ਸਰਕਾਰੀ ਬੈਂਕਾਂ ਨੇ 2 ਮਹੀਨਿਆਂ ’ਚ ਵੰਡਿਆ 4.91 ਲੱਖ ਕਰੋਡ਼ ਰੁਪਏ ਦਾ ਕਰਜ਼ਾ

Tuesday, Dec 03, 2019 - 11:11 PM (IST)

ਸਰਕਾਰੀ ਬੈਂਕਾਂ ਨੇ 2 ਮਹੀਨਿਆਂ ’ਚ ਵੰਡਿਆ 4.91 ਲੱਖ ਕਰੋਡ਼ ਰੁਪਏ ਦਾ ਕਰਜ਼ਾ

ਨਵੀਂ ਦਿੱਲੀ (ਯੂ. ਐੱਨ. ਆਈ.)-ਆਰਥਿਕ ਗਤੀਵਿਧੀਆਂ ’ਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਐੱਮ. ਐੱਸ. ਐੱਮ. ਈ., ਐੱਨ. ਬੀ. ਐੱਫ. ਸੀ., ਛੋਟੇ ਕਿਸਾਨ ਅਤੇ ਰਿਟੇਲ ਗਾਹਕਾਂ ਨੂੰ ਵਿੱਤੀ ਉਪਲਬੱਧਤਾ ਯਕੀਨੀ ਕਰਨ ਦੇ ਮਕਸਦ ਨਾਲ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਅਕਤੂਬਰ ਅਤੇ ਨਵੰਬਰ ਮਹੀਨੇ ’ਚ ਗਾਹਕ ਆਊਟਰੀਚ ਪਹਿਲ ਦੇ ਤਹਿਤ 4.91 ਲੱਖ ਕਰੋਡ਼ ਰੁਪਏ ਦੇ ਕਰਜ਼ੇ ਵੰਡੇ ਗਏ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਤੰਬਰ ’ਚ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਵੱਲੋਂ ‘ਗਾਹਕ ਆਊਟਰੀਚ ਪਹਿਲ’ ਦਾ ਸ਼ੁੱਭ ਆਰੰਭ ਕੀਤਾ ਸੀ। ਇਸ ਦਾ ਮਕਸਦ ਕਰਜ਼ਾ ਦੇਣ ਦੀ ਰਫ਼ਤਾਰ ’ਚ ਤੇਜ਼ੀ ਲਿਆਉਣਾ ਅਤੇ ਅਰਥਵਿਵਸਥਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਸੀ। ਇਸ ਦੇ ਤਹਿਤ ਮਹੀਨ, ਛੋਟੇ ਅਤੇ ਮੱਧ ਆਕਾਰੀ ਅਦਾਰੇ (ਐੱਮ. ਐੱਸ. ਐੱਮ. ਈ.), ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.), ਕਾਰਪੋਰੇਟ ਜਗਤ, ਛੋਟੇ ਅਤੇ ਖੇਤੀਬਾੜੀ ਲਈ ਕਰਜ਼ਾ ਲੈਣ ਵਾਲਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਅਕਤੂਬਰ ’ਚ ਗਾਹਕ ਆਊਟਰੀਚ ਦੇ ਨਤੀਜੇ ਵਜੋਂ ਕੁਲ ਮਿਲਾ ਕੇ 2.52 ਲੱਖ ਕਰੋਡ਼ ਰੁਪਏ ਦੇ ਕਰਜ਼ੇ ਵੰਡੇ ਗਏ ਸੀ। ਨਵੰਬਰ ’ਚ ਪੀ. ਐੱਸ. ਬੀ. ਦੇ ਸਰਗਰਮ ਆਊਟਰੀਚ ਕੋਸ਼ਿਸ਼ਾਂ ਦੇ ਜਾਰੀ ਰਹਿਣ ਨਾਲ ਕੁਲ ਮਿਲਾ ਕੇ 2.39 ਲੱਖ ਕਰੋਡ਼ ਰੁਪਏ ਦੇ ਕਰਜ਼ੇ ਵੰਡੇ ਗਏ। ਇਸ ਤਰ੍ਹਾਂ ਕੁਲ ਮਿਲਾ ਕੇ 4.91 ਲੱਖ ਕਰੋਡ਼ ਰੁਪਏ ਦੇ ਕਰਜ਼ੇ ਵੰਡੇ ਗਏ ਹਨ।


author

Karan Kumar

Content Editor

Related News