RBI ਦਾ ਪੇਟੀਐੱਮ, AIRTEL ਵਰਗੇ ਪੇਮੈਂਟਸ ਬੈਂਕਾਂ ਦੇ ਗਾਹਕਾਂ ਨੂੰ ਵੱਡਾ ਤੋਹਫ਼ਾ

Wednesday, Apr 07, 2021 - 04:49 PM (IST)

RBI ਦਾ ਪੇਟੀਐੱਮ, AIRTEL ਵਰਗੇ ਪੇਮੈਂਟਸ ਬੈਂਕਾਂ ਦੇ ਗਾਹਕਾਂ ਨੂੰ ਵੱਡਾ ਤੋਹਫ਼ਾ

ਮੁੰਬਈ- ਪੇਟੀਐੱਮ, ਏਅਰਟੈੱਲ ਵਰਗੇ ਡਿਜੀਟਲ ਪੇਮੈਂਟਸ ਬੈਂਕ ਦੇ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਰਿਜ਼ਰਵ ਬੈਂਕ ਨੇ ਡਿਜੀਟਲ ਪੇਮੈਂਟਸ ਬੈਂਕਾਂ ਦੇ ਖਾਤੇ ਵਿਚ ਬੈਲੰਸ ਰੱਖਣ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤੀ ਹੈ। ਇਹ ਤਰੁੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਇਸ ਦੀ ਘੋਸ਼ਣਾ ਕੀਤੀ। ਰਿਜ਼ਰਵ ਬੈਂਕ ਗਵਰਨਰ ਨੇ ਕਿਹਾ, ''ਗਾਹਕਾਂ ਦੀਆਂ ਵਧਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਪੇਮੈਂਟਸ ਬੈਂਕ ਵਿਚ ਦਿਨ ਦੇ ਅੰਤ ਤੱਕ ਵੱਧ ਤੋਂ ਵੱਧ 1 ਲੱਖ ਰੁਪਏ ਬੈਲੰਸ ਰੱਖਣ ਦੀ ਮੌਜੂਦਾ ਸੀਮਾ ਨੂੰ ਤੁਰੰਤ ਪ੍ਰਭਾਵ ਨਾਲ ਵਧਾ ਕੇ 2 ਲੱਖ ਰੁਪਏ ਪ੍ਰਤੀ ਗਾਹਕ ਕੀਤਾ ਜਾ ਰਿਹਾ ਹੈ।"

ਗੌਰਤਲਬ ਹੈ ਕਿ ਪੇਮੈਂਟਸ ਬੈਂਕਾਂ ਨੇ ਆਰ. ਬੀ. ਆਈ. ਨੂੰ ਡਿਪਾਜ਼ਿਟ ਲਿਮਟ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਸੀ। ਪੇਮੈਂਟਸ ਬੈਂਕਾਂ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਬੇਨਤੀ ਕੀਤੀ ਸੀ ਕਿ ਗਾਹਕਾਂ ਲਈ ਡਿਪਾਜ਼ਿਟ ਲਿਮਟ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਜਾਵੇ।

ਇਹ ਵੀ ਪੜ੍ਹੋ-  ਵਿਦੇਸ਼ ਜਾਣਾ ਹੋ ਸਕਦਾ ਹੈ ਹੋਰ ਮਹਿੰਗਾ, ਡਾਲਰ 74 ਰੁਪਏ ਦੇ ਨਜ਼ਦੀਕ ਪੁੱਜਾ

ਪੇਮੈਂਟਸ ਬੈਂਕਾਂ ਨੂੰ ਕਰਜ਼ਾ ਜਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਸਿਰਫ਼ ਡਿਪਾਜ਼ਿਟ ਲੈ ਸਕਦੇ ਹਨ। ਇਸ ਤੋਂ ਇਲਾਵਾ ਡੈਬਿਟ ਤੇ ਏ. ਟੀ. ਐੱਮ. ਕਾਰਡ ਜਾਰੀ ਕਰ ਸਕਦੇ ਹਨ। ਪੇਮੈਂਟਸ ਬੈਂਕਾਂ ਦੀ ਸਥਾਪਨਾ ਡਿਜੀਟਲ ਵਿੱਤੀ ਲੈਣ-ਦੇਣ ਨੂੰ ਬੜ੍ਹਾਵਾ ਦੇਣ ਵਿਚ ਸਹਾਇਤਾ ਕਰਨ ਲਈ ਕੀਤੀ ਗਈ ਸੀ। ਇਸ ਸਮੇਂ ਡਿਜੀਟਲ ਬਾਜ਼ਾਰ ਵਿਚ ਪੇਟੀਐੱਮ ਪੇਮੈਂਟਸ ਬੈਂਕ, ਏਅਰਟੈੱਲ ਪੇਮੈਂਟਸ ਬੈਂਕ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਸਭ ਤੋਂ ਪ੍ਰਸਿੱਧ ਪੇਮੈਂਟਸ ਬੈਂਕ ਹਨ। 27 ਨਵੰਬਰ 2014 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਪੇਮੈਂਟਸ ਬੈਂਕਾਂ ਨੂੰ ਵੱਧ ਤੋਂ ਵੱਧ 1 ਲੱਖ ਰੁਪਏ ਹੀ ਡਿਪਾਜ਼ਿਟ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸੇ ਲਿਮਟ ਨੂੰ ਹੁਣ ਦੋ ਲੱਖ ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸੋਨੇ 'ਚ ਉਛਾਲ, ਖ਼ਰੀਦਦਾਰਾਂ ਲਈ ਝਟਕਾ, 10 ਗ੍ਰਾਮ 46 ਹਜ਼ਾਰ ਤੋਂ ਪਾਰ

►ਰਿਜ਼ਰਵ ਬੈਂਕ ਵੱਲੋਂ ਵਧਾਈ ਗਈ ਲਿਮਟ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News