ਰੇਲਵੇ ਦਾ ਐਲਾਨ: ਹੁਣ ਇਨ੍ਹਾਂ ਰੂਟਾਂ ''ਤੇ ਚੱਲੇਗੀ ਤੇਜਸ ਐਕਸਪ੍ਰੈੱਸ
Saturday, Feb 22, 2020 - 12:38 PM (IST)

ਨਵੀਂ ਦਿੱਲੀ—ਪ੍ਰਾਈਵੇਟ ਟ੍ਰੇਨ ਤੇਜਸ ਐਕਸਪ੍ਰੈੱਸ ਹੁਣ ਇਕ ਹੋਰ ਨਵੇਂ ਰੂਟ 'ਤੇ ਚੱਲਣ ਵਾਲੀ ਹੈ। ਰੇਲ ਮੰਤਰਾਲੇ ਹਰੀਦੁਆਰ ਦੇ ਰਸਤੇ ਦਿੱਲੀ ਅਤੇ ਦੇਹਰਾਦੂਨ ਦੇ ਵਿਚਕਾਰ ਆਧੁਨਿਕ ਸੁਵਿਧਾਵਾਂ ਨਾਲ ਯੁਕਤ ਤੇਜਸ ਐਕਸਪ੍ਰੈੱਸ ਰੇਲਗੱਡੀ ਚਲਾਉਣ ਲਈ ਸਿਧਾਂਤਿਕ ਰੂਪ ਨਾਲ ਸਹਿਮਤ ਹੋ ਗਿਆ ਹੈ। ਰੇਲ ਮੰਤਰੀ ਪੀਊਸ਼ ਗੋਇਲ ਦੇ ਹਵਾਲੇ ਨਾਲ ਜਾਰੀ ਇਕ ਅਧਿਕਾਰਿਕ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਉਤਰਾਖੰਡ ਦੇ ਮੁੱਖ ਮੰਤਰੀ ਤਰਵਿੰਦਰ ਸਿੰਘ ਰਾਵਤ ਦੇ ਅਨੁਰੋਧ 'ਤੇ ਦਿੱਲੀ-ਹਰੀਦੁਆਰ-ਦੇਹਰਾਦੂਨ ਮਾਰਗ 'ਤੇ ਤੇਜਸ ਐਕਸਪ੍ਰੈੱਸ ਰੇਲਗੱਡੀ ਚਲਾਉਣ 'ਤੇ ਸਿਧਾਂਤਿਕ ਰੂਪ ਨਾਲ ਸਹਿਮਤੀ ਦੇ ਦਿੱਤੀ ਗਈ ਹੈ। ਦੱਸ ਦੇਈਏ ਆਈ.ਆਰ.ਸੀ.ਟੀ.ਸੀ. ਤੇਜਸ ਐਕਸਪ੍ਰੈੱਸ ਨੂੰ ਨਵੀਂ ਦਿੱਲੀ-ਲਖਨਊ ਰੂਟ ਦੇ ਇਲਾਵਾ ਅਹਿਮਦਾਬਾਦ ਅਤੇ ਮੁੰਬਈ ਰੂਟ 'ਤੇ ਚਲਾਉਂਦੇ ਹਨ। ਇਹ ਦੋਵੇ ਪ੍ਰਾਈਵੇਟ ਤੌਰ 'ਤੇ ਆਈ.ਆਰ.ਸੀ.ਟੀ.ਸੀ. ਦੇ ਕੋਲ ਹਨ।
ਪਾਥ-ਵੇ ਉਪਲੱਬਧ ਹੁੰਦੇ ਹੀ ਰੇਲਗੱਡੀ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ
ਦਿੱਲੀ-ਦੇਹਰਾਦੂਨ ਰੂਟ 'ਤੇ ਚੱਲੇਗੀ ਤੇਜਸ ਐਕਸਪ੍ਰੈੱਸ-ਪੀਊਸ਼ ਗੋਇਲ ਨੇ ਕਿਹਾ ਕਿ 2021 'ਚ ਹਰਿਦੁਆਰ 'ਚ ਹੋਣ ਵਾਲੇ ਕੁੰਭ ਮੇਲੇ ਦੇ ਲਈ ਰੇਲਵੇ ਵਿਭਾਗ ਪ੍ਰਯਾਗਰਾਜ ਦੀ ਤਰ੍ਹਾਂ ਹੀ ਪੂਰੀ ਤਿਆਰੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੇਹਰਾਦੂਨ ਅਤੇ ਹਰਿਦੁਆਰ ਸਟੇਸ਼ਨਾਂ ਦੀ ਸੁਰੱਖਿਆ ਅਤੇ ਯਾਤਰੀ ਦੀ ਸੁਵਿਧਾ ਸੁਨਿਸ਼ਚਿਤ ਕੀਤੀ ਜਾਵੇਗੀ। ਉਤਰਾਖੰਡ ਦੇ ਮੁਖ ਮੰਤਰੀ ਰਾਵਤ ਨੇ ਇਸ ਮਾਮਲੇ ਨੂੰ ਲੈ ਕੇ ਨਵੀਂ ਦਿੱਲੀ 'ਚ ਰੇਲ ਮੰਤਰੀ ਗੋਇਲ ਨਾਲ ਮੁਲਾਕਾਤ ਕੀਤੀ ਸੀ। ਗੋਇਲ ਨੇ ਕਿਹਾ ਕਿ ਪਾਥ-ਵੇ ਉਪਲੱਬਧ ਹੁੰਦੇ ਹੀ ਰੇਲ ਗੱਡੀ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।
ਤੇਜਸ 'ਚ ਮਿਲਣ ਵਾਲੀਆਂ ਸੁਵਿਧਾਵਾਂ
ਤੇਜਸ ਐਕਸਪ੍ਰੈੱਸ ਟ੍ਰੇਨ ਦੇ ਲੇਟ ਹੋਣ 'ਤੇ ਯਾਤਰੀਆਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ। ਇਕ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਣ 'ਤੇ 100 ਰੁਪਏ ਦੀ ਰਾਸ਼ੀ ਅਦਾ ਕੀਤੀ ਜਾਵੇਗੀ, ਜਦੋਂਕਿ ਦੋ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਣ 'ਤੇ 250 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ. ਦੀ ਇਸ ਪਹਿਲੀ ਟ੍ਰੇਨ ਦੇ ਯਾਤਰੀਆਂ ਨੂੰ 25 ਲੱਖ ਰੁਪਏ ਦਾ ਮੁਫਤ ਬੀਮਾ ਵੀ ਦਿੱਤਾ ਜਾਂਦਾ ਹੈ।
ਯਾਤਰਾ ਦੇ ਦੌਰਾਨ ਲੁੱਟਖੋਹ ਜਾਂ ਸਾਮਾਨ ਚੋਰੀ ਹੋਣ ਦੇ ਹਾਲਾਤ ਲਈ ਵੀ ਇਕ ਲੱਖ ਰੁਪਏ ਦੇ ਮੁਆਵਜ਼ੇ ਦੀ ਵਿਵਸਥਾ ਹੈ। ਤੇਜਸ ਟ੍ਰੇਨ 'ਚ ਵਾਈਫਾਈ ਦੇ ਨਾਲ-ਨਾਲ ਕੈਟਰਿੰਗ ਦਾ ਮੈਨਿਊ ਮਸ਼ਹੂਰ ਸ਼ੈੱਫ ਵਲੋਂ ਤਿਆਰ ਕੀਤਾ ਜਾਂਦਾ ਹੈ। ਹਰ ਕੋਚ ਚ ਇੰਟੀਗ੍ਰੇਟਿਡ ਬ੍ਰੇਲ ਡਿਸਪਲੇ, ਡਿਜੀਟਲ ਡੈਸਟੀਨੇਸ਼ਨ ਬੋਡਰਸ ਅਤੇ ਇਲੈਕਟ੍ਰੋਨਿਕ ਰਿਜ਼ਰਵੇਸ਼ਨ ਚਾਰਟ ਦੀ ਵੀ ਸੁਵਿਧਾ ਹੁੰਦੀ ਹੈ।