4 ਸਹਿਕਾਰੀ ਬੈਂਕਾਂ ਦੇ ਗਾਹਕਾਂ ਦੀ ਵਧੀ ਮੁਸ਼ਕਲ, RBI ਨੇ ਤੈਅ ਕੀਤੀ ਪੈਸੇ ਕੱਢਣ ਦੀ ਲਿਮਿਟ

Saturday, Jul 23, 2022 - 06:37 PM (IST)

4 ਸਹਿਕਾਰੀ ਬੈਂਕਾਂ ਦੇ ਗਾਹਕਾਂ ਦੀ ਵਧੀ ਮੁਸ਼ਕਲ, RBI ਨੇ ਤੈਅ ਕੀਤੀ ਪੈਸੇ ਕੱਢਣ ਦੀ ਲਿਮਿਟ

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਬੈਂਕ ਆਰ. ਬੀ. ਆਈ. ਨੇ ਚਾਰ ਸਹਿਕਾਰੀ ਬੈਂਕਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਦੇ ਤਹਿਤ ਜੇ ਤੁਹਾਡਾ ਇਨ੍ਹਾਂ ਬੈਂਕਾਂ ’ਚ ਖਾਤਾ ਹੈ ਤਾਂ ਤੁਸੀਂ ਇਕ ਲਿਮਿਟ ਤੋਂ ਵੱਧ ਪੈਸੇ ਨਹੀਂ ਕੱਢ ਸਕਦੇ ਹੋ। ਆਰ. ਬੀ. ਆਈ. ਨੇ ਇਨ੍ਹਾਂ ਚਾਰ ਕੋ-ਆਪ੍ਰੇਟਿਵ ਬੈਂਕਾਂ ਦੀ ਵਿਗੜਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਹੈ। ਆਰ. ਬੀ. ਆਈ. ਦੇ ਫੈਸਲੇ ਮੁਤਾਬਕ ਸਾਈਬਾਬਾ ਜਨਤਾ ਸਹਿਕਾਰੀ ਬੈਂਕ, ਦਿ ਸੂਰੀ ਫ੍ਰੈਂਡਸ ਯੂਨੀਅਨ ਕੋ-ਆਪ੍ਰੇਟਿਵ ਬੈਂਕ ਲਿਮਟਿਡ, ਸੂਰੀ (ਪੱਛਮੀ ਬੰਗਾਲ) ਅਤੇ ਬਹਿਰਾਈਚ ਦੇ ਨੈਸ਼ਨਲ ਅਰਬਨ ਕੋ-ਆਪ੍ਰੇਟਿਵ ਬੈਂਕ ਲਿਮਟਿਡ ’ਤੇ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਕੀ ਵਧੇਗੀ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼? ਜਾਣੋ ਸਰਕਾਰ ਦਾ ਬਿਆਨ

ਆਰ. ਬੀ. ਆਈ. ਦੇ ਹੁਕਮ ਮੁਤਾਬਕ ਸਾਈਬਾਬਾ ਜਨਤਕਾ ਸਹਿਕਾਰੀ ਬੈਂਕ ਦੇ ਖਾਤਾਧਾਰਕ 20,000 ਰੁਪਏ ਤੋਂ ਵੱਧ ਪੈਸੇ ਨਹੀਂ ਕੱਢ ਸਕਦੇ ਹਨ। ਸੂਰੀ ਫ੍ਰੈਂਡਸ ਯੂਨੀਅਨ ਕੋ-ਆਪ੍ਰੇਟਿਵ ਬੈਂਕ ਲਈ ਇਹ ਲਿਮਿਟ 50,000 ਰੁਪਏ ਹੈ। ਇਸ ਤਰ੍ਹਾਂ ਨੈਸ਼ਨਲ ਅਰਬਨ ਕੋ-ਆਪ੍ਰੇਟਿਵ ਬੈਂਕ ਦੇ ਮਾਮਲੇ ’ਚ ਨਿਕਾਸੀ ਦੀ ਲਿਮਿਟ ਪ੍ਰਤੀ ਗਾਹਕ 10,000 ਰੁਪਏ ਕਰ ਦਿੱਤੀ ਗਈ ਹੈ। ਆਰ. ਬੀ. ਆਈ. ਨੇ ਬਿਜ਼ਨੈੱਸ ਸਥਿਤ ਯੂਨਾਈਟੇਡ ਇੰਡੀਆ ਕੋ-ਆਪ੍ਰੇਟਿਵ ਬੈਂਕ ਲਿਮਟਿਡ ’ਤੇ ਵੀ ਕਈ ਪਾਬੰਦੀਆਂ ਸਮੇਤ ਗਾਹਕਾਂ ਵਲੋਂ ਪੈਸੇ ਕੱਢਣ ’ਤੇ ਰੋਕ ਲਗਾ ਦਿੱਤੀ ਹੈ।

6 ਮਹੀਨਿਆਂ ਤੱਕ ਲਾਗੂ ਰਹੇਗੀ ਪਾਬੰਦੀ

ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਚਾਰ ਸਹਿਕਾਰੀ ਬੈਂਕਾਂ ਨੂੰ ਇਹ ਹੁਕਮ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਤਹਿਤ ਜਾਰੀ ਕੀਤੇ ਗਏ ਹਨ। ਇਹ ਪਾਬੰਦੀ 6 ਮਹੀਨਿਆਂ ਤੱਕ ਲਾਗੂ ਰਹੇਗੀ। ਰਿਜ਼ਰਵ ਬੈਂਕ ਨੇ ਇਕ ਹੋਰ ਬਿਆਨ ’ਚ ਕਿਹਾ ਕਿ ਉਸ ਨੇ ਸੂਰਯ ਉਦੈ ਸਮਾਲ ਫਾਈਨਾਂਸ ਬੈਂਕ ’ਤੇ ‘ਧੋਖਾਦੇਹੀ’ ਨਾਲ ਸਬੰਧਤ ਕੁੱਝ ਮਾਪਦੰਡਾਂ ਦੀ ਉਲੰਘਣਾ ਨੂੰ ਲੈ ਕੇ 57.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਘਰ ਖਰੀਦਦਾਰਾਂ ਨੂੰ ਸਮੇਂ ਸਿਰ ਨਹੀਂ ਦਿੱਤਾ ਫਲੈਟ, ਹੁਣ ਵਿਆਜ ਨਾਲ ਦੇਣਾ ਹੋਵੇਗਾ 50 ਕਰੋੜ ਦਾ ਰਿਫੰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News