸ਼ ਨਹੀਂ ਅਦਾ ਕਰਨਗੇ।
  • ਕਾਰਡ ਨਾਲ ਸੰਪਰਕ ਰਹਿਤ ਲੈਣ-ਦੇਣ ਦੀ ਸੀਮਾ ਜਨਵਰੀ 2021 ਤੋਂ ਦੋ ਹਜ਼ਾਰ ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਰੁਪਏ ਕੀਤੀ ਜਾਏਗੀ।

ਨੋਟ :  ਰਿਜ਼ਰਵ ਬੈਂਕ ਦੇ ਇਸ ਫੈਸਲੇ ਨਾਲ ਆਮ ਆਦਮੀ ਦੇ ਜੀਵਨ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ। 


Harinder Kaur

Content Editor

Related News