ਰੇਲ ਵਿਭਾਗ ਨੇ ਬੁਕਿੰਗ ਨਿਯਮਾਂ ''ਚ ਕੀਤਾ ਬਦਲਾਅ

01/24/2019 12:57:42 AM

ਜਲੰਧਰ— ਰੇਲ ਵਿਭਾਗ ਨੇ ਐਡਵਾਂਸ ਟਿਕਟ ਬੁਕਿੰਗ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ ਯਾਤਰੀ ਪਹਿਲਾਂ ਤੋਂ ਬੁੱਕ ਟਿਕਟਾਂ ਵਿਚ ਵੀ ਬੱਚਿਆਂ ਦਾ ਨਾਂ ਜੁੜਵਾ ਸਕਣਗੇ। ਇਸ ਵਿਚ ਬੱਚਿਆਂ ਨੂੰ ਟ੍ਰੇਨ ਵਿਚ ਬਰਥ ਜਾਂ ਸੀਟ ਨਹੀਂ ਮਿਲੇਗੀ। ਸ਼ਤਾਬਦੀ ਐਕਸਪ੍ਰੈੱਸ ਵਿਚ ਇਹ ਨਿਯਮ ਲਾਗੂ ਨਹੀਂ ਹੁੰਦਾ।
ਇਸ ਤੋਂ ਪਹਿਲਾਂ 5 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਕਨਫਰਮ ਟਿਕਟਾਂ ਵਿਚ ਸ਼ਾਮਲ ਕਰਵਾਉਣ ਦੀ ਸਹੂਲਤ ਨਹੀਂ ਸੀ। ਜੇ ਬੱਚਿਆਂ ਦਾ ਨਾਂ ਟਿਕਟ ਵਿਚ ਸ਼ਾਮਲ ਕਰਵਾਉਣਾ ਹੈ ਤਾਂ ਪੁਰਾਣੀ ਟਿਕਟ ਰੱਦ ਕਰਵਾਉਣ ਤੋਂ ਬਾਅਦ ਨਵੀਂ ਟਿਕਟ ਬਣਾਉਣੀ ਪੈਂਦੀ ਸੀ। ਇਸ ਵਿਚ ਪੀ. ਐੱਨ. ਆਰ. ਬਦਲਦੇ ਹੀ ਕਨਫਰਮ ਸੀਟ ਜਾਂ ਬਰਥ ਚਲੀ ਜਾਂਦੀ ਸੀ ਅਤੇ ਟ੍ਰੇਨਾਂ ਵਿਚ ਭੀੜ ਕਾਰਨ ਯਾਤਰੀਆਂ ਨੂੰ ਵੇਟਿੰਗ ਟਿਕਟ ਹੀ ਮਿਲਦਾ ਸੀ।


Related News