ਰੇਲਵੇ ਨੇ ਸਰਦੀਆਂ ਲਈ ਨਵੀਂ ਸਹੂਲਤ ਦੀ ਕੀਤੀ ਸ਼ੁਰੂਆਤ, ਯਾਤਰੀਆਂ ਦੇ ਮੋਬਾਈਲ ’ਤੇ ਆਵੇਗਾ ਮੈਸੇਜ

Saturday, Dec 26, 2020 - 11:28 AM (IST)

ਰੇਲਵੇ ਨੇ ਸਰਦੀਆਂ ਲਈ ਨਵੀਂ ਸਹੂਲਤ ਦੀ ਕੀਤੀ ਸ਼ੁਰੂਆਤ, ਯਾਤਰੀਆਂ ਦੇ ਮੋਬਾਈਲ ’ਤੇ ਆਵੇਗਾ ਮੈਸੇਜ

ਨਵੀਂ ਦਿੱਲੀ — ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਕੜਾਕੇ ਦੀ ਠੰਡ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਧੁੰਦ ਨੇ ਵੀ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸਦਾ ਸਿੱਧਾ ਅਸਰ ਇਨ੍ਹਾਂ ਇਲਾਕਿਆਂ ’ਚ ਰੇਲਵੇ ਸਮੇਤ ਹੋਰ ਆਵਾਜਾਈ ਦੇ ਸਾਧਨਾਂ ’ਤੇ ਪੈ ਰਿਹਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਰੇਲਵੇ ਨੇ ਆਪਣੀਆਂ ਰੇਲ ਗੱਡੀਆਂ ਦੀ ਗਤੀ ਸੀਮਾ ’ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ। ਜਿਸ ਕਾਰਨ ਕਈ ਯਾਤਰੀ ਰੇਲ ਗੱਡੀਆਂ ਦੇਰ ਨਾਲ ਆਪਣੀ ਮੰਜ਼ਿਲ ’ਤੇ ਪਹੁੰਚ ਰਹੀਆਂ ਹਨ। ਅਜਿਹੀ ਸਥਿਤੀ ਵਿਚ ਰੇਲਵੇ ਨੇ ਯਾਤਰੀਆਂ ਨੂੰ ਮੁਸੀਬਤ ਤੋਂ ਬਚਾਉਣ ਲਈ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਦੱਸਿਆ ਕਿ ਜੇ ਰੇਲਗੱਡੀ ਦੇ ਖੁੱਲ੍ਹਣ(ਸਟੇਸ਼ਨ ਤੋਂ ਛੁੱਟਣ) ਵਿਚ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਦੀ ਦੇਰੀ ਹੋਵੇਗੀ ਤਾਂ ਇਸ ਲਈ ਇਸ ਦੀ ਜਾਣਕਾਰੀ ਯਾਤਰੀ ਨੂੰ ਮੋਬਾਈਲ ’ਤੇ ਇਕ ਮੈਸੇਜ ਰਾਹੀਂ ਦਿੱਤੀ ਜਾਵੇਗੀ।

ਇਹ ਵੀ ਪਡ਼੍ਹੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਰੇਲਗੱਡੀ ਦੇ ਲੇਟ ਹੋਣ ’ਤੇ ਦਿੱਤੀ ਜਾਵੇਗੀ ਜਾਣਕਾਰੀ

ਉਨ੍ਹਾਂ ਕਿਹਾ ਕਿ ਇਕ ਘੰਟੇ ਤੋਂ ਜ਼ਿਆਦਾ ਦੇਰ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਜਾਣਕਾਰੀ ਯਾਤਰੀਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਇਲਾਂ ’ਤੇ ਐਸਐਮਐਸ ਰਾਹੀਂ ਦਿੱਤੀ ਜਾਵੇਗੀ। ਆਮ ਕੰਮਕਾਜੀ ਅਵਧੀ ਦੇ ਬਾਅਦ ਵੀ, ਲੰਬੇ ਸਮੇਂ ਤੋਂ ਪਲੇਟਫਾਰਮਾਂ ’ਤੇ ਕੈਟਰਿੰਗ ਸਟਾਲ ਖੋਲ੍ਹਣ ਦਾ ਪ੍ਰਬੰਧ ਕੀਤਾ ਗਿਆ ਹੈ। ਭੀੜ ਪ੍ਰਬੰਧਨ ਅਤੇ ਸੁਰੱਖਿਆ ਦੇ ਮਾਮਲਿਆਂ ਨਾਲ ਨਜਿੱਠਣ ਲਈ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਵਾਧੂ ਕਰਮਚਾਰੀ ਸਟੇਸ਼ਨਾਂ ’ਤੇ ਤਾਇਨਾਤ ਕੀਤੇ ਜਾਣਗੇ।

ਇਹ ਵੀ ਪਡ਼੍ਹੋ - ਸਰਦੀਆਂ ’ਚ ਮਹਿੰਗੀ ਪਵੇਗੀ ਗੁੜ ਦੀ ਮਿਠਾਸ, ਕੀਮਤਾਂ ’ਚ ਆ ਰਹੀ ਤੇਜ਼ੀ

ਧੁੰਦ ਕਾਰਨ ਰੇਲਵੇ ਨੂੰ ਕਰਨਾ ਪੈ ਰਿਹਾ ਹੈ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ 

ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਕਿਹਾ ਕਿ ਰੇਲ ਗੱਡੀਆਂ ਦੇ ਚੱਲਣ ਵਿਚ ਦੇਰੀ ਹੋਣ ਕਾਰਨ ਰੈਕਾਂ ਦੀ ਨਿਯਮਤ ਤੌਰ ਤੇ ਆਮਦ / ਰਵਾਨਗੀ ਸੰਭਵ ਨਹੀਂ ਹੈ। ਇਸ ਦੇ ਨਾਲ ਹੀ ਰੇਲ ਗੱਡੀਆਂ ਦੀ ਰਫਤਾਰ ਹੌਲੀ ਹੋਣ ਕਾਰਨ ਚਾਲਕ ਦਲ ਦੀ ਘਾਟ ਵੀ ਹੋ ਰਹੀ ਹੈ। ਇਸ ਕਾਰਨ ਰੇਲ ਗੱਡੀਆਂ ਦੀ ਸਮਾਂ-ਸਾਰਣੀ, ਉਨ੍ਹਾਂ ਦੇ ਪਲੇਟਫਾਰਮਸ ’ਤੇ ਸਥਾਪਤ ਕਰਨ ਦੀਆਂ ਯੋਜਨਾਵਾਂ, ਵਾਸ਼ਿੰਗ ਲਾਈਨ ਦੇ ਅਹਾਤੇ ਵਿਚ ਉਨ੍ਹਾਂ ਦੇ ਰੱਖ-ਰਖਾਅ ਦੇ ਸਮਾਂ ’ਤੇ ਪ੍ਰਭਾਵ ਪਾਉਂਦਾ ਹੈ। ਇਸ ਲਈ ਧੁੰਦ ਦੇ ਮੌਸਮ ਦੌਰਾਨ ਉੱਤਰੀ ਰੇਲਵੇ ਦੁਆਰਾ ਰੇਲਵੇ ਓਪਰੇਸ਼ਨ ਯੋਜਨਾ ਤਿਆਰ ਕੀਤੀ ਗਈ ਹੈ।

ਇਹ ਵੀ ਪਡ਼੍ਹੋ - ਆਪਣੇ ਕਰਮਚਾਰੀਆਂ ਨੂੰ ਘਰੇਲੂ ਹਿੰਸਾ ਤੋਂ ਬਚਾਏਗੀ ਹਿੰਦੁਸਤਾਨ ਯੂਨੀਲੀਵਰ

ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News