ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ

Thursday, Dec 23, 2021 - 01:28 PM (IST)

ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ

ਨਵੀਂ ਦਿੱਲੀ (ਅਨਸ) – ਆਡੀਟਰ ਜਨਰਲ (ਕੈਗ) ਦੀ ਰਿਪੋਰਟ ’ਚ ਰੇਲਵੇ ਦੇ ਮੁਨਾਫੇ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਕੈਗ ਰਿਪੋਰਟ ਮੁਤਾਬਕ ਰੇਲਵੇ ਨੂੰ ਪਿਛਲੇ 1 ਸਾਲ ’ਚ 26,338 ਕਰੋੜ ਦਾ ਘਾਟਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੂੰ ਇਤਿਹਾਸ ’ਚ ਇੰਨਾ ਵੱਡਾ ਘਾਟਾ ਪਹਿਲੀ ਵਾਰ ਹੋਇਆ ਹੈ। ਰੇਲ ਮੰਤਰਾਲਾ ਮੁਤਾਬਕ ਰੇਲਵੇ ਨੇ 1589 ਕਰੋੜ ਰੁਪਏ ਦਾ ਸ਼ੁੱਧ ਸਰਪਲੱਸ ਦਿਖਾਇਆ ਗਿਆ ਸੀ ਜੋ ਕੈਗ ਦੀ ਰਿਪੋਰਟ ਮੁਤਾਬਕ ਗਲਤ ਸਾਬਤ ਹੋਇਆ ਹੈ। ਕੈਗ ਨੇ 21 ਦਸੰਬਰ ਨੂੰ ਰੇਲਵੇ ਦੇ ਸਾਹਮਣੇ ਫਾਇਨਾਂਸ ਰਿਪੋਰਟ ਪੇਸ਼ ਕੀਤੀ ਸੀ।

ਇਹ ਵੀ ਪੜ੍ਹੋ : ਏਸ਼ੀਆ ਦੇ 48 ਦੇਸ਼ਾਂ 'ਚ ਰੁਪਏ ਦਾ ਬੁਰਾ ਹਾਲ, ਭਾਰਤ 'ਚ ਫਟ ਸਕਦੈ ਮਹਿੰਗਾਈ ਬੰਬ

2019-20 ’ਚ 26,326.39 ਕਰੋੜ ਦੇ ਨਕਾਰਾਤਮਕ ਬਕਾਏ ਨਾਲ ਜੂਝ ਰਿਹਾ ਸੀ ਰੇਲਵੇ

ਸਾਲ 2019-20 ’ਚ ਰੇਲਵੇ ਦਾ ਆਪ੍ਰੇਟਿੰਗ ਰੇਸ਼ੋ 114.35 ਫੀਸਦੀ ਸੀ। ਯਾਨੀ 100 ਰੁਪਏ ਕਮਾਉਣ ’ਚ ਰੇਲਵੇ 114.35 ਰੁਪਏ ਖਰਚ ਕਰ ਰਿਹਾ ਸੀ ਪਰ ਰੇਲਵੇ ਦੀ ਅਕਾਊਂਟੈਂਸੀ ਦਾ ਦਾਅਵਾ ਹੈ ਕਿ ਉਕਤ ਸਾਲ ਆਪ੍ਰੇਟਿੰਗ ਰੇਸ਼ੋ 98.36 ਫੀਸਦੀ ਰਿਹਾ। ਕੈਗ ਨੇ ਸੰਸਦ ’ਚ ਮੰਗਲਵਾਰ ਨੂੰ ਰੇਲਵੇ ਵਿੱਤ ਰਿਪੋਰਟ ’ਚ 3 ਅਧਿਆਏ ਪੇਸ਼ ਕੀਤੇ ਹਨ। ਪਹਿਲੇ ਅਧਿਆਏ ’ਚ ਰੇਲਵੇ ਦੀ ਵਿੱਤੀ ਸਥਿਤੀ ਬਾਰੇ ਰੇਲਵੇ ਨੇ ਦਾਅਵਾ ਕੀਤਾ ਕਿ 2019-20 ’ਚ ਵਿਭਾਗ ਕੋਲ ਸ਼ੁੱਧ ਸਰਪਲੱਸ 1589.42 ਕਰੋੜ ਰੁਪਏ ਸੀ ਜਦ ਕਿ ਅਸਲੀਅਤ ਇਹ ਹੈ ਕਿ ਇਸ ਵਿੱਤੀ ਸਾਲ ’ਚ ਰੇਲਵੇ 26,326.39 ਕਰੋੜ ਦੇ ਨਕਾਰਾਤਮਕ ਬਕਾਏ ਨਾਲ ਜੂਝ ਰਿਹਾ ਸੀ।

ਇਹ ਵੀ ਪੜ੍ਹੋ :  ਇਨਕਮ ਟੈਕਸ ਵਿਭਾਗ ਦੀ ਗ਼ਲਤੀ ਕਾਰਨ ਦੇਸ਼ ਨੂੰ ਹੋਇਆ 12 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

ਕੈਗ ਨੇ ਰੇਲਵੇ ਦੇ ਦਾਅਵਿਆਂ ਨੂੰ ਨਕਾਰਿਆ

ਕੈਗ ਦੀ ਰਿਪੋਰਟ ’ਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਰੇਲਵੇ ਦਾ ਆਪ੍ਰੇਟਿੰਗ ਅਨੁਪਾਤ 2018-19 ’ਚ 97.29 ਫੀਸਦੀ ਸੀ ਜੋ 2019-20 ’ਚ ਵਧ ਕੇ 98.36 ਫੀਸਦੀ ਹੋ ਗਿਆ ਪਰ ਜੇ ਪੈਨਸ਼ਨ ਭੁਗਤਾਨ ’ਤੇ ਅਸਲ ਖਰਚ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਰੇਲਵੇ ਦਾ ਆਪ੍ਰੇਟਿੰਗ ਅਨੁਪਾਤ 2019-20 ’ਚ 98.36 ਫੀਸਦੀ ਦੀ ਥਾਂ 114.35 ਫੀਸਦੀ ਹੁੰਦਾ ਹੈ। ਕੈਗ ਨੇ ਰੇਲਵੇ ਦੇ ਦਾਅਵਿਆਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਰੇਲਵੇ ਵਲੋਂ ਦਰਸਾਇਆ ਗਿਆ 98.36 ਫੀਸਦੀ ਆਪ੍ਰੇਟਿੰਗ ਅਨੁਪਾਤ ਉਸ ਦੇ ਅਸਲ ਅਾਪ੍ਰੇਟਿੰਗ ਅਨੁਪਾਤ ਨੂੰ ਨਹੀਂ ਦਿਖਾਉਂਦਾ ਹੈ।

ਇਹ ਵੀ ਪੜ੍ਹੋ : ਆਲੂਆਂ ਦੀ ਘਾਟ ਕਾਰਨ ਜਾਪਾਨ 'ਚ ਖੜ੍ਹਾ ਹੋਇਆ ਨਵਾਂ ਸੰਕਟ, McDonald ਨੂੰ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News