RBI ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮੰਜ਼ੂਰੀ

03/29/2020 2:34:59 AM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਮੰਜ਼ੂਰੀ ਦੇ ਦਿੱਤੀ ਹੈ। ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟੇਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ, ਸਿੰਡੀਕੇਟ ਬੈਂਕ ਦਾ ਕੈਨਰਾ ਬੈਂਕ, ਆਂਧਰ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ ਇੰਡੀਆ ਅਤੇ ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ 'ਚ ਰਲੇਵਾਂ ਕੀਤਾ ਜਾਵੇਗਾ।

PunjabKesari

ਜਾਣਕਾਰੀ ਮੁਤਾਬਕ 1 ਅਪ੍ਰੈਲ 2020 ਨੂੰ ਇਨ੍ਹਾਂ ਸਾਰੀਆਂ ਬੈਂਕਾਂ ਦਾ ਰਲੇਵਾਂ ਕਰ ਦਿੱਤਾ ਜਾਵੇਗਾ। ਰਲੇਵੇਂ ਤੋਂ ਬਾਅਦ ਹੁਣ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟੇਡ ਬੈਂਕ ਦੇ ਗਾਹਕ ਪੀ.ਐੱਨ.ਬੀ. ਬ੍ਰਾਂਚ 'ਚ ਸੇਵਾਵਾਂ ਲੈ ਸਕਦੇ ਹਨ। ਇਸੇ ਤਰ੍ਹਾਂ ਸਿੰਡੀਕੇਟ ਬੈਂਕ ਬ੍ਰਾਂਚ ਅਤੇ ਕੈਨਰਾ ਬੈਂਕ ਬ੍ਰਾਂਚ ਦੇ ਗਾਹਕ ਕਿਸੇ ਇਕ ਬ੍ਰਾਂਚ 'ਚ ਜਾ ਕੇ ਸੇਵਾਵਾਂ ਲੈ ਸਕਦੇ ਹਨ। ਆਂਧਰ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦੇ ਗਾਹਕ ਯੂਨੀਅਨ ਬੈਂਕ ਆਫ ਇੰਡੀਆ ਬ੍ਰਾਂਚ 'ਚ ਜਾ ਸਕਦੇ ਹਨ। ਇਲਾਹਾਬਾਦ ਬੈਂਕ ਦੇ ਗਾਹਕ ਇੰਡੀਅਨ ਬੈਂਕ ਬ੍ਰਾਂਚ 'ਚ ਸੇਵਾਵਾਂ ਲਈ ਜਾ ਸਕਦੇ ਹਨ।

ਦੇਸ਼ 'ਚ ਬਚਣਗੇ ਕੁੱਲ 7 ਸਰਕਾਰੀ ਬੈਂਕ
ਇਸ ਰਲੇਵੇਂ ਦੀ ਪ੍ਰਕਿਰਿਆ ਤੋਂ ਬਾਅਦ ਦੇਸ਼ 'ਚ ਸਿਰਫ 7 ਪਬਲਿਕ ਸੈਕਟਰ ਦੇ ਬੈਂਕ ਹੀ ਰਹਿ ਜਾਣਗੇ। ਸਾਲ 2017 'ਚ ਦੇਸ਼ 'ਚ ਕੁੱਲ 27 ਸਰਕਾਰੀ ਬੈਂਕ ਸਨ। ਇਸ ਰਲੇਵੇਂ ਤੋਂ ਬਾਅਦ ਦੇਸ਼ ਨੂੰ 7 ਵੱਡੇ ਪਬਲਿਕ ਬੈਂਕ ਮਿਲਣਗੇ ਜੋ ਕਿ ਰਾਸ਼ਰਟੀ ਪੱਧਰ ਦੇ ਹੋਣਗੇ। ਇਨ੍ਹਾਂ ਸਾਰੀਆਂ 7 ਬੈਂਕਾਂ ਦਾ ਕੁੱਲ ਬਿਜ਼ਨੈੱਸ 8 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋਵੇਗਾ।

ਪੀ.ਐੱਨ.ਬੀ. ਹੋਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ

PunjabKesari
ਰਲੇਵੇਂ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇਸ਼ ਦੇ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੋ ਜਾਵੇਗਾ। ਇਸ ਬੈਂਕ ਦਾ ਕੁੱਲ ਬਿਜ਼ਨੈੱਸ ਸਾਈਜ਼ ਕਰੀਬ 17.94 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ। ਫਿਲਹਾਲ ਭਾਰਤੀ ਸਟੇਟ ਬੈਂਕ ਦੇਸ਼ ਦੇ ਸਭ ਤੋਂ ਵੱਡਾ ਬੈਂਕ, ਜਿਸ ਦਾ ਕੁੱਲ ਬਿਜ਼ਨੈੱਸ ਕਰੀਬ 52 ਲੱਖ ਕਰੋੜ ਰੁਪਏ ਦਾ ਹੈ।

PunjabKesari

ਇਹ ਹੋਣਗੇ ਦੇਸ਼ ਦੇ ਸਰਕਾਰੀ ਬੈਂਕ
ਇਸ ਤੋਂ ਇਲਾਵਾ ਬੈਂਕ ਆਫ ਬੜੌਦਾ ਦੇਸ਼ ਦਾ ਤੀਸਰਾ ਸਭ ਤੋਂ ਵੱਡਾ ਸਰਕਾਰੀ ਬੈਂਕ ਬਣ ਜਾਵੇਗਾ। ਇਸ ਤੋਂ ਬਾਅਦ ਕੈਨਰਾ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਇੰਡੀਆ ਬੈਂਕ ਦਾ ਨੰਬਰ ਹੋਵੇਗਾ। ਹੋਰ ਸਰਕਾਰੀ ਬੈਂਕਾਂ 'ਚ ਸੈਂਟ੍ਰਲ ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਯੂਕੋ ਬੈਂਕ, ਬੈਂਕ ਆਫ ਮਹਾਰਾਸ਼ਟਰ ਅਤੇ ਪੰਜਾਬ ਐਂਡ ਸਿੰਧ ਬੈਂਕ ਦਾ ਸ਼ਾਮਲ ਹੈ।


Karan Kumar

Content Editor

Related News