1 ਅਕਤੂਬਰ ਤੋਂ ਨਵੀਂ MRP ''ਤੇ ਮਿਲਣਗੇ ਪ੍ਰਾਡੈਕਟ

09/25/2017 4:16:54 PM

ਨਵੀਂ ਦਿੱਲੀ (ਬਿਊਰੋ)—1 ਅਕਤਬੂਰ ਤੋਂ ਦੁਕਾਨਦਾਰ ਪੁਰਾਣੇ ਖੁਦਰਾ ਮੁੱਲ ਭਾਵ ਐੱਮ. ਆਰ. ਪੀ. 'ਤੇ ਸਾਮਾਨ ਨਹੀਂ ਵੇਚ ਸਕਣਗੇ। 30 ਸਤੰਬਰ ਨੂੰ ਸਰਕਾਰ ਵਲੋਂ ਦਿੱਤੀ ਗਈ ਪੁਰਾਣਾ ਸਾਮਾਨ ਵੇਚਣ ਦੀ ਸਮੇਂ ਸੀਮਾ ਖਤਮ ਹੋ ਰਹੀ ਹੈ। ਅਜਿਹੇ 'ਚ ਅਗਲੇ ਮਹੀਨੇ ਦੁਕਾਨ 'ਤੇ ਨਵੇਂ ਐੱਮ. ਆਰ. ਪੀ. ਦਾ ਸਾਮਾਨ ਹੀ ਵੇਚਿਆ ਜਾਵੇਗਾ। ਇਹ ਨਵੀਂ ਕੀਮਤ ਜੀ. ਐੱਸ. ਟੀ. ਤੋਂ ਬਾਅਦ ਸਾਮਾਨਾਂ ਦੀਆਂ ਕੀਮਤਾਂ 'ਚ ਆਏ ਬਦਲਾਅ ਦੇ ਆਧਾਰ 'ਤੇ ਹੋਣਗੇ। ਜੇਕਰ ਦੁਕਾਨਦਾਰਾਂ ਕੋਲ ਪੁਰਾਣੇ ਰੇਟ ਵਾਲਾ ਸਟਾਕ ਪਾਇਆ ਜਾਂਦਾ ਹੈ ਤਾਂ ਉਹ ਜ਼ਬਤ ਹੋ ਸਕਦਾ ਹੈ। 
ਸਮੇਂ ਸੀਮਾ ਵਧਾਉਣ ਦੀ ਉਮੀਦ ਘੱਟ

ਉਪਭੋਗਤਾ ਮੰਤਰਾਲੇ ਦੇ ਅਧਿਕਾਰੀ ਮੁਤਾਬਕ ਪੁਰਾਣੀ ਐੱਮ. ਆਰ. ਪੀ. ਨਾਲ ਨਵੀਂ ਕੀਮਤ ਦਾ ਸਟੀਕਰ ਲਗਾ ਕੇ ਸਾਮਾਨ ਵੇਚਣ ਨੂੰ ਜੋ ਛੂਟ ਦਿੱਤੀ ਜਾ ਰਹੀ ਹੈ ਉਸ ਦੇ ਅੱਗੇ ਵਧਣ ਦੀ ਉਮੀਦ ਘੱਟ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਦਰਾਮਦ ਜਾਂ ਕੰਪਨੀ ਇਸ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਦੇ ਕੇਸ ਨੂੰ ਧਿਆਨ 'ਚ ਰੱਖਦੇ ਹੋਏ ਸਿਰਫ ਉਸ ਤੱਕ ਇਸ ਛੂਟ 'ਤੇ ਵਿਚਾਰ ਹੋ ਸਕਦਾ ਹੈ। ਵਰਣਨਯੋਗ ਹੈ ਕਿ ਜੁਲਾਈ 'ਚ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕੰਪਨੀਆਂ ਨੂੰ ਪੁਰਾਣੀ ਐੱਮ. ਆਰ. ਪੀ. ਦਾ ਮਾਲ ਖਤਮ ਕਰਨ ਲਈ ਤਿੰਨ ਮਹੀਨੇ ਭਾਵ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਨਿਰਦੇਸ਼ ਦੇ ਨਾਲ ਸਰਕਾਰ ਦਾ ਮੰਨਣਾ ਸੀ ਕਿ ਬਾਜ਼ਾਰ 'ਚ ਪੁਰਾਣੀ ਐੱਮ. ਆਰ. ਪੀ. ਦਾ ਸਾਮਾਨ ਵੇਚਣ ਲਈ ਤਿੰਨ ਮਹੀਨੇ ਦਾ ਸਮਾਂ ਕਾਫੀ ਹੈ।


Related News