ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਐਗਰੋ ਚੰਗੇ ਭਾਅ 'ਤੇ ਖ਼ਰੀਦੇਗੀ ਇਹ ਫ਼ਸਲਾਂ

Monday, May 29, 2023 - 01:12 PM (IST)

ਚੰਡੀਗੜ੍ਹ - ਪੰਜਾਬ ਵਿੱਚ ਟਮਾਟਰ ਅਤੇ ਲਾਲ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੀਆਂ ਫ਼ਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਬਹੁਤ ਪਰੇਸ਼ਾਨ ਰਹਿੰਦੇ ਹਨ। ਕਈ ਵਾਰ ਕਿਸਾਨ ਰੇਟ ਸਹੀ ਨਾ ਮਿਲਣ ਕਾਰਨ ਆਪਣੀਆਂ ਫ਼ਸਲਾਂ ਨੂੰ ਸੜਕਾਂ 'ਤੇ ਸੁੱਟਣ ਲਈ ਮਜ਼ਬੂਰ ਹੋ ਜਾਂਦੇ ਹਨ। ਹੁਣ ਪੰਜਾਬ ਵਿੱਚ ਟਮਾਟਰ ਅਤੇ ਲਾਲ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਪੰਜਾਬ ਐਗਰੋ ਹੁਣ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਅਤੇ 35 ਹਜ਼ਾਰ ਕੁਇੰਟਲ ਟਮਾਟਰ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਖਰੀਦ ਕਰੇਗੀ। 

ਇਹ ਵੀ ਪੜ੍ਹੋ : 2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ

ਦੱਸ ਦੇਈਏ ਕਿ ਸਾਲ 2022 ਵਿੱਚ ਪੰਜਾਬ ਐਗਰੋ ਨੇ ਇਨ੍ਹਾਂ ਦੀ ਥੋੜੀ ਖਰੀਦੀ ਕੀਤੀ ਸੀ ਪਰ ਇਸ ਵਾਰ ਨਵੀਂ ਖੇਤੀ ਨੀਤੀ ਦੇ ਬਦਲਾਅ ਕਾਰਨ ਇਹ ਅੰਕੜਾ ਕਈ ਗੁਣਾ ਵਧ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਲ 2024 ਤੱਕ ਪੰਜਾਬ ਐਗਰੋ ਵੱਲੋਂ ਮਿਰਚ ਅਤੇ ਟਮਾਟਰ ਦੀ ਖਰੀਦ ਦਾ ਟੀਚਾ 50-50 ਹਜ਼ਾਰ ਕੁਇੰਟਲ ਹੈ। ਲਾਲ ਮਿਰਚਾਂ ਦੀ ਖਰੀਦ ਲਈ ਇੱਕ ਸਟੋਰ ਪਲਾਂਟ ਅਬੋਹਰ ਵਿੱਚ ਅਤੇ ਟਮਾਟਰਾਂ ਦੀ ਖਰੀਦ ਲਈ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਦੋ ਥਾਵਾਂ ਦੀ ਚੋਣ ਕੀਤੀ ਗਈ ਹੈ। ਪੰਜਾਬ ਐਗਰੋ ਪੱਕੇ ਅਤੇ ਲਾਲ ਰੰਗ ਦੇ 35 ਹਜ਼ਾਰ ਕੁਇੰਟਲ ਟਮਾਟਰ ਖਰੀਦੇਗੀ। ਪਹੁੰਚ ਦੇ ਆਧਾਰ 'ਤੇ ਟਮਾਟਰ ਦਾ ਰੇਟ ਪਲਾਂਟ ਅਬੋਹਰ ਅਤੇ ਹੁਸ਼ਿਆਰਪੁਰ 'ਚ 6 ਰੁਪਏ ਪ੍ਰਤੀ ਕਿਲੋ ਹੋਵੇਗਾ। 

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਪੰਜਾਬ ਐਗਰੋ ਟੋਪੀ ਅਤੇ ਡੰਡੀ ਤੋਂ ਬਗੈਰ ਵਾਲੀ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖਰੀਦ ਕਰੇਗੀ। ਇਸ ਮਿਰਚ ਤੋਂ ਚਟਣੀ ਤਿਆਰ ਕੀਤੀ ਜਾਵੇਗੀ। ਮਿਰਚ CH-27, CH-01 ਕਿਸਮ ਦੀ ਹੋਣੀ ਚਾਹੀਦੀ ਹੈ। ਪਹੁੰਚ ਦੇ ਆਧਾਰ 'ਤੇ ਟੋਪੀ ਅਤੇ ਡੰਡੀ ਵਾਲੀ ਮਿਰਚ ਦਾ ਰੇਟ ਅਬੋਹਰ ਪਲਾਂਟ ਵਿੱਚ 24 ਰੁਪਏ ਪ੍ਰਤੀ ਕਿਲੋ ਹੋਵੇਗਾ। ਬਿਨਾਂ ਟੋਪੀ ਅਤੇ ਡੰਡੀ ਵਾਲੀ ਮਿਰਚ ਦਾ ਰੇਟ 32 ਰੁਪਏ ਪ੍ਰਤੀ ਕਿਲੋ ਹੋਵੇਗਾ। 

ਨੋਟ - ਪੰਜਾਬ ਐਗਰੋ ਵਲੋਂ ਚੰਗੇ ਭਾਅ 'ਤੇ ਖ਼ਰੀਦੀਆਂ ਜਾ ਰਹੀਆਂ ਫ਼ਸਲਾਂ ਦੇ ਸਬੰਧ ਵਿੱਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News