ਡੀਪਫੇਕ ਲਈ ਸਜ਼ਾਯੋਗ ਪ੍ਰਬੰਧ ਖਪਤਕਾਰਾਂ ਨੂੰ ਕਰ ਸਕਦੇ ਹਨ ਨਿਰਾਸ਼
Monday, Mar 25, 2024 - 11:48 AM (IST)

ਨਵੀਂ ਦਿੱਲੀ (ਭਾਸ਼ਾ) - ਡੀਪਫੇਕ ਅਤੇ ਗਲਤ ਸੂਚਨਾ ਨੂੰ ਰੋਕਣ ਲਈ ਸਜ਼ਾਯੋਗ ਪ੍ਰਬੰਧ ਖਪਤਕਾਰਾਂ ਨੂੰ ਨਿਰਾਸ਼ ਕਰ ਸਕਦੇ ਹਨ। ਕੌਮਾਂਤਰੀ ਸੋਧ ਸੰਸਥਾਨ ਕਟੱਸ ਇੰਟਰਨੈਸ਼ਨਲ ਨੇ ਕਿਹਾ ਕਿ ਏ. ਆਈ. ਜਨਹਿੱਤ ਸਮੱਗਰੀ ਦੀ ਦੁਰਵਰਤੋਂ ਨੂੰ ਰੋਕਣ ਲਈ ਟੈਕਨਾਲੋਜੀ ਦਖਲ ਦੀ ਮਦਦ ਲੈਣੀ ਚਾਹੀਦੀ ਹੈ।
ਕਟੱਸ ਇੰਟਰਨੈਸ਼ਨਲ ਦੀ ਖੋਜ ਨਿਰਦੇਸ਼ਕ ਅਮੋਲ ਕੁਲਕਰਣੀ ਨੇ ਦੱਸਿਆ ਕਿ ਇੰਟਰਨੈੱਟ ਯੂਜ਼ਰਜ਼ ਨੂੰ ਸਮੱਗਰੀ ਦੀ ਸੱਚਾਈ ਦਾ ਪਤਾ ਲਾਉਣ ਲਈ ਕਾਫੀ ਮੌਕਿਆਂ ਦੀ ਲੋੜ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਨਿਫਟੀ, ਸੈਂਸੈਕਸ ਕੰਪਨੀਆਂ ਦੁਆਰਾ ਖਰੀਦੇ ਗਏ 81% ਚੋਣ ਬਾਂਡ ਨੂੰ ਕਰਵਾਇਆ ਕੈਸ਼
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਚੁਣਾਵੀ ਮੌਸਮ ’ਚ ਭਰੋਸੇਮੰਦ ਤੱਥ ਜਾਂਚਕਰਤਾਵਾਂ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਕੁਲਕਰਣੀ ਨੇ ਕਿਹਾ ਕਿ ਹਾਲਾਂਕਿ ਪਾਰਦਰਸ਼ਤਾ ਚੰਗੀ ਹੈ ਪਰ ਯੂਜ਼ਰਜ਼ ’ਤੇ ਸੂਚਨਾ ਦੀ ਬੌਛਾਰ ਉਨ੍ਹਾਂ ਦੇ ਅਨੁਭਵ ਦੀ ਗੁਣਵੱਤਾ ਨੂੰ ਘੱਟ ਕਰ ਸਕਦੀ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਪਹਿਲੀ ਐਂਟਰੀ, ਲਾਂਚ ਹੋਣਗੇ Amul ਦੁੱਧ ਦੇ ਇਹ ਉਤਪਾਦ
ਉਨ੍ਹਾਂ ਕਿਹਾ ਕਿ ਡੀਪਫੇਕ ਅਤੇ ਗਲਤ ਸੂਚਨਾ ਦੀ ਸਮੱਸਿਆ ਨਾਲ ਨਜਿੱਠਣ ’ਚ ਸਹੀ ਤਕਨੀਕੀ ਅਤੇ ਜਵਾਬਦੇਹੀ ਵਾਲੇ ਸਮਾਧਾਨਾਂ ਤੋਂ ਮਦਦ ਮਿਲ ਸਕਦੀ ਹੈ।
ਸਰਕਾਰ ਨੇ 1 ਮਾਰਚ ਨੂੰ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ’ਤੇ ਪ੍ਰੀਖਣ ਅਧੀਨ ਚੱਲ ਰਹੇ ਏ. ਆਈ. ਮਾਡਲ ਦੇ ਬਾਰੇ ’ਚ ਸਪੱਸ਼ਟ ਰੂਪ ਨਾਲ ਦੱਸਣ ਅਤੇ ਗੈਰ-ਕਾਨੂੰਨ ਸਮੱਗਰੀ ਨੂੰ ਰੋਕਣ ਲਈ ਇਕ ਸਲਾਹ ਜਾਰੀ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ ਨਾਲ ਵਪਾਰਕ ਸਬੰਧਾਂ ਨੂੰ ਬਹਾਲ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਪਾਕਿਸਤਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8