ਨੀਤੀ ਆਯੋਗ ਦੇ ਸਾਬਕਾ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ਭਾਰਤ ’ਚ ਚੀਨੀ ਨਿਵੇਸ਼ ’ਤੇ ਪਾਬੰਦੀ ਹਟਾਉਣ ਦੀ ਕੀਤੀ ਵਕਾਲਤ

Friday, Aug 15, 2025 - 04:01 AM (IST)

ਨੀਤੀ ਆਯੋਗ ਦੇ ਸਾਬਕਾ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ਭਾਰਤ ’ਚ ਚੀਨੀ ਨਿਵੇਸ਼ ’ਤੇ ਪਾਬੰਦੀ ਹਟਾਉਣ ਦੀ ਕੀਤੀ ਵਕਾਲਤ

ਨਵੀਂ  ਦਿੱਲੀ (ਭਾਸ਼ਾ) - ਨੀਤੀ ਆਯੋਗ  ਦੇ ਸਾਬਕਾ ਉਪ-ਪ੍ਰਧਾਨ ਰਾਜੀਵ  ਕੁਮਾਰ  ਨੇ ਚੀਨ ਵੱਲੋਂ ਭਾਰਤ ’ਚ ਨਿਵੇਸ਼ ’ਤੇ ਪਾਬੰਦੀ ਹਟਾਉਣ ਦੀ ਵਕਾਲਤ ਕਰਦੇ ਹੋਏ ਕਿਹਾ  ਕਿ ਇਸ ਨਾਲ ਘਰੇਲੂ ਨਿਰਮਾਣ ਨੂੰ ਉਤਸ਼ਾਹ ਮਿਲੇਗਾ ਅਤੇ ਰੋਜ਼ਗਾਰ ਪੈਦਾ ਹੋਵੇਗਾ।  

ਕੁਮਾਰ  ਨੇ ਇਕ ਇੰਟਰਵਿਊ ’ਚ ਕਿਹਾ ਕਿ ਚੀਨ ਹੋਰ ਦੇਸ਼ਾਂ ’ਚ ਇਕ ਮਹੱਤਵਪੂਰਨ ਵਿਦੇਸ਼ੀ  ਨਿਵੇਸ਼ਕ ਬਣ ਗਿਆ ਹੈ ਅਤੇ ਭਾਰਤ ਨੂੰ ਉਸ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਕਿਹਾ,‘‘ਇਸ ਲਈ, ਮੇਰਾ ਮੰਨਣਾ ਹੈ ਕਿ ਭਾਰਤ ’ਚ ਚੀਨੀ ਨਿਵੇਸ਼ ਦੀ ਆਗਿਆ ਦੇਣ ’ਤੇ ਗੰਭੀਰਤਾ  ਨਾਲ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ।  

ਭਾਰਤ ਅਤੇ ਚੀਨ ਨੇ ਦੋਪੱਖੀ ਸਬੰਧਾਂ ਨੂੰ ਸੁਧਾਰਨ ਲਈ ਪਿਛਲੇ ਕੁਝ ਮਹੀਨਿਆਂ ’ਚ ਕਈ ਕਦਮ ਚੁੱਕੇ ਹਨ।  ਜੂਨ 2020 ’ਚ  ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਸਕ ਝੜੱਪਾਂ  ਤੋਂ ਬਾਅਦ ਤੋਂ ਦੋਪੱਖੀ  ਸਬੰਧ ਕਾਫੀ ਖਰਾਬ ਹੋ ਗਏ ਸਨ। ਕੁਮਾਰ ਨੇ ਕਿਹਾ,‘‘ਮੈਂ ਸਪੱਸ਼ਟ ਤੌਰ ’ਤੇ ਕਹਿੰਦਾ  ਹਾਂ ਕਿ ਮੈਨੂੰ ਲੱਗਦਾ ਹੈ ਕਿ ਹੁਣ ‘ਪ੍ਰੈੱਸ ਨੋਟ-3’ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ,  ਜੋ ਗੁਆਂਢੀ ਦੇਸ਼ਾਂ ਵੱਲੋਂ ਨਿਵੇਸ਼ ਨੂੰ ਕੰਟਰੋਲ ਕਰਦਾ ਹੈ।  ਕੁਮਾਰ ਨੇ ਕਿਹਾ,‘‘ਜਿਵੇਂ ਕਿ ਤੁਸੀਂ ਜਾਣਦੇ ਹੋ, ਇਕਮਾਤਰ ਗੁਆਂਢੀ ਦੇਸ਼ ਜੋ ਮਾਅਨੇ ਰੱਖਦਾ ਹੈ, ਉਹ ਚੀਨ  ਹੈ।’’ 
 


author

Inder Prajapati

Content Editor

Related News