ਹਵਾਈ ਅੱਡੇ ਦੀ ਤਰ੍ਹਾਂ ਹੁਣ ਰੇਲਵੇ ਸਟੇਸ਼ਨ ''ਤੇ ਵੀ ਜਲਦ ਦੇਣਾ ਪਵੇਗਾ ਇਹ ਚਾਰਜ

Friday, Feb 19, 2021 - 01:35 PM (IST)

ਹਵਾਈ ਅੱਡੇ ਦੀ ਤਰ੍ਹਾਂ ਹੁਣ ਰੇਲਵੇ ਸਟੇਸ਼ਨ ''ਤੇ ਵੀ ਜਲਦ ਦੇਣਾ ਪਵੇਗਾ ਇਹ ਚਾਰਜ

ਨਵੀਂ ਦਿੱਲੀ- ਰੇਲਗੱਡੀ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੁਣ ਟਿਕਟ 'ਤੇ ਜ਼ਿਆਦਾ ਪੈਸੇ ਖ਼ਰਚ ਕਰਨੇ ਪੈ ਸਕਦੇ ਹਨ। ਹਵਾਈ ਅੱਡੇ ਦੀ ਤਰ੍ਹਾਂ ਸਟੇਸ਼ਨਾਂ 'ਤੇ ਵੀ ਯੂਜ਼ਰ ਡਿਵੈਲਪਮੈਂਟ ਫ਼ੀਸ (ਯੂ. ਡੀ. ਐੱਫ.) ਲਾਗੂ ਹੋਵੇਗੀ।

ਰੇਲਵੇ ਮੰਤਰਾਲਾ ਜਲਦ ਹੀ ਇਸ ਲਈ ਮੰਤਰੀ ਮੰਡਲ ਤੋਂ ਮਨਜ਼ੂਰੀ ਲੈਣ ਵਾਲਾ ਹੈ। ਇਹ ਫ਼ੀਸ ਉਨ੍ਹਾਂ ਸਟੇਸ਼ਨਾਂ 'ਤੇ ਲਾਗੂ ਹੋਵੇਗੀ ਜਿਨ੍ਹਾਂ ਨੂੰ ਨਿੱਜੀ ਭਾਈਵਾਲਾਂ ਨਾਲ ਦੁਬਾਰਾ ਵਿਕਸਤ ਕੀਤਾ ਜਾਣਾ ਹੈ। ਭਾਰਤੀ ਰੇਲਵੇ ਵੱਡੇ ਸਟੇਸ਼ਨਾਂ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਬਣਾਉਣ ਲਈ ਪੀ. ਪੀ. ਪੀ. ਮਾਡਲ 'ਤੇ ਕੰਮ ਕਰ ਰਿਹਾ ਹੈ।

ਚਾਰਜ ਹਾਲਾਂਕਿ ਘੱਟੋ-ਘੱਟ ਹੋਣਗੇ ਜਿਸ ਨਾਲ ਸਵਾਰੀ 'ਤੇ ਬੋਝ ਨਹੀਂ ਪਵੇਗਾ ਪਰ ਜਨਰਲ, ਸਲੀਪਰ ਅਤੇ ਏ. ਸੀ. ਸ਼੍ਰੇਣੀ ਲਈ ਵੱਖਰੇ-ਵੱਖਰੇ ਸਲੈਬ ਹੋਣਗੇ। ਇਹ ਚਾਰਜ ਉਨ੍ਹਾਂ ਸਟੇਸ਼ਨਾਂ ਤੋਂ ਚੜ੍ਹਨ ਅਤੇ ਉਤਰਨ ਵਾਲੀਆਂ ਸਵਾਰੀਆਂ ਕੋਲੋਂ ਵਸੂਲਿਆ ਜਾਵੇਗਾ ਜਿਨ੍ਹਾਂ ਨੂੰ ਪੀ. ਪੀ. ਪੀ. ਮਾਡਲ 'ਤੇ ਵਿਕਸਤ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ- ਹੁਣ ਤੱਕ FASTag ਨਾ ਲਵਾ ਸਕਣ ਵਾਲੇ ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ

ਹਾਲਾਂਕਿ, ਵਿਕਸਤ ਹੋਣ ਵਾਲੇ ਪ੍ਰਸਤਾਵਿਤ ਸਟੇਸ਼ਨਾਂ 'ਤੇ ਉਤਰਨ ਵਾਲੇ ਲੋਕਾਂ ਨੂੰ  ਯੂ. ਡੀ. ਐੱਫ. ਦਾ 50 ਫ਼ੀਸਦੀ ਭੁਗਤਾਨ ਕਰਨਾ ਹੋਵੇਗਾ। ਯੂ. ਡੀ. ਐੱਫ. ਲਈ ਮੰਤਰੀ ਮੰਡਲ ਨੂੰ ਦੋ-ਤਿੰਨ ਹਫ਼ਤਿਆਂ ਵਿਚ ਮਨਜ਼ੂਰੀ ਲਈ ਪ੍ਰਸਤਾਵ ਭੇਜਿਆ ਜਾ ਸਕਦਾ ਹੈ। ਜਿਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਣਾ ਹੈ ਉਨ੍ਹਾਂ ਵਿਚ ਨਵੀਂ ਦਿੱਲੀ, ਮੁੰਬਈ, ਅੰਮ੍ਰਿਤਸਰ, ਚੇਨੱਈ, ਨਾਗਪੁਰ, ਜੈਪੁਰ, ਅਹਿਮਦਾਬਾਦ ਵਰਗੇ ਕਈ ਸਟੇਸ਼ਨ ਸੂਚੀ ਵਿਚ ਸ਼ਾਮਲ ਹਨ। ਪਲੇਟਫਾਰਮ ਟਿਕਟ ਵਿਚ ਯੂ. ਡੀ. ਐੱਫ. ਸ਼ਾਮਲ ਕੀਤਾ ਜਾਵੇ ਜਾਂ ਨਹੀਂ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਸਿਰਫ਼ 11 ਦਿਨਾਂ 'ਚ ਇੰਨਾ ਉਛਾਲ, ਵੇਖੋ ਮੁੱਲ

ਪ੍ਰਸਤਾਵਿਤ ਯੂ. ਡੀ. ਐੱਫ. ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News