ਅਰਥਵਿਵਸਥਾ ’ਚ ਤੇਜ਼ੀ ਨਾਲ ਹੋ ਰਿਹੈ ਸੁਧਾਰ, ਤੀਜੀ ਤਿਮਾਹੀ ’ਚ ਸਕਾਰਾਤਮਕ ਘੇਰੇ ’ਚ ਹੋਵੇਗੀ

12/25/2020 9:12:41 AM

ਮੁੰਬਈ(ਇੰਟ.) – ਦੇਸ਼ ਦੀ ਅਰਥਵਿਵਸਥਾ ’ਚ ਵੱਖ-ਵੱਖ ਅਨੁਮਾਨਾਂ ਦੀ ਤੁਲਨਾ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਹ ਕੋਵਿਡ-19 ਮਹਾਮਾਰੀ ਦੇ ਮਾੜੇ ਪ੍ਰਭਾਵ ਤੋਂ ਬਾਹਰ ਆ ਰਹੀ ਹੈ ਅਤੇ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਹੀ ਸਕਾਰਾਤਮਕ ਘੇਰੇ ’ਚ ਆ ਜਾਏਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅਧਿਕਾਰੀਆਂ ਦੇ ਇਕ ਲੇਖ ’ਚ ਇਹ ਕਿਹਾ ਗਿਆ ਹੈ।

ਇਸ ’ਚ ਕਿਹਾ ਗਿਆ ਹੈ ਕਿ ਇਸ ਗੱਲ ਦੇ ਕਈ ਸਬੂਤ ਹਨ ਕਿ ਭਾਰਤੀ ਅਰਥਵਿਵਸਥਾ ਕੋਵਿਡ-19 ਮਹਾਮਾਰੀ ਕਾਰਣ ਡੂੰਘੀ ਖੱਡ ’ਚੋਂ ਤੇਜ਼ੀ ਨਾਲ ਬਾਹਰ ਆ ਰਹੀ ਹੈ। ਇਹ ਸਦੀਆਂ ਦੇ ਲੰਮੇ ਹਨ੍ਹੇਰੇ ’ਚੋਂ ਬਾਹਰ ਨਿਕਲਦੇ ਹੋਏ ਸੂਰਜ ਦੀ ਰੌਸ਼ਨੀ ਵੱਲ ਵਧ ਰਹੀ ਹੈ। ਸਰਕਾਰ ਦੇ ਮੁਦਰਾ ਅਤੇ ਵਿੱਤੀ ਉਤਸ਼ਾਹ ਉਪਾਅ ਰਾਹੀਂ ਅਨੁਮਾਨਾਂ ਦੇ ਉਲਟ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਇਹ ਵੀ ਵੇਖੋ - 2020 'ਚ 28 ਫ਼ੀਸਦੀ ਤੱਕ ਮਹਿੰਗਾ ਹੋਇਆ ਸੋਨਾ, ਜਾਣੋ 2021 ’ਚ ਕਿੰਨੀ ਚਮਕੇਗੀ ਇਹ ਪੀਲੀ ਧਾਤ

ਕੋਰੋਨਾ ਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਭਾਰਤੀ ਅਰਥਵਿਵਸਥਾ ’ਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 23.9 ਫੀਸਦੀ ਦੀ ਵੱਡੀ ਗਿਰਾਵਟ ਆਈ। ਉਥੇ ਹੀ ਦੂਜੀ ਤਿਮਾਹੀ ’ਚ ਗਿਰਾਵਟ ਘੱਟ ਹੋ ਕੇ 7.5 ਫੀਸਦੀ ਰਹੀ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲੇਖ ’ਚ ਕਿਹਾ ਗਿਆ ਹੈ ਕਿ ਅਸਲ ਜੀ. ਡੀ. ਪੀ. ਵਾਧਾ ਦਰ ਤੀਜੀ ਤਿਮਾਹੀ ’ਚ ਸਕਾਰਾਤਮਕ ਘੇਰੇ ’ਚ ਆ ਸਕਦੀ ਹੈ। ਹਾਲਾਂਕਿ ਇਸ ਦੌਰਾਨ ਇਹ ਵਾਧਾ ਦਰ ਸਿਰਫ 0.1 ਫੀਸਦੀ ਰਹਿ ਸਕਦੀ ਹੈ। ਇਸ ’ਚ ਕਿਹ ਗਿਆ ਹੈ ਕਿ 2 ਅਹਿਮ ਕਾਰਕ ਅਰਥਵਿਵਸਥਾ ’ਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ।

ਲੇਖ ’ਚ ਕਿਹਾ ਗਿਆ ਹੈ ਕਿ ਪਹਿਲਾਂ ਭਾਰਤ ’ਚ ਕੋਵਿਡ ਇਨਫੈਸ਼ਨ ਦੀ ਦਰ ਘੱਟ ਹੋਈ ਹੈ। ਸਤੰਬਰ ਦੇ ਅੱਧ ਤੋਂ ਸਥਾਨਕ ਪੱਧਰ ’ਤੇ ਕੁਝ ਮਾਮਲਿਆਂ ’ਚ ਵਾਧੇ ਨੂੰ ਛੱਡ ਦਿੱਤਾ ਜਾਵੇ ਤਾਂ ਇਸ ’ਚ ਗਿਰਾਵਟ ਦਾ ਰੁਝਾਨ ਹੈ, ਇਸ ਨਾਲ ਨਿਵੇਸ਼ ਅਤੇ ਖਪਤ ਮੰਗ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦੇ ਮੁਤਾਬਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ’ਚ ਉਪਭੋਗ ਖਰਚ ਨਾਲ ਆਤਮ ਨਿਰਭਰ ਭਾਰਤ 2.0 ਅਤੇ 3.0 ’ਚ ਨਿਵੇਸ਼ ਖਰਚ ’ਤੇ ਧਿਆਨ ਦੇ ਕੇ ਵਿੱਤੀ ਉਪਾਅ ਰਾਹੀਂ ਇਕ ਅਹਿਮ ਬਦਲਾਅ ਲਿਆਂਦਾ ਗਿਆ।

ਇਹ ਵੀ ਵੇਖੋ - ਪਾਕਿਸਤਾਨ ਦੀ 25 ਫ਼ੀਸਦੀ ਤੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ, ਭੁੱਖੇ ਰਹਿਣ ਲਈ ਹੋਈ ਮਜ਼ਬੂਰ

ਦੂਜੀ ਛਿਮਾਹੀ ’ਚ ਜੋ ਤੇਜ਼ੀ ਆਈ ਹੈ, ਉਹ ਅੱਗੇ ਵੀ ਬਣੀ ਰਹੇਗੀ

ਅਹਿਮ ਅੰਕੜਿਆਂ (ਪੀ. ਐੱਮ. ਆਈ., ਬਿਜਲੀ ਖਪਤ, ਮਾਲ ਢੁਆਈ, ਜੀ. ਐੱਸ. ਟੀ.) ਦੇ ਆਧਾਰ ’ਤੇ ਇਹ ਪਤਾ ਲਗਦਾ ਹੈ ਕਿ ਆਰਥਿਕ ਸਰਗਰਮੀਆਂ ’ਚ 2020-21 ਦੀ ਦੂਜੀ ਛਿਮਾਹੀ ਤੋਂ ਜੋ ਤੇਜ਼ੀ ਆਈ ਹੈ, ਉਹ ਅੱਗੇ ਵੀ ਬਣੀ ਰਹੇਗੀ। ਭਾਰਤ ’ਚ ਇਨਫੈਕਸ਼ਨ ਦੇ ਦੂਜੇ ਦੌਰ ਦਾ ਖਦਸ਼ਾ ਨਹੀਂ ਹੈ। ਇਸ ਦੇ ਨਾਲ ਹੀ ਸਹੀ ਆਰਥਿਕ ਨੀਤੀਆਂ ਨਾਲ ਲਾਕਡਾਊਨ ’ਚ ਸਹੀ ਸਮੇਂ ’ਤੇ ਤੇਜ਼ੀ ਨਾਲ ਢਿੱਲ ਦਿੱਤੇ ਜਾਣ ਨਾਲ ਅਰਥਵਿਵਸਥਾ ’ਚ ਸਰਗਰਮੀਆਂ ਨਾਰਮਲ ਹੋਈਆਂ ਹਨ ਅਤੇ ਹੁਣ ਇਸ ’ਚ ਤੇਜ਼ੀ ਆ ਰਹੀ ਹੈ।

ਇਹ ਵੀ ਵੇਖੋ - Paytm ਨੇ ਛੋਟੇ ਸ਼ਹਿਰਾਂ 'ਚ ਸ਼ੁਰੂ ਕੀਤੀ ਭਰਤੀ, 'ਵਰਕ ਫਰਾਮ ਹੋਮ' ਅਧੀਨ ਕੰਮ ਕਰਨ ਦੀ ਹੋਵੇਗੀ ਸਹੂਲਤ

ਇਕ ਵੱਡੀ ਸਮੱਸਿਆ ਮਹਿੰਗਾਈ

ਲੇਖ ਮੁਤਾਬਕ ਨਾਲ ਹੀ ਇਕ ਵੱਡੀ ਸਮੱਸਿਆ ਮਹਿੰਗਾਈ ਦੀ ਹੈ। ਉਸ ਤੋਂ ਪਹਿਲਾਂ ਕਿ ਇਹ ਆਰਥਿਕ ਵਾਧੇ ’ਤੇ ਅਸਰ ਪਾਏ, ਉਸ ਨੂੰ ਕਾਬੂ ’ਚ ਕਰਨ ਲਈ ਦੁੱਗਣੀ ਰਫਤਾਰ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਇਸ ’ਚ ਕਿਹਾ ਗਿਆ ਹੈ ਕਿ ਪ੍ਰਚੂਨ ਵਿਕ੍ਰੇਤਾਵਾਂ ਦੇ ਤੇਜ਼ੀ ਨਾਲ ਵਧਦੇ ਮਾਰਜ਼ਨ ’ਤੇ ਲਗਾਮ ਅਤੇ ਅਸਿੱਧੇ ਟੈਕਸ ਦਾ ਖਪਤਕਾਰਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਦੇ ਨਾਲ ਹੁਨਰ, ਪ੍ਰਭਾਵੀ ਅਤੇ ਸਪਲਾਈ ਪ੍ਰਬੰਧਨ ਨਾਲ ਮਹਿੰਗਾਈ ਦੀ ਰਫਤਾਈਰ ਨੂੰ ਸਮਾਂ ਰਹਿੰਦੇ ਕਾਬੂ ਕੀਤਾ ਜਾ ਸਕਦਾ ਹੈ, ਜਿਸ ਨਾਲ ਉਹ ਵਿੱਤੀ ਅਤੇ ਮੁਦਰਾ ਉਤਸ਼ਾਹਾਂ ਦੇ ਮਕਸਦ ਨੂੰ ਪ੍ਰਭਾਵਿਤ ਨਾ ਕਰਨ।

ਇਹ ਵੀ ਵੇਖੋ - RBI ਦੀ ਚਿਤਾਵਨੀ : ਮੋਬਾਈਲ ਐਪ 'ਤੇ ਤੁਰੰਤ ਮਿਲਣ ਵਾਲਾ ਕਰਜ਼ਾ ਪੈ ਸਕਦਾ ਹੈ ਮਹਿੰਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News