ਹੈਦਰਾਬਾਦ ''ਚ ਬਣੇਗਾ Qualcom ਦਾ ਸਭ ਤੋਂ ਵੱਡਾ ਦਫਤਰ, 10 ਹਜ਼ਾਰ ਲੋਕਾਂ ਨੂੰ ਮਿਲੇਗੀ ਨੌਕਰੀ
Sunday, Oct 07, 2018 - 08:15 PM (IST)

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇਸ਼ ਦੇ ਮਸ਼ਹੂਰ ਸ਼ਹਿਰਾਂ 'ਚੋਂ ਇਕ ਹੈ ਜਿੱਥੇ ਦੁਨੀਆ ਦੀਆਂ ਕਈ ਦਿੱਗਜ ਕੰਪਨੀਆਂ ਦੇ ਦਫਤਰ ਹਨ। ਇਸ ਲਿਸਟ 'ਚ ਹੁਣ ਇਕ ਹੋਰ ਵੱਡੀ ਕੰਪਨੀ ਦਾ ਨਾਂ ਹੈਦਰਾਬਾਦ ਦੇ ਨਾਲ ਜੁੜ ਜਾਵੇਗਾ। ਦੁਨੀਆ ਦੀ ਸਭ ਤੋਂ ਵੱਡੀ ਚਿਪ ਮੇਕਿੰਗ ਕੰਪਨੀ ਕਵਾਲਕਾਮ ਇਸ ਸ਼ਹਿਰ 'ਚ ਅਮਰੀਕਾ ਤੋ ਬਾਅਦ ਆਪਣਾ ਦੂਜਾ ਸਭ ਤੋਂ ਵੱਡਾ ਦਫਤਰ ਬਣਾਉਣ ਜਾ ਰਹੀ ਹੈ। ਜਿਸ ਨਾਲ ਲਗਭਗ 10 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਪ੍ਰੋਜੈਕਟ 'ਚ ਕੰਪਨੀ ਲਗਭਗ 3000 ਕਰੋੜ ਰੁਪਏ ਦਾ ਨਿਵੇਸ਼ ਹੈਦਰਾਬਾਦ 'ਚ ਕਰੇਗੀ।
ਇਸ ਨਿਵੇਸ਼ ਨੂੰ ਤੇਲੰਗਾਨਾ ਤੋਂ ਬਾਅਦ ਸਭ ਤੋਂ ਵੱਡੇ ਇਨਵੇਸਟਮੈਂਟ ਦੇ ਤੌਰ 'ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਸ ਬਾਰੇ 'ਚ ਜਾਣਕਾਰੀ ਰਾਜ ਦੇ ਆਈ.ਟੀ. ਮੰਤਰੀ ਕੇਟੀ ਰਾਮਾਰਾਵ ਦੇ ਦਫਤਰ ਤੋਂ ਜਾਰੀ ਕੀਤੀ ਗਈ ਹੈ। ਕਵਾਲਕਾਮ ਦਾ ਹੈਦਰਾਬਾਦ ਵਾਲਾ ਦਫਤਰ ਉਸ ਦੇ ਹੈੱਡਕੁਆਰਟਰ ਅਮਰੀਕਾ ਸ਼ਹਿਰ ਸੈਨ ਡਿਏਗੋ ਤੋਂ ਬਾਹਰ ਸਭ ਤੋਂ ਵੱਡਾ ਹੋਵੇਗਾ।
ਸੈਮੀਕੰਡਕਟਰ, ਟੈਲੀਕਮਯੂਨਿਕੇਸ਼ਨ ਦੀ ਦਿੱਗਜ ਕੰਪਨੀ ਕੁਵਾਲਕਾਮ ਦੀ ਭਾਰਤ 'ਚ ਹੁਣ ਵੀ ਉਪਸਥਿਤੀ ਹੈ ਅਤੇ ਕੰਪਨੀ ਦਾ ਸੇਂਟਰ ਹੈਦਰਾਬਾਦ, ਬੰਗਲੁਰੂ ਅਤੇ ਚੇਨਈ 'ਚ ਹੈ। ਹੈਦਰਾਬਾਦ 'ਚ ਬਣਨ ਵਾਲੇ ਦਫਤਰ 'ਚ 2019 ਤੋਂ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਪਹਿਲਾਂ ਫੇਜ਼ 'ਚ ਕੰਪਨੀ 17 ਲੱਖ ਵਰਗ ਫੁੱਟ 'ਚ ਦਫਤਰ ਦਾ ਨਿਰਮਾਣ ਕਰੇਗੀ ਜਿਸ 'ਚ ਲਗਭਗ 10 ਹਜ਼ਾਰ ਕਰਮਚਾਰੀ ਕੰਮ ਕਰ ਸਕਣਗੇ। ਇਹ ਗੱਲ ਆਈ.ਟੀ, ਮਿਨੀਸਟਰ ਕੇਟੀ.ਆਰ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਕਹੀ ਹੈ। ਕਵਾਲਕਾਮ 2004 ਤੋਂ ਹੀ ਹੈਦਰਾਬਾਦ 'ਚ ਕੰਮ ਕਰ ਰਿਹਾ ਹੈ ਅਤੇ ਇੱਥੇ ਸਾਰੇ ਇਸ ਦੇ 4 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਕੰਮ ਕਰ ਰਹੇ ਹਨ ਪਰ ਹੁਣ ਕੰਪਨੀ ਦੇ ਸਾਰੇ 6 ਦਫਤਰ ਸ਼ਹਿਰ 'ਚ ਲੀਜ਼ 'ਤੇ ਕੀਤੇ ਹੋਏ ਹਨ।
ਇਸ ਤੋਂ ਵੱਡੇ ਇਵੇਂਟਮੈਂਟ 'ਤੇ ਤੇਲੰਗਾਨਾ ਦੇ ਆਈ.ਟੀ ਮਿਨੀਸਟਰ ਦਾ ਕਹਿਣਾ ਹੈ ਕਿ ਇਹ ਪ੍ਰਦੇਸ਼ 'ਚ ਵਿਕਾਸ ਦੇ ਲਈ ਵੱਡੀ ਗੱਲ ਹੈ। ਰਾਜ 'ਚ ਪਹਿਲਾਂ ਤੋਂ ਹੀ ਐਪਲ, ਐਮਾਜਨ, ਮਾਇਕ੍ਰੋਸਾਫਟ, ਗੂਗਲ, ਫੇਸਬੁੱਕ ਦੇ ਦਫਤਰ ਹਨ ਅਤੇ ਕਵਾਲਕਾਮ ਦੇ ਆ ਜਾਣ ਨਾਲ ਇਸ ਲਿਸਟ 'ਚ ਇਕ ਹੋਰ ਦੁਨੀਆ ਦੀ ਵੱਡੀ ਕੰਪਨੀ ਸ਼ਾਮਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਕੁਝ ਕੰਪਨੀਆਂ ਦਾ ਹੈਦਰਾਬਾਦ ਆਉਣਾ ਬਾਕੀ ਹੈ। ਰਾਜ ਸਰਕਾਰ ਇਸ ਦਿਸ਼ਾ 'ਚ ਕੰਮ ਕਰ ਰਹੀ ਹੈ ਅਤੇ ਜਲਦ ਹੀ ਹੋਰ ਵੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਦਫਤਰ ਹੈਦਰਾਬਾਦ 'ਚ ਹੋਣਗੇ।
ਕਵਾਲਕਾਮ 5g ਤਕਨੀਕ 'ਤੇ ਕੰਮ ਕਰਨ ਵਾਲੀ ਹਾਲੇ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ 'ਚ ਸ਼ਾਮਲ ਹੈ ਅਤੇ ਕੰਪਨੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਚੁਣੌਤੀ ਸੇਲਯੂਲਰ ਤਕਨੀਕ ਨੂੰ ਹੈ। ਕਵਾਲਕਾਮ ਦਾ ਸਾਲ 2017 'ਚ 22 ਅਰਬ ਡਾਲਰ ਦਾ ਕਾਰੋਬਾਰ ਰਿਹਾ ਸੀ। ਕੰਪਨੀ ਦੀ ਰਿਸਰਚ ਅਤੇ ਡੇਵਲਪਮੈਂਟ ਸੇਂਟਰ ਅਮਰੀਕਾ, ਇੰਡੀਆ, ਇਜ਼ਰਾਇਲ, ਚੀਨ ਅਤੇ ਯੂਰੋਪ 'ਚ ਹੈ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ

ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
