4 ਸਾਲ ਪਿੱਛੇ ਰਹਿਣ ਤੋਂ ਬਾਅਦ PSU ਸ਼ੇਅਰਾਂ ਨੇ ਬਦਲਿਆ ਰੁਖ, 49 ਫੀਸਦੀ ਤੱਕ ਦਿੱਤਾ ਰਿਟਰਨ

04/07/2022 5:24:31 PM

ਮੁੰਬਈ - ਤਕਰੀਬਨ 4 ਸਾਲ ਤੱਕ ਰਿਟਰਨ ਦੇ ਮਾਮਲੇ ਚ ਪਿਛੜਣ ਤੋਂ ਬਾਅਦ ਆਖ਼ਰਕਾਰ ਸਰਕਾਰੀ ਕੰਪਨੀਆਂ  ( ਪੀ.ਐੱਸ.ਯੂ. ) ਦੇ ਸ਼ੇਅਰ ਟੌਪ ਗਿਅਰ ’ਤੇ ਪਰਤ ਆਏ ਹਨ। ਇਸ ਦੇ ਚੱਲਦਿਆਂ ਬੀਤੇ ਸਾਲ ਪੀ.ਐੱਸ.ਯੂ. ਦੇ ਨਿਵੇਸ਼ ਵਾਲੇ ਮਿਊਚਅਲ ਫੰਡਸ ਅਤੇ ਈ.ਟੀ.ਐੱਫ. ( ਐਕਸਚੇਂਜ-ਟਰੇਡਡ ਫੰਡ ) ਨੇ  ਸ਼ੇਅਰ ਬਾਜ਼ਾਰ ਦੇ ਸਾਰੇ ਮੁੱਖ ਸੂਚਕਾਕਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ। ਬੀਤੇ ਮਾਰਚ ਤੱਕ ਇਕ ਸਾਲ ’ਚ ਪੀ.ਐੱਸ.ਯੂ. ਫੰਡਸ ਦਾ ਔਸਤ ਰਿਟਰਨ 31 ਫੀਸਦੀ ਤੱਕ ਰਿਹਾ ਹੈ ਜਦਕਿ ਸੰਸੈਕਸ, ਬੀ.ਐੱਸ.ਈ. -100 ਅਤੇ ਬੀ.ਐੱਸ.ਈ.-500 ਨੇ 16-20 ਫੀਸਦੀ ਦਾ ਹੀ ਰਿਟਰਨ ਦਿੱਤਾ ਹੈ। 

ਸੀ.ਪੀ.ਐੱਸ.ਈ. (ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਇਜ) ਈ.ਟੀ.ਐੱਫ ਨੇ ਬੀਤੇ ਸਾਲ ' ਚ ਕਰੀਬ 49 ਫੀਸਦੀ ਦੇ ਹਿਸਾਬ ਨਾਲ ਰਿਟਰਨ ਦਿੱਤਾ ਸੀ ਜੋ ਕਿ ਸਭ ਤੋਂ ਜ਼ਿਆਦਾ ਸੀ। ਭਾਰਤ ਈ.ਟੀ.ਐੱਫ ਨੇ ਇਸ ਦੌਰਾਨ 34 ਫੀਸਦੀ ਤੋਂ ਜ਼ਿਆਦਾ ਰਿਟਰਨ ਦਿੱਤਾ ਅਤੇ ਕਰੀਬ 30 ਫੀਸਦੀ ਰਿਟਰਨ ਦੇ ਨਾਲ ਆਦਿਤਧਾ ਬਿਰਲਾ ਐਂਡ ਸਨ ਲਾਇਫ ਪੀ.ਐੱਸ.ਯੂ. ਇਕਉਟੀ ਫੰਡ ਦੇ ਮਾਮਲੇ ’ਚ ਤੀਸਰੇ ਨੰਬਰ ’ਤੇ ਰਿਹਾ। ਇਸ ਮੁਕਾਬਲੇ ਸੈਂਸੈਕਸ ਦਾ ਰਿਟਰਨ 17 ਫੀਸਦੀ ਤੋਂ ਵੀ ਘੱਟ ਰਿਹਾ ਹੈ। 

ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਪਾਕਿਸਤਾਨ ਦੇ 4 ਯੂਟਿਊਬ ਚੈਨਲਾਂ ਸਮੇਤ 22 ਨੂੰ ਕੀਤਾ ਬਲਾਕ

ਬਾਜ਼ਾਰ ਮਾਹਰਾਂ ਮੁਤਾਬਕ ਪੀ.ਐੱਸ.ਯੂ. ਫੰਡਸ ਦੀ ਸ਼ਾਨਦਾਰ ਪੇਸ਼ਕਸ਼ ਦੇ 2 ਵੱਡੇ ਕਾਰਨ ਰਹੇ ਹਨ ਅਤੇ ਸਰਕਾਰੀ ਕੰਪਨੀਆਂ ਦੇ ਸ਼ੇਅਰਾਂ ਦਾ ਸਭ ਤੋਂ ਕਮਜ਼ੋਰ ਵੈਲੂਏਸ਼ਨ ਅਤੇ ਅਰਥਵਿਵਸਥਾ ਦੀ ਰਿਕਵਰੀ ਦੇ ਮਜ਼ਬੂਤ ਸੰਕੇਤ । ਸਸਤੇ ’ਚ ਮਿਲਣ ਕਾਰਨ ਰਿਟੇਲ ਕੰਪਨੀਆਂ ਦੇ  ਨਿਵੇਸ਼ਕਾਂ ਨੇ ਵੀ ਸਰਕਾਰੀ ਕੰਪਨੀਆਂ ਦੇ ਸ਼ੇਅਰ ਵਿਚ ਕਾਫ਼ੀ ਨਿਵੇਸ਼ ਕੀਤਾ ਹੈ। ਇਹ ਸਿਲਸਿਲਾ ਹੁਣ ਤੱਕ ਵੀ ਜਾਰੀ ਹੈ। ਇਸ ਸਾਲ ਦੇ ਹੁਣ ਤੱਕ ਦੇ ਆਂਕੜੇ ਦੱਸਦੇ ਹਨ ਕਿ ਬੀ.ਐੱਸ.ਈ.  ਪੀ.ਐੱਸ.ਯੂ ਇੰਡੇਕਸ ਨੇ ਕਰੀਬ 13 ਫੀਸਦੀ ਰਿਟਰਨ ਦਿੱਤਾ ਹੈ ਜਦਕਿ ਸੈਂਸੈਕਸ , ਬੀ.ਐੱਸ.ਈ.-100 ਅਤੇ ਬੀ.ਐੱਸ.ਈ.-500 ਇੰਡੇਕਸ ਦਾ ਰਿਟਰਨ ਫਲੈਟ ਰਿਹਾ ਹੈ। 

ਪੀ.ਐੱਸ.ਯੂ. ਦੇ  ਨਿਵੇਸ਼ ਵਾਲੇ ਫੰਡਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ 5 ਵੱਡੇ ਕਾਰਨ

1. 2017 ਤੋਂ 2020 ਦਰਮਿਆਨ ਬੀ.ਐੱਸ.ਆਈ. ਪੀ.ਐੱਸ.ਯੂ. ਇੰਡੇਕਸ ਵਿਚ ਕਰੀਬ 50 ਫੀਸਦੀ ਦੀ ਗਿਰਾਵਟ ਆਈ ਸੀ।
2. ਇਸ ਦੇ ਨਾਲ ਹੀ ਹਾਲ ਹੀ ਦੇ ਸਾਲਾਂ ’ਚ ਸਰਕਾਰੀ ਬੈਂਕਾਂ ’ਚ ਐਨ.ਪੀ.ਈ. ਦੀ ਸਮੱਸਿਆ ਇਕ ਹੱਦ ਤੱਕ ਦੂਰ ਹੋ ਗਈ ਹੈ।
3. ਤੇਜ਼ੀ ਵਾਲੇ ਦੌਰ ’ਚ ਸ਼ੇਅਰ ਜ਼ਿਆਦਾ ਵੱਧਦੇ ਹਨ ਜਿਨ੍ਹਾਂ ਦਾ ਵੈਲੂਐਸ਼ਨ ਆਕਰਸ਼ਕ ਹੁੰਦਾ ਹੈ।
4. ਮਹਾਮਾਰੀ ਦੇ ਰਿਟੇਲ ਨਿਵੇਸ਼ਕ ਵੀ ਵਧੇ ਜਿਸ ਨੇ ਸਸਤੇ ਪੀ.ਐੱਸ.ਯੂ. ਸ਼ੇਅਰਾਂ ’ਚ ਜ਼ਿਆਦਾ ਨਿਵੇਸ਼ ਕੀਤਾ। 
5. ਸਰਕਾਰ ਕੰਪਨੀਆਂ ਦਾ ਨਿੱਜੀਕਰਨ ਨਾ ਕਰਕੇ ਹਿੱਸੇਦਾਰੀ ਘਟਾ ਰਹੀ ਹੈ ਜਿਸਦੇ ਨਾਲ ਸਿਸਟਮ ਵਿਚ ਸੁਧਾਰ ਆਇਆ ਹੈ। 

ਇਹ ਵੀ ਪੜ੍ਹੋ : CCI ਨੇ Zomato ਅਤੇ Swiggy ਖ਼ਿਲਾਫ ਜਾਂਚ ਦੇ ਦਿੱਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News