ਸ਼ਤਾਬਦੀ-ਰਾਜਧਾਨੀ ਚਲਾਉਣ ਦਾ ਜ਼ਿੰਮਾ ਨਿੱਜੀ ਖੇਤਰ ਨੂੰ ਦੇਣ ਦੀ ਤਿਆਰੀ ’ਚ ਰੇਲਵੇ!

06/08/2019 12:11:53 AM

ਨਵੀਂ ਦਿੱਲੀ– ਰੇਲਵੇ ਦੀ ਦਸ਼ਾ ਸੁਧਾਰਨ ਵਿਚ ਲੱਗਿਆ ਰੇਲਵੇ ਮੰਤਰਾਲਾ ਵੱਡਾ ਫੈਸਲਾ ਲੈਣ ਦੀ ਤਿਆਰੀ ਵਿਚ ਹੈ। ਮੰਤਰਾਲਾ ਯਾਤਰੀ ਗੱਡੀਆਂ ਦੀਆਂ ਸੇਵਾਵਾਂ ਹੁਣ ਨਿੱਜੀ ਖੇਤਰ ਨੂੰ ਸੌਂਪ ਸਕਦਾ ਹੈ। ਇਸ ਨੂੰ ਲੈ ਕੇ 100 ਦਿਨਾਂ ਦਾ ਟਾਰਗੈੱਟ ਵੀ ਫਿਕਸ ਕੀਤਾ ਗਿਆ ਹੈ, ਜਿਸ ਵਿਚ ਪ੍ਰੀਮੀਅਮ ਟਰੇਨਾਂ ਨੂੰ ਚਲਾਉਣ ਦਾ ਪਰਮਿਟ ਨਿੱਜੀ ਕੰਪਨੀਆਂ ਨੂੰ ਦੇਣ ਦੀ ਯੋਜਨਾ ਹੈ।

ਕਿਰਾਏ ਦੀ ਉਪਰਲੀ ਸੀਮਾ ਤੈਅ ਕਰੇਗਾ ਰੇਲਵੇ
ਰੇਲਵੇ ਸੂਤਰਾਂ ਅਨੁਸਾਰ ਰਾਜਧਾਨੀ ਅਤੇ ਸ਼ਤਾਬਦੀ ਵਰਗੀਆਂ ਪ੍ਰੀਮੀਅਮ ਟਰੇਨਾਂ ਪ੍ਰਾਫਿਟ ਵਿਚ ਚੱਲ ਰਹੀਆਂ ਹਨ। ਲਿਹਾਜਾ ਅਜਿਹੀਆਂ ਟਰੇਨਾਂ ਦਾ ਕੰਮ ਪ੍ਰਾਈਵੇਟ ਕੰਪਨੀਆਂ ਲੈਣ ਵਿਚ ਜ਼ਿਆਦਾ ਰੁਚੀ ਦਿਖਾਉਣਗੀਆਂ। ਰੇਲਵੇ ਮੰਤਰਾਲੇ ਦਾ ਫੋਕਸ ਹੈ ਕਿ ਨਿੱਜੀ ਖੇਤਰ ਦੀ ਹਿੱਸੇਦਾਰੀ ਵਧਾਉਣ ਲਈ ਪ੍ਰੀਮੀਅਮ ਟਰੇਨਾਂ ਨੂੰ ਚਲਾਉਣ ਦਾ ਪਰਮਿਟ ਜਲਦ ਤੋਂ ਜਲਦ ਨਿੱਜੀ ਹੱਥਾਂ ਵਿਚ ਸੌਂਪਿਆ ਜਾਵੇ। ਰੇਲਵੇ ਟਰੇਨਾਂ ਦਾ ਪਰਮਿਟ ਟੈਂਡਰ ਦੇ ਆਧਾਰ ’ਤੇ ਕਿਸੇ ਆਪ੍ਰੇਟਰ ਨੂੰ ਦੇਵੇਗਾ ਤੇ ਰੇਲ ਦੇ ਡੱਬੇ ਅਤੇ ਇੰਜਣ ਦੀ ਜ਼ਿੰਮੇਵਾਰੀ ਰੇਲਵੇ ਦੀ ਹੋਵੇਗੀ ਅਤੇ ਰੇਲਵੇ ਕਿਰਾਏ ਦੀ ਉਪਰਲੀ ਸੀਮਾ ਤੈਅ ਕਰ ਦਿੱਤੀ ਜਾਵੇਗੀ, ਜਿਸ ਨਾਲ ਪਰਮਿਟ ਹਾਸਲ ਕਰਨ ਵਾਲੀਆਂ ਨਿੱਜੀ ਕੰਪਨੀਆਂ ਤੈਅ ਕਿਰਾਏ ਤੋਂ ਜ਼ਿਆਦਾ ਕਿਰਾਇਆ ਨਹੀਂ ਵਸੂਲ ਸਕਣਗੀਆਂ।

ਸਾਲ ਦੇ ਆਖਿਰ ਤੱਕ ਸਾਰੀਆਂ ਟਰੇਨਾਂ ਵਿਚ ਮਿਲੇਗਾ ਵਾਈ-ਫਾਈ
ਰੇਲਵੇ ਸੂਤਰਾਂ ਅਨੁਸਾਰ ਮਾਲ ਗੱਡੀਆਂ ਅਤੇ ਉਨ੍ਹਾਂ ਦੇ ਵੈਗਨ ਵਿਚ ਵੀ ਨਿੱਜੀ ਖੇਤਰ ਦੀ ਹਿੱਸੇਦਾਰੀ ਨੂੰ ਵਧਾਇਆ ਜਾਵੇਗਾ। ਇਸ ਵਿਚ ਰੇਲਵੇ ਦਾ ਮਕਸਦ ਡਬਲ ਸਟੈਕ ਕੰਟੇਨਰਸ ਲਈ ਨਵੇਂ ਰੇਲ ਰੂਟ ਖੋਲ੍ਹਣਾ ਅਤੇ ਗੱਡੀਆਂ ਦੀ ਸਪੀਡ ਵਧਾਏ ਜਾਣਾ ’ਤੇ ਹੈ। ਉਥੇ ਹੀ ਸਾਲ ਦੇ ਆਖਿਰ ਤੱਕ ਸਾਰੀਆਂ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਵਾਈ-ਫਾਈ ਦੀ ਸਹੂਲਤ ਦੇਣ ਦਾ ਵੀ ਟਾਰਗੈੱਟ ਫਿਕਸ ਕੀਤਾ ਗਿਆ ਹੈ।


Inder Prajapati

Content Editor

Related News