RBI ਦੀਆਂ ਭਵਿੱਖ ਦੀਆਂ ਨਕਦੀ ਲੋੜਾਂ ਲਈ ਕਰੰਸੀ ਪ੍ਰਬੰਧਨ ਬੁਨਿਆਦੀ ਢਾਂਚੇ ’ਚ ਸੁਧਾਰ ਦੀ ਯੋਜਨਾ
Monday, Sep 16, 2024 - 01:54 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਗਲੇ 4-5 ਸਾਲਾਂ ’ਚ ਆਪਣੇ ਕਰੰਸੀ ਪ੍ਰਬੰਧਨ ਬੁਨਿਆਦੀ ਢਾਂਚੇ ’ਚ ਵਿਆਪਕ ਸੁਧਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਪਹਿਲ ਦਾ ਮਕਸਦ ਵੱਧਦੀ ਅਰਥਵਿਵਸਥਾ ਦ ਆਂ ਭਵਿੱਖ ਦੀਆਂ ਨਕਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਭੰਡਾਰਨ ਅਤੇ ਪ੍ਰਬੰਧਨ ਸਮਰੱਥਾ ਯਕੀਨੀ ਕਰਨਾ ਹੈ।
ਇਹ ਵੀ ਪੜ੍ਹੋ : ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਛਾਪੇਮਾਰੀ ਦੌਰਾਨ ਬਦਸਲੂਕੀ, ਫੌਜ ’ਤੇ ਲੱਗੇ ਗੰਭੀਰ ਦੋਸ਼
ਰਿਜ਼ਰਵ ਬੈਂਕ ਦੇ ਇਕ ਦਸਤਾਵੇਜ਼ ਅਨੁਸਾਰ ਮੌਜੂਦਾ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਅਤਿ-ਆਧੁਨਿਕ ਕਰੰਸੀ ਪ੍ਰਬੰਧਨ ਕੇਂਦਰਾਂ ਦਾ ਨਿਰਮਾਣ, ਵੇਅਰਹਾਊਸ ਆਟੋਮੇਸ਼ਨ ਦੀ ਸ਼ੁਰੂਆਤ, ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀਆਂ ਦੀ ਸਥਾਪਨਾ, ਇਕ ਭੰਡਾਰ ਪ੍ਰਬੰਧਨ ਪ੍ਰਣਾਲੀ ਅਤੇ ਇਕ ਕੇਂਦਰੀਕ੍ਰਿਤ ਕੰਟਰੋਲ ਕੇਂਦਰ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਕਰੰਸੀ ਪ੍ਰਬੰਧਨ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਸਲਾਹ-ਮਸ਼ਵਰਾ ਅਤੇ ਪ੍ਰਾਜੈਕਟ ਪ੍ਰਬੰਧਨ ਸੇਵਾਵਾਂ ਦੇਣ ਲਈ ਆਰ. ਬੀ. ਆਈ. ਨੇ ਰੁਚੀ ਪੱਤਰ (ਈ. ਓ. ਆਈ.) ਸੱਦੇ ਹਨ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਮਿਲਿਆ Expired ਦਵਾਈਆਂ ਦਾ ਭੰਡਾਰ
ਇਸ ਮੁਤਾਬਕ, ਪੂਰੇ ਪ੍ਰਾਜੈਕਟ ਲਈ ਲੋੜੀਂਦੀ ਸਮਾਂ-ਹੱਦ 4-5 ਸਾਲ ਹੈ। ਦਸਤਾਵੇਜ਼ ’ਚ ਕਿਹਾ ਗਿਆ ਹੈ,‘‘ਪਿਛਲੇ ਤਿੰਨ ਸਾਲਾਂ ’ਚ ਐੱਨ. ਆਈ. ਸੀ. (ਸਰਕੂਲੇਸ਼ਨ ’ਚ ਕਰੰਸੀ) ਦੀ ਵਾਧਾ ਦਰ ’ਚ ਨਰਮੀ ਦੇ ਬਾਵਜੂਦ, ਵਿਸ਼ਲੇਸ਼ਣ ਨਾਲ ਸੰਕੇਤ ਮਿਲਦਾ ਹੈ ਕਿ ਨਜ਼ਦੀਕੀ ਭਵਿੱਖ ’ਚ ਵਾਧਾ ਸਾਕਾਰਾਤਮਕ ਬਣਿਆ ਰਹੇਗਾ। ਅਗਲੇ ਦਹਾਕੇ ’ਚ ਹਾਲਾਂਕਿ ਇਸ ਦੀ ਰਫਤਾਰ ਹੌਲੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : BSNL ਦਾ Airtel, Jio ਨੂੰ ਵੱਡਾ ਝਟਕਾ, ਲਾਂਚ ਕੀਤਾ 82 ਦਿਨਾਂ ਦੀ ਵੈਲੀਡਿਟੀ ਵਾਲਾ ਨਵਾਂ ਸਸਤਾ ਪਲਾਨ
ਕੇਂਦਰੀ ਬੈਂਕ ਨੇ ਕਿਹਾ ਕਿ ਮਾਤਰਾ ’ਚ ਵਾਧੇ ਦੇ ਰੁਝੇਵੇਂ ਜਾਰੀ ਰਹਿਣ ਦੀ ਉਮੀਦ ਹੈ ਅਤੇ ਇਹ ਦਰ ਜ਼ਿਆਦਾ ਤੇਜ਼ ਹੋ ਸਕਦੀ ਹੈ। ਜਨਤਾ ਦੀਆਂ ਮੁੱਲ ਸਬੰਧੀ ਜ਼ਰੂਰਤਾਂ ਸਮਰੱਥ ਰੂਪ ਨਾਲ ਹੋਰ ਸੁਵਿਧਾਜਨਕ ਤਰੀਕੇ ਨਾਲ ਪੂਰੀਆਂ ਹੋ ਸਕਣ, ਇਸ ਲਈ ਅਜਿਹਾ ਕਰਨਾ ਹੋਵੇਗਾ। ਮਾਤਰਾ ਅਤੇ ਮੁੱਲ ਦੇ ਸੰਦਰਭ ’ਚ ਐੱਨ. ਆਈ. ਸੀ. ’ਚ ਪਿਛਲੇ 2 ਦਹਾਕਿਆਂ ’ਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮਹਿੰਗਾ ਹੋਵੇਗਾ ਤੇਲ, ਤਿਉਹਾਰੀ ਸੀਜ਼ਨ 'ਚ ਰੜਕਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8