ਦੇਸ਼ ਦੇ ਬੁਨਿਆਦੀ ਢਾਂਚੇ ’ਚ ਹੋ ਰਿਹੈ ਤੇਜ਼ੀ ਨਾਲ ਵਿਕਾਸ : ਹਰਦੀਪ ਪੁਰੀ

Sunday, Jan 07, 2024 - 03:34 PM (IST)

ਦੇਸ਼ ਦੇ ਬੁਨਿਆਦੀ ਢਾਂਚੇ ’ਚ ਹੋ ਰਿਹੈ ਤੇਜ਼ੀ ਨਾਲ ਵਿਕਾਸ : ਹਰਦੀਪ ਪੁਰੀ

ਕੇਰਲ (ਭਾਸ਼ਾ) – ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿਚ ਬੁਨਿਆਦੀ ਢਾਂਚੇ ਵਿਚ ਤੇਜ਼ ਵਾਧਾ ਹੋ ਰਿਹਾ ਹੈ, ਜਿਸ ਦਾ ਲਾਭ ਗਰੀਬਾਂ ਨੂੰ ਮਿਲ ਰਿਹਾ ਹੈ। ਪੁਰੀ ਨੇ ਕੇਰਲ ਦੇ ਉੱਤਰੀ ਜ਼ਿਲੇ ਪਲੱਕੜ ਦੀ ਵਾਨਿਅਮਕੁਲਸ ਪੰਚਾਇਤ ’ਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਕੇਂਦਰ ਵਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦਾ ਟੀਚਾ ਦੇਸ਼ ਦੇ ਗਰੀਬਾਂ ਅਤੇ ਵਾਂਝੇ ਵਰਗਾਂ ਦਾ ਕਲਿਆਣ ਕਰਨਾ ਹੈ।

ਇਹ ਵੀ ਪੜ੍ਹੋ :     ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਕੇਂਦਰੀ ਸ਼ਹਿਰੀ, ਸ਼ਹਿਰੀ ਮਾਮਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਭਰੋਸੇਯੋਗ ਮਾਪਦੰਡਾਂ ਨੂੰ ਯਕੀਨੀ ਬਣਾਇਆ ਗਿਆ ਹੈ। ਦੇਸ਼ ਵਿਚ ਬੁਨਿਆਦੀ ਢਾਂਚੇ ’ਚ ਤੇਜ਼ ਵਾਧਾ ਹੋ ਰਿਹਾ ਹੈ ਅਤੇ ਇਸ ਦਾ ਫਾਇਦਾ ਗਰੀਬਾਂ ਨੂੰ ਹੋ ਰਿਹਾ ਹੈ। ਪੁਰੀ ਨੇ ਕਿਹਾ ਕਿ ਦੇਸ਼ ਵਿਚ ਸਾਲ 2014 ਵਿਚ 74 ਹਵਾਈ ਅੱਡੇ ਸਨ ਜੋ ਹੁਣ ਵਧ ਕੇ 150 ਤੋਂ ਵੱਧ ਹੋ ਗਏ ਹਨ। ਦੇਸ਼ ਰੇਲਵੇ ਵੰਦੇ ਭਾਰਤ ਵਰਗੀਆਂ ਟਰੇਨਾਂ ਰਾਹੀਂ ਅੱਗੇ ਕਦਮ ਵਧਾ ਰਿਹਾ ਹੈ। ਇਸ ਤੋਂ ਇਲਾਵਾ 11 ਕਰੋੜ ਤੋਂ ਵੱਧ ਘਰਾਂ ਵਿਚ ਟਾਇਲਟ ਵੀ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਿਹਾਇਸ਼ੀ ਯੋਜਨਾ ਦੇ ਤਹਿਤ 4 ਕਰੋੜ ਤੋਂ ਵੱਧ ਘਰ ਅਤੇ ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਡੀਕਲ ਸੀਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਅਤੇ ਇਸ ਦਾ ਸਾਰਾ ਲਾਭ ਆਮ ਆਦਮੀ ਤੱਕ ਪੁੱਜਾ ਹੈ। ਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਪ੍ਰਚਾਰ ਬਣਨਾ ਚਾਹੀਦਾ ਹੈ। ਅਧਿਕਾਰੀ ਵਿਕਸਿਤ ਭਾਰਤ ਯਾਤਰਾ ਦੇ ਮਾਧਿਅਮ ਰਾਹੀਂ ਸੇਵਾਵਾਂ ਨਾਲ ਲੋਕਾਂ ਤੱਕ ਸਿੱਧੇ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ :    ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ

ਇਹ ਵੀ ਪੜ੍ਹੋ :      ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ

​​​​​​​ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News