ਰੇਲਵੇ ਨੇ ਕੋਚ ਨਹੀਂ, ਵੰਦੇ ਭਾਰਤ ਦੀ ਸੀਟ, ਅੰਦਰੂਨੀ ਪੈਨਲ ਦਾ ਆਰਡਰ ਦਿੱਤਾ ਹੈ ਟਾਟਾ ਸਟੀਲ
Sunday, Mar 26, 2023 - 03:19 PM (IST)
ਨਵੀਂ ਦਿੱਲੀ- 'ਵੰਦੇ ਭਾਰਤ' ਟਰੇਨ ਲਈ ਟਾਟਾ ਸਟੀਲ ਵੱਲੋਂ ਦਿੱਤੇ ਗਏ ਆਰਡਰ ਦੇ ਸਬੰਧ 'ਚ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਰੇਲਵੇ ਨੇ ਵੰਦੇ ਭਾਰਤ ਟਰੇਨ ਦੀਆਂ ਸੀਟਾਂ ਅਤੇ ਅੰਦਰੂਨੀ ਪੈਨਲਾਂ ਲਈ ਆਰਡਰ ਦਿੱਤਾ ਹੈ। ਇਹ ਉਸ ਦੇ ਕੋਚ ਜਾਂ ਡੱਬਿਆਂ ਦੇ ਨਿਰਮਾਣ ਦਾ ਆਰਡਰ ਨਹੀਂ ਹੈ। ਟਾਟਾ ਸਟੀਲ ਦੇ ਤਕਨਾਲੋਜੀ ਅਤੇ ਨਿਊ ਕਾਰੋਬਾਰ ਵਿਭਾਗ ਦੇ ਪ੍ਰਧਾਨ ਦੇਵਾਸ਼ੀਸ਼ ਭੱਟਾਚਾਰੀਆ ਨੇ ਕਿਹਾ ਕਿ ਟਾਟਾ ਸਟੀਲ 225 ਕਰੋੜ ਰੁਪਏ ਦੇ ਆਰਡਰ ਦੇ ਤਹਿਤ ਵੰਦੇ ਭਾਰਤ ਰੇਲ ਦੇ 23 ਡੱਬਿਆਂ ਦੇ ਲਈ ਹਲਕੀਆਂ ਸੀਟਾਂ ਅਤੇ 16 ਡੱਬਿਆਂ ਲਈ ਫਾਈਬਰ ਨਾਲ ਲੈਸ ਪੋਲੀਮਰ ਕੰਪੋਜ਼ਿਟ-ਅਧਾਰਿਤ ਅੰਦਰੂਨੀ ਪੈਨਲਾਂ ਦੀ ਸਪਲਾਈ ਕਰੇਗੀ।
ਇਹ ਵੀ ਪੜ੍ਹੋ- ਸੂਬੇ 'ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ
ਕੁਝ ਮੀਡੀਆ ਸੰਸਥਾਨਾਂ ਨੇ ਖ਼ਬਰ ਚਲਾਈ ਸੀ ਕਿ ਟਾਟਾ ਸਟੀਲ ਨੂੰ ਵੰਦੇ ਭਾਰਤ ਰੇਲ ਕੋਚ ਬਣਾਉਣ ਦਾ ਆਰਡਰ ਮਿਲਿਆ ਹੈ, ਜੋ ਕਿ 'ਝੂਠ ਅਤੇ ਬੇਬੁਨਿਆਦ' ਹੈ। ਸਾਨੂੰ ਡੱਬਿਆਂ ਦੇ ਨਿਰਮਾਣ ਦਾ ਆਰਡਰ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟਾਟਾ ਸਟੀਲ ਨੂੰ ਠੇਕੇ ਦੀ ਪੂਰੀ ਪ੍ਰਕਿਰਿਆ ਤੋਂ ਲੰਘਣ ਤੋਂ ਬਾਅਦ ਇਹ ਆਰਡਰ ਮਿਲਿਆ ਹੈ। ਇਹ ਆਰਡਰ 225 ਕਰੋੜ ਰੁਪਏ ਦਾ ਸੀ।"
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।