1,600 ਕਰੋੜ ਦੇ ਨਿਵੇਸ਼ ਨਾਲਚ 10,000 ਲੋਕਾਂ ਨੂੰ ਨੌਕਰੀ ਦੇਵੇਗੀ ਇਹ ਕੰਪਨੀ

Wednesday, Aug 11, 2021 - 04:32 PM (IST)

1,600 ਕਰੋੜ ਦੇ ਨਿਵੇਸ਼ ਨਾਲਚ 10,000 ਲੋਕਾਂ ਨੂੰ ਨੌਕਰੀ ਦੇਵੇਗੀ ਇਹ ਕੰਪਨੀ

ਨਵੀਂ ਦਿੱਲੀ- ਗਲੋਬਲ ਸਲਾਹਕਾਰ ਫਰਮ ਪੀ. ਡਬਲਯੂ. ਸੀ. ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿਚ ਭਾਰਤ ਵਿਚ 1,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ, ਨਾਲ ਹੀ 10,000 ਹੋਰ ਨੌਕਰੀਆਂ ਵੀ ਪੈਦਾ ਕਰੇਗੀ। ਪੀ. ਡਬਲਯੂ. ਸੀ. ਇੰਡੀਆ ਆਪਣੀ ਨਵੀਂ ਕਾਰੋਬਾਰੀ ਰਣਨੀਤੀ 'ਦਿ ਨਿਊ ਇਕਵੇਸ਼ਨ' ਦੀ ਘੋਸ਼ਣਾ ਕਰਦਿਆਂ ਕਿਹਾ ਕਿ ਕੰਪਨੀ ਇਸ ਸਮੇਂ-ਸੀਮਾ ਦੌਰਾਨ ਆਪਣੀ ਕੈਂਪਸ ਭਰਤੀ ਵਿਚ ਪੰਜ ਗੁਣਾ ਵਾਧਾ ਕਰੇਗੀ।

ਕੰਪਨੀ ਨੇ ਕਿਹਾ ਕਿ 'ਦਿ ਨਿਊ ਇਕਵੇਸ਼ਨ' ਰੁਝਾਨਾਂ ਦੇ ਵਿਸ਼ਲੇਸ਼ਣ ਹਜ਼ਾਰਾਂ ਗਾਹਕਾਂ ਅਤੇ ਹਿੱਤਧਾਰਕਾਂ ਨਾਲ ਕੀਤੀ ਗਈ ਗੱਲਬਾਤ 'ਤੇ ਆਧਾਰਿਤ ਹੈ। ਪੀ. ਡਬਲਯੂ. ਸੀ. ਇੰਡੀਆ ਦੇ ਮੁਖੀ ਸੰਜੀਵ ਕ੍ਰਿਸ਼ਣਨ ਨੇ ਕਿਹਾ, ''ਭਾਰਤ ਦਾ ਆਰਥਿਕ ਬੁਨਿਆਦੀ ਢਾਂਚਾ ਮਜਬੂਤ ਹੈ, ਸਾਡੀ ਨਵੀਂ ਰਣਨੀਤੀ ਸਾਨੂੰ ਅਤੇ ਸਾਡੇ ਗਾਹਕਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ, ਘਰੇਲੂ ਬਾਜ਼ਾਰ ਦੀ ਸਮਰੱਥਾ ਨੂੰ ਵਰਤਣ ਅਤੇ ਵਪਾਰਕ ਰੂਪ ਵਿਚ ਸਮਾਜ ਲਈ ਵਧੇਰੇ ਮੌਕੇ ਪੈਦਾ ਕਰਨ ਦੇ ਯੋਗ ਬਣਾਏਗੀ।"

ਭਾਰਤ ਵਿਚ ਅਜੇ 15,000 ਕਰਮਚਾਰੀ
ਬਿਆਨ ਵਿਚ ਕਿਹਾ ਗਿਆ ਕਿ ਕੰਪਨੀ ਅਗਲੇ ਪੰਜ ਸਾਲਾਂ ਵਿਚ ਭਾਰਤ ਵਿਚ 1,600 ਕਰੋੜ ਰੁਪਏ ਦਾ ਨਿਵੇਸ਼ ਕਰਨ ਅਤੇ 10,000 ਤੋਂ ਜ਼ਿਆਦਾ ਹੋਰ ਨੌਕਰੀਆਂ ਦਾ ਸਿਰਜਣ ਕਰਨ ਦੀ ਕੋਸ਼ਿਸ਼ ਕਰੇਗੀ। ਇਨ੍ਹਾਂ ਵਿਚ ਇਕ ਵੱਡਾ ਹਿੱਸਾ ਡਿਜੀਟਲ, ਕਲਾਊਡ ਸਾਈਬਰ, ਵਿਸ਼ਲੇਸ਼ਣ ਤੇ ਉਭਰਦੀਆਂ ਤਕਨੀਕਾਂ ਦੇ ਖੇਤਰ ਨਾਲ ਜੁੜਿਆ ਹੋਵੇਗਾ। ਇਸ ਸਮੇਂ ਕੰਪਨੀ ਦੇ ਭਾਰਤ ਵਿਚ ਲਗਭਗ 15,000 ਕਰਮਚਾਰੀ ਹਨ।


author

Sanjeev

Content Editor

Related News