ਆਪਣੇ ਡਰਾਈਵਰਾਂ ਨੂੰ ਵਿਆਜ਼ ਮੁਕਤ ਕਰਜ਼ਾ ਦੇਵੇਗੀ ਓਲਾ
Wednesday, Apr 01, 2020 - 06:32 PM (IST)

ਨਵੀਂ ਦਿੱਲੀ (ਯੂ.ਐੱਨ.ਆਈ.)- ਦੇਸ਼ ਦੇ ਸਭ ਤੋਂ ਵੱਡੀ ਮੋਬਿਲਟੀ ਪਲੇਟਫਾਰਮ ਓਲਾ ਨੇ ਅਨੋਖੀ ਪਹਿਲ ਕਰਦਿਆਂ 'ਸਹਿਯੋਗ' ਨਾਂ ਦੇ ਕਰਜ਼ੇ ਦਾ ਐਲਾਨ ਕੀਤਾ ਹੈ ਜੋ ਕਿ ਇੱਕ ਵਿਆਜ ਮੁਕਤ ਕਰਜ਼ਾ ਹੋਵੇਗਾ ਅਤੇ ਇਹ ਡਰਾਈਵਰ, ਪਾਰਟਨਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਨਕਦੀ ਪਹੁੰਚਾ ਦੇਵੇਗਾ। ਇਹ ਕਦਮ ਡਰਾਈਵਰ ਭਾਈਚਾਰੇ ਦੇ ਕਲਿਆਣ ਅਤੇ ਆਰਥਿਕ ਵਿਕਾਸ 'ਤੇ ਕੇਂਦਰਿਤ ਹੈ, ਕਿਉਂਕਿ ਡਰਾਈਵਰ ਕੋਵਿਡ-19 ਦੀ ਮਹਾਮਾਰੀ ਕਾਰਨ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਇਸ ਦੇ ਰਾਹੀਂ ਦੇਸ਼ ਭਰ 'ਚ ਕਰੀਬ ਇਕ ਲੱਖ ਡਰਾਈਵ-ਪਾਰਟਨਰਸ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਸਹਾਇਕ ਹੋਵੇਗੀ। ਇਸ ਦੇ ਤਹਿਤ ਸਾਰੇ ਯੋਗ ਡਰਾਈਵਰ-ਪਾਰਟਨਰਜ਼ ਨੂੰ ਪ੍ਰਤੀ ਮਹੀਨਾ 1200 ਰੁਪਏ ਤੱਕ ਦਾ ਕਰਜ਼ਾ ਮਿਲੇਗਾ। ਜੋ 3 ਹਫਤਿਆਂ ਦੀ ਮਿਆਦ 'ਚ ਵੰਡਿਆ ਜਾਵੇਗਾ। ਡਰਾਈਵਰ ਪਾਰਟਨਰਸ ਇਸ ਰਾਸ਼ੀ ਦੀ ਵਰਤੋਂ ਆਪਣੇ ਘਰੇਲੂ ਖਰਚਿਆਂ ਲਈ ਕਰ ਸਕਦੇ ਹਨ। ਇਹ ਲੋਨ ਓਲਾ ਦੇ ਸਾਰੇ ਡਰਾਈਵਰ-ਪਾਰਟਨਰਸ ਲਈ ਹੈ, ਚਾਹੇ ਉ ਕਿਸੇ ਵੀ ਸ਼੍ਰੇਣੀ ਦੇ ਹੋਣ।