ਰੇਲਵੇ ਨੇ 50 ਫੀਸਦੀ ਯਾਤਰੀ ਡੱਬਿਆਂ ''ਚ ਲਗਾਇਆ ਬਾਇਓ ਟਾਇਲਟ

12/27/2017 2:03:04 PM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਰੇਲਵੇ ਹੁਣ ਤੱਕ ਕਰੀਬ 55 ਫੀਸਦੀ ਯਾਤਰੀ ਡਿੱਬਿਆਂ 'ਚ ਬਾਇਓ ਟਾਇਲਟ ਲਗਾ ਦਿੱਤਾ ਹੈ। ਨਾਲ ਹੀ ਮਾਰਚ 2019 ਤੱਕ ਸਾਰੇ ਸਵਾਰੀ ਡੱਬਿਆਂ 'ਚ ਬਾਇਓ ਟਾਇਲਟ ਲਗਾਉਣ ਦੇ ਕੰਮ ਨੂੰ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। 
ਲੋਕ ਸਭਾ 'ਚ ਵਿੰਸੇਂਟ ਐੱਚ ਪਾਲਾ ਦੇ ਪ੍ਰਸ਼ਨ ਦੇ ਲਿਖਿਤ ਉੱਤਰ 'ਚ ਰੇਲ ਮੰਤਰੀ ਰਾਜੇਨ ਗੋਹਾਂਈ ਨੇ ਦੱਸਿਆ ਕਿ ਮਾਰਚ 2019 ਤੱਕ ਸਾਰੇ ਯਾਤਰੀ ਡੱਬਿਆਂ 'ਚ ਬਾਇਓ ਟਾਇਲਟ ਲਗਾਉਣ ਦੇ ਕੰਮ ਨੂੰ ਪੂਰਾ ਕਰਨ ਲਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਰੇਲਵੇ ਕਾਰਖਾਨਿਆਂ ਨੂੰ ਸਾਰੇ ਮੌਜੂਦਾਂ ਸੇਵਾਰਤ ਡੱਬਿਆਂ 'ਚ ਜ਼ਰੂਰੀ ਰੂਪ ਨਾਲ ਬਾਇਓ ਟਾਇਲਟ ਲਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।  
ਉਨ੍ਹਾਂ ਦੱਸਿਆ ਕਿ ਭਾਰਤੀ ਰੇਲ ਦੇ ਹੁਣ ਤੱਕ ਕਰੀਬ 55 ਫੀਸਦੀ ਯਾਤਰੀ ਡਿੱਬਿਆਂ 'ਚ ਬਾਇਓ ਟਾਇਲਟ ਲਗਾ ਦਿੱਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਕੋਚਿੰਗ ਡਿਪੋ 'ਚ ਮੌਜੂਦਾ ਸੇਵਾਰਤ ਡੱਬਿਆਂ 'ਚ ਬਾਇਓ ਟਾਇਲਟਾਂ ਦੀ ਰੇਟਰੋ ਫਿਟਮੈਂਟ ਦਾ ਕਾਰਜ ਵੀ ਕੀਤਾ ਜਾ ਰਿਹਾ। ਇਹ ਸਵੱਛ ਭਾਰਤ ਵਲੋਂ ਇਕ ਮਹੱਤਵਪੂਰਨ ਕਦਮ ਹੈ।


Related News