PUBG ਗੇਮਜ਼ ਬਣਾਉਣ ਵਾਲੀ ਕੰਪਨੀ ਲਿਆ ਰਹੀ 11 ਸਾਲਾਂ ਦਾ ਸਭ ਤੋਂ ਵੱਡਾ IPO

06/13/2021 6:57:28 PM

ਨਵੀਂ ਦਿੱਲੀ - PUBG ਗੇਮਜ਼ ਦਾ ਨਿਰਮਾਤਾ ਕੰਪਨੀ ਕ੍ਰਾਫਟਨ ਇੰਕ. ਅਗਲੇ ਹਫਤੇ ਆਪਣਾ ਆਈ.ਪੀ.ਓ. ਲਾਂਚ ਕਰਨ ਜਾ ਰਿਹਾ ਹੈ। ਇਸ ਆਈ.ਪੀ.ਓ. ਵਿਚ ਕੰਪਨੀ ਆਪਣੇ 20% ਤੋਂ ਵੱਧ ਇਕਵਿਟੀ ਸ਼ੇਅਰ ਜਾਰੀ ਕਰੇਗੀ ਅਤੇ ਕੰਪਨੀ 5 ਬਿਲੀਅਨ ਡਾਲਰ ਯਾਨੀ 37,000 ਕਰੋੜ ਦੀ ਰਕਮ ਇਕੱਠਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ

ਪਰ ਕ੍ਰਾਫਟਨ ਦਾ ਆਈ.ਪੀ.ਓ. ਭਾਰਤ ਵਿਚ ਨਹੀਂ, ਸਗੋਂ ਦੱਖਣੀ ਕੋਰੀਆ ਵਿਚ ਲਾਂਚ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿਚ ਭਾਰਤੀ ਨਿਵੇਸ਼ਕਾਂ ਨੂੰ ਇਸ ਵਿਚ ਨਿਵੇਸ਼ ਕਰਨਾ ਮੁਸ਼ਕਲ ਹੋਏਗਾ। ਕ੍ਰਾਫਟਨ ਦਾ ਆਈਪੀਓ 11 ਸਾਲਾਂ ਵਿਚ ਦੱਖਣੀ ਕੋਰੀਆ ਦਾ ਸਭ ਤੋਂ ਵੱਡਾ ਆਈ.ਪੀ.ਓ. ਹੋਵੇਗਾ। ਇਸ ਤੋਂ ਪਹਿਲਾਂ ਸੈਮਸੰਗ ਲਾਈਫ ਇੰਸ਼ੋਰੈਂਸ ਨੇ ਦੇਸ਼ ਵਿਚ 4.4 ਬਿਲੀਅਨ ਡਾਲਰ ਦਾ ਆਈ.ਪੀ.ਓ. ਲਾਂਚ ਕੀਤਾ ਸੀ। ਜ਼ਿਕਰਯੋਗ ਹੈ ਕਿ ਕ੍ਰਾਫਟਨ ਨੇ ਰਾਕੇਸ਼ ਝੁੰਝੁਨਵਾਲਾ ਦੁਆਰਾ ਨਿਵੇਸ਼ ਕੀਤੀ ਗਈ ਇੱਕ ਕੰਪਨੀ ਨਜ਼ਾਰਾ ਟੈਕਨੋਲੋਜੀ ਦੀ ਸਹਾਇਕ ਕੰਪਨੀ ਨੋਡਵਿਨ ਗੇਮਿੰਗ ਵਿਚ 164 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਕੰਪਨੀ ਚਾਹੁੰਦੀ ਹੈ ਆਪਣੀ ਵੈਲਿਊਏਸ਼ਨ ਵਧਾਉਣਾ

ਦੱਖਣੀ ਕੋਰੀਆ ਦੇ ਸਟਾਕ ਐਕਸਚੇਂਜ ਨੇ ਕਿਹਾ ਕਿ ਕ੍ਰਾਫਟਨ ਨੂੰ ਆਈ.ਪੀ.ਓ. ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਕ੍ਰਾਫਟਨ ਇਸ ਆਈ.ਪੀ.ਓ. ਦੇ ਜ਼ਰੀਏ ਇਸਦਾ ਮੁਲਾਂਕਣ 25 ਬਿਲੀਅਨ ਡਾਲਰ ਭਾਵ 88,000 ਕਰੋੜ ਰੁਪਏ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਸ਼ੇਅਰਾਂ ਦੀ ਜਾਰੀ ਕੀਮਤ ਕੀ ਹੋਵੇਗੀ ਅਤੇ ਇਸ ਆਈ ਪੀ ਓ ਲਈ ਕਿੰਨੇ ਸ਼ੇਅਰ ਪੇਸ਼ ਕੀਤੇ ਜਾਣਗੇ, ਇਸ ਬਾਰੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ।  ਪਿਛਲੇ ਸਾਲ ਸਤੰਬਰ ਵਿਚ ਭਾਰਤ ਨੇ ਪੱਬਜੀ ਮੋਬਾਈਲ ਇੰਡੀਆ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਕ੍ਰਾਫਟਨ ਨੇ ਚੀਨ ਦੇ ਟੇਨਸੈਂਟ ਗੇਮ ਤੋਂ ਭਾਰਤ ਵਿਚ ਗੇਮ ਦਾ ਪਬਲਿਸ਼ਿੰਗ ਅਤੇ ਡਿਸਟ੍ਰੀਬਿਊਟਰ ਰਾਈਟਸ ਵਾਪਸ ਲੈ ਲਿਆ ਸੀ। ਹਾਲਾਂਕਿ ਕੰਪਨੀ ਅਜੇ ਵੀ ਹੋਰ ਦੇਸ਼ਾਂ ਵਿਚ ਪਬਲਿਸ਼ਰ ਅਤੇ ਡਿਸਟ੍ਰਿਬਿਊਟਰ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ ਰੁਪਏ ਵਿ15 ਚ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News