ਐਪਲ ਵਧਾ ਰਹੀ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਆਪਣੇ ਸਪਲਾਇਰ, 8 ਸੂਬਿਆਂ ’ਚ ਫੈਲਿਆ ਨੈੱਟਵਰਕ

Wednesday, Dec 03, 2025 - 04:13 AM (IST)

ਐਪਲ ਵਧਾ ਰਹੀ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਆਪਣੇ ਸਪਲਾਇਰ, 8 ਸੂਬਿਆਂ ’ਚ ਫੈਲਿਆ ਨੈੱਟਵਰਕ

ਨਵੀਂ  ਦਿੱਲੀ - ਐਪਲ ਇੰਕ ਭਾਰਤ ’ਚ ਆਪਣੇ ਵਿਨਿਰਮਾਣ ਦਾ ਘੇਰਾ ਲਗਾਤਾਰ ਵਧਾ ਰਹੀ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤ ਕਰਨਾਟਕ ਅਤੇ ਤਾਮਿਲਨਾਡੂ ’ਚ 2 ਆਈਫੋਨ ਫੈਕਟਰੀਆਂ ਤੋਂ ਕੀਤੀ ਸੀ। ਪਰ ਹੁਣ ਉਸ ਦੇ ਵਿਨਿਰਮਾਣ ਦਾ ਘੇਰਾ 8 ਸੂਬਿਆਂ ਅਤੇ 40  ਤੋਂ ਵੱਧ ਸਪਲਾਇਰਾਂ ਤੱਕ ਫੈਲ ਚੁੱਕਿਆ ਹੈ। ਉਸ ਦੇ ਸਪਲਾਇਰਾਂ ’ਚ ਕਈ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਵੀ ਸ਼ਾਮਲ ਹਨ। 

ਸਪਲਾਇਰਾਂ ਨੂੰ 3 ਸ਼੍ਰੇਣੀਆਂ ’ਚ ਰੱਖਿਆ
ਐਪਲ  ਦੇ ਸਪਲਾਇਰਾਂ ਨੂੰ ਮੋਟੇ ਤੌਰ ’ਤੇ 3 ਸ਼੍ਰੇਣੀਆਂ ’ਚ ਰੱਖਿਆ ਜਾ ਸਕਦਾ ਹੈ। ਪਹਿਲੀ  ਸ਼੍ਰੇਣੀ ’ਚ ਉਨ੍ਹਾਂ ਕੰਪਨੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜੋ ਫਾਕਸਕਾਨ ਅਤੇ ਟਾਟਾ  ਇਲੈਕਟ੍ਰਾਨਿਕਸ ਵੱਲੋਂ ਸੰਚਾਲਿਤ 5 ਆਈਫੋਨ ਫੈਕਟਰੀਆਂ ਨੂੰ ਪੁਰਜ਼ਿਆਂ ਦੀ ਸਪਲਾਈ ਕਰਦੀਆਂ  ਹਨ। ਦੂਜੀ ਸ਼੍ਰੇਣੀ ’ਚ ਉਨ੍ਹਾਂ ਕੰਪਨੀਆਂ ਨੂੰ ਰੱਖਿਆ ਜਾ ਸਕਦਾ ਹੈ, ਜੋ ਭਾਰਤ  ਦੇ  ਬਾਹਰ ਐਪਲ ਦੀ ਗਲੋਬਲ ਸਪਲਾਈ ਲੜੀ ’ਚ ਬਰਾਮਦ ਲਈ ਪੁਰਜ਼ਿਆਂ ਦਾ ਉਤਪਾਦਨ  ਕਰਦੀਆਂ ਹਨ। ਤੀਜੀ ਸ਼੍ਰੇਣੀ ਦੀਆਂ ਕੰਪਨੀਆਂ ਭਾਰਤ ’ਚ ਨਵੀਂ ਆਈਫੋਨ ਉਤਪਾਦ ਲਾਈਨ ’ਚ  ਵਰਤੇ ਜਾਣ ਵਾਲੇ ਉਪਕਰਣਾਂ ਲਈ ਪੁਰਜ਼ੇ ਬਣਾਉਂਦੀਆਂ ਹਨ। ਇਨ੍ਹਾਂ ’ਚ ਗਿਅਰ ਵਰਗੇ ਉਪਕਰਣ ਵੀ ਸ਼ਾਮਲ ਹਨ। 

ਪਿਛਲੇ 8 ਤੋਂ 12 ਮਹੀਨੀਆਂ ਦੌਰਾਨ ਸਪਲਾਇਰਾਂ ਦੀ ਨਵੀਂ ਲਹਿਰ ਪੈਦਾ ਹੋਈ ਹੈ। ਗੁਜਰਾਤ ’ਚ ਹਿੰਡਾਲਕੋ, ਮਹਾਰਾਸ਼ਟਰ ’ਚ ਆਟੋਮੇਸ਼ਨ ’ਚ ਮੁਹਾਰਤ ਰੱਖਣ ਵਾਲੀ ਕੰਪਨੀ ਵਿਪਰੋ ਪੀ. ਏ. ਆਰ. ਆਈ., ਜੈਬਿਲ ਅਤੇ  ਭਾਰਤ ਫੋਰਜ਼, ਕੇਰਲ ’ਚ ਐੱਸ. ਐੱਫ. ਓ. ਟੈਕਨਾਲੋਜੀਜ਼ ਅਤੇ ਹਰਿਆਣਾ ’ਚ ਮੂਲ  ਉਪਕਰਣ ਨਿਰਮਾਤਾਵਾਂ (ਓ. ਈ. ਐੱਮ.) ਲਈ ਡਿਜ਼ਾਈਨ, ਵਿਕਾਸ ਅਤੇ ਵਿਨਿਰਮਾਣ  ਸੇਵਾਦਾਤਾ ਵੀ. ਵੀ. ਡੀ. ਐੱਨ. ਟੈਕਨਾਲੋਜੀਜ਼ ਸ਼ਾਮਲ ਹਨ। ਨਵੇਂ ਸਪਲਾਇਰਾਂ ’ਚ ਕਰਨਾਟਕ  ਤੋਂ ਜੇ. ਐੱਲ. ਕੇ. ਟੈਕਨਾਲੋਜੀਜ਼ ਅਤੇ ਐਕਵਸ ਸ਼ਾਮਲ ਹਨ। ਐਪਲ ਨੇ ਮਾਲੀ ਸਾਲ 2025 ਦੌਰਾਨ ਭਾਰਤ ’ਚ 22 ਅਰਬ ਡਾਲਰ ਦੇ ਐੱਫ. ਓ. ਬੀ. (ਫਰੀ ਆਨ ਬੋਰਡ) ਮੁੱਲ ਦੇ  ਆਈਫੋਨ ਬਣਾਏ ਅਤੇ ਉਸ ’ਚੋਂ 80 ਫੀਸਦੀ (ਲੱਗਭਗ 17.5 ਅਰਬ ਡਾਲਰ) ਦੀ ਬਰਾਮਦ ਕੀਤੀ। 


author

Inder Prajapati

Content Editor

Related News