RBI ਦੇ ਲੇਖ ਨੇ ਭਾਰਤ ਦੇ ਕਰਜ਼ਾ-GDP ਅਨੁਪਾਤ ’ਤੇ IMF ਦੀ ਦਲੀਲ ਨੂੰ ਕੀਤਾ ਖਾਰਿਜ
Wednesday, Feb 21, 2024 - 10:47 AM (IST)
ਮੁੰਬਈ (ਭਾਸ਼ਾ)- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਇਕ ਲੇਖ ’ਚ ਦੇਸ਼ ਦੇ ਆਮ ਸਰਕਾਰੀ ਕਰਜ਼ੇ ਬਾਰੇ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦੀ ਦਲੀਲ ਨੂੰ ਖਾਰਿਜ ਕੀਤਾ ਗਿਆ ਹੈ। ਆਰ. ਬੀ. ਆਈ. ਦੇ ਡਿਪਟੀ ਗਵਰਨਰ ਮਾਈਕਲ ਦੇਵਵ੍ਰਤ ਪਾਤਰਾ ਦੀ ਅਗਵਾਈ ਵਾਲੀ ਇਕ ਟੀਮ ਵੱਲੋਂ ਲਿਖੇ ਲੇਖ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ‘ਰਾਜਕੋਸ਼ੀ ਸਮੇਕਨ ਦ ਅਨੁਕੂਲ ਵਾਧੇ ਦਾ ਆਕਾਰ’ ਸਿਰਲੇਖ ਵਾਲੇ ਲੇਖ ’ਚ ਕਿਹਾ ਗਿਆ ਹੈ ਕਿ ਕਰਜ਼ਾ-ਜੀ. ਡੀ. ਪੀ. ਅਨੁਪਾਤ ਅਨੁਮਾਨ ਤੋਂ ਕਾਫੀ ਘਟ ਹੋ ਸਕਦਾ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
‘ਵਿੱਤੀ ਇਕਸਾਰਤਾ ਦੇ ਅਨੁਕੂਲ ਵਾਧੇ ਦਾ ਆਕਾਰ’ ਸਿਰਲੇਖ ਵਾਲੇ ਲੇਖ ’ਚ ਕਿਹਾ ਗਿਆ ਹੈ ਕਿ ਤਜ਼ਰਬੇ ਤੋਂ ਮਿਲੀਆਂ ਖੋਜਾਂ ਤੋਂ ਪਤਾ ਚਲਦਾ ਹੈ ਕਿ ਵਿਵੇਕਸ਼ੀਲ ਵਿੱਤੀ ਇਕਸਾਰਤਾ ਅਤੇ ਵਾਧੇ ਦਰਮਿਆਨ ਮੱਧ ਮਿਆਦ ਦੀ ਪੂਰਤੀ ਘਟ ਸਮੇਂ ਦੀ ਲਾਗਤ ਤੋਂ ਜ਼ਿਆਦਾ ਹੈ। ਲੇਖ ਮੁਤਾਬਕ ਸਮਾਜਿਕ ਅਤੇ ਭੌਤਿਕ ਬੁਨਿਆਦੀ ਢਾਂਚੇ, ਪੌਣ-ਪਾਣੀ ਕਾਰਵਾਈ, ਡਿਜੀਟਲੀਕਰਨ ਅਤੇ ਕਿਰਤ ਬਲ ਨੂੰ ਹੁਨਰਮੰਦ ਬਣਾਉਣ ’ਤੇ ਕੀਤੇ ਜਾ ਰਹੇ ਖ਼ਰਚ ਦਾ ਲੰਬੇ ਸਮੇਂ ’ਚ ਫ਼ਾਇਦਾ ਮਿਲ ਸਕਦਾ ਹੈ। ਆਰ. ਬੀ. ਆਈ. ਦੇ ਫਰਵਰੀ ਬੁਲੇਟਿਨ ’ਚ ਪ੍ਰਕਾਸ਼ਿਤ ਲੇਖ ’ਚ ਕਿਹਾ ਗਿਆ ਹੈ ਕਿ ਆਮ ਸਰਕਾਰੀ ਕਰਜ਼ਾ-ਜੀ. ਡੀ. ਪੀ. ਅਨੁਪਾਤ ਆਈ. ਐੱਮ. ਐੱਫ. ਦੇ ਅੰਦਾਜ਼ਨ ਪੱਥ ਤੋਂ ਘੱਟ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਇਸ ਦੇ ਨਾਲ ਹੀ ਪਾਤਰਾ ਦੀ ਅਗਵਾਈ ਵਾਲੀ ਟੀਮ ਨੇ ਇਹ ਵੀ ਕਿਹਾ ਕਿ ਆਮ ਸਰਕਾਰੀ ਕਰਜ਼ਾ-ਜੀ. ਡੀ. ਪੀ. ਅਨੁਪਾਤ 2030-31 ਤੱਕ ਘੱਟ ਕੇ 73.4 ਫ਼ੀਸਦੀ ਹੋਣ ਦਾ ਅੰਦਾਜ਼ਾ ਹੈ। ਇਹ ਅੰਕੜਾ ਆਈ. ਐੱਮ. ਐੱਫ. ਦੇ ਅੰਦਾਜ਼ੇ 78.2 ਫ਼ੀਸਦੀ ਤੋਂ ਲਗਭਗ 5 ਫ਼ੀਸਦੀ ਘੱਟ ਹੈ। ਲੇਖ ’ਚ ਕਿਹਾ ਗਿਆ ਹੈ ਕਿ ਇਸ ’ਚ ਪ੍ਰਗਟ ਵਿਚਾਰ ਲੇਖਕਾਂ ਦੇ ਹਨ ਅਤੇ ਇਹ ਭਾਰਤੀ ਰਿਜ਼ਰਵ ਬੈਂਕ ਦੇ ਵਿਚਾਰਾਂ ਦੀ ਅਗਵਾਈ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8