2000 ਦੇ ਨੋਟਾਂ ਨੂੰ ਲੈ ਕੇ RBI ਦਾ ਖ਼ੁਲਾਸਾ, ਹਾਲੇ ਵੀ ਸਿਸਟਮ ’ਚ ਮੌਜੂਦ ਹਨ ਕਰੋੜਾਂ ਰੁਪਏ

Tuesday, Jan 02, 2024 - 07:01 PM (IST)

2000 ਦੇ ਨੋਟਾਂ ਨੂੰ ਲੈ ਕੇ RBI ਦਾ ਖ਼ੁਲਾਸਾ, ਹਾਲੇ ਵੀ ਸਿਸਟਮ ’ਚ ਮੌਜੂਦ ਹਨ ਕਰੋੜਾਂ ਰੁਪਏ

ਮੁੰਬਈ (ਯੂ. ਐੱਨ. ਆਈ.) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅੱਜ ਕਿਹਾ ਕਿ ਬੀਤੀ 19 ਮਈ ਨੂੰ ਸਰਕੂਲਰ ’ਚੋਂ ਹਟਾਏ ਗਏ 2000 ਰੁਪਏ ਦੇ 9,330 ਕਰੋੜ ਰੁਪਏ ਦੇ ਬੈਂਕ ਨੋਟ ਸਿਸਟਮ ’ਚ ਹਨ ਜਦ ਕਿ 29 ਦਸੰਬਰ ਤੱਕ 97.38 ਫੀਸਦੀ ਬੈਂਕ ਨੋਟ ਉਸ ਦੇ ਕੋਲ ਵਾਪਸ ਆ ਚੁੱਕੇ ਹਨ। ਆਰ. ਬੀ. ਆਈ. ਨੇ ਕਿਹਾ ਕਿ 19 ਮਈ 2023 ਨੂੰ ਸਰਕੂਲਰ ਵਿਚ 2000 ਰੁਪਏ ਦੇ ਬੈਂਕ ਨੋਟਾਂ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ। 29 ਦਸੰਬਰ ਨੂੰ ਕਾਰੋਬਾਰ ਸਮਾਪਤ ਹੋਣ ਤੱਕ 2000 ਰੁਪਏ ਦੇ 9,330 ਕਰੋੜ ਰੁਪਏ ਦੇ ਬੈਂਕ ਨੋਟ ਵਾਪਸ ਨਹੀਂ ਆਏ ਸਨ। ਇਸ ਤਰ੍ਹਾਂ 19 ਮਈ 2023 ਤੱਕ ਸਰਕੂਲਰ ਵਿਚ 2000 ਰੁਪਏ ਦੇ ਬੈਂਕ ਨੋਟਾਂ ’ਚੋਂ 97.38 ਫੀਸਦੀ ਵਾਪਸ ਆ ਗਏ ਹਨ।

ਇਹ ਵੀ ਪੜ੍ਹੋ :     RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ

ਆਰ. ਬੀ. ਆਈ. ਵਲੋਂ 2000 ਮੁੱਲ ਵਰਗ ਦੇ ਬੈਂਕ ਨੋਟਾਂ ਦੀ ਵਾਪਸੀ ਦੀ ਸਥਿਤੀ ਸਮੇਂ-ਸਮੇਂ ’ਤੇ ਪ੍ਰਕਾਸ਼ਿਤ ਕੀਤੀ ਜਾਂਦੀ ਰਹੀ ਹੈ। 2000 ਦੇ ਬੈਂਕ ਨੋਟਾਂ ਨੂੰ ਜਮ੍ਹਾ ਕਰਨ ਜਾਂ ਬਦਲਣ ਦੀ ਸਹੂਲਤ ਸ਼ੁਰੂਆਤ ਵਿਚ 30 ਸਤੰਬਰ 2023 ਤੱਕ ਦੇਸ਼ ਦੀਆਂ ਸਾਰੀਆਂ ਬੈਂਕ ਬ੍ਰਾਂਚਾਂ ’ਚ ਮੁਹੱਈਆ ਸੀ, ਜਿਸ ਨੂੰ ਬਾਅਦ ਵਿਚ 7 ਅਕਤੂਬਰ 2023 ਤੱਕ ਵਧਾ ਦਿੱਤਾ ਗਿਆ ਸੀ। ਉਸ ਨੇ ਕਿਹਾ ਸੀ ਕਿ 2000 ਰੁਪਏ ਮੁੱਲ ਦੇ ਬੈਂਕ ਨੋਟ ਹਾਲੇ ਵੀ ਵੈਲਿਡ ਹਨ।

ਇਹ ਵੀ ਪੜ੍ਹੋ :     ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

ਇਹ ਵੀ ਪੜ੍ਹੋ :     ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News