ਪ੍ਰਮੁੱਖ ਸ਼ਹਿਰਾਂ ਵਿਚ ਪ੍ਰਾਪਰਟੀ ਸੌਦੇ ਦਾ ਰੁਝਾਨ ਵਧਿਆ, ਆਇਆ ਨਿਵੇਸ਼ ਲਈ ਸਹੀ ਸਮਾਂ

Wednesday, Jun 27, 2018 - 01:29 PM (IST)

ਪ੍ਰਮੁੱਖ ਸ਼ਹਿਰਾਂ ਵਿਚ ਪ੍ਰਾਪਰਟੀ ਸੌਦੇ ਦਾ ਰੁਝਾਨ ਵਧਿਆ, ਆਇਆ ਨਿਵੇਸ਼ ਲਈ ਸਹੀ ਸਮਾਂ

ਨਵੀਂ ਦਿੱਲੀ - ਕਹਿੰਦੇ ਹਨ ਕਿ ਜਦੋਂ ਮਾਰਕੀਟ ਵਿਚ ਕੋਈ ਤੇਜ਼ੀ ਦਿਸੇ ਤਾਂ ਜਾਇਦਾਦ ਦੇ ਮਾਮਲੇ 'ਚ ਨਿਵੇਸ਼ ਕਰਨ ਲਈ ਕਦਮ ਚੁੱਕ ਲੈਣੇ ਚਾਹੀਦੇ ਹਨ। ਭਾਰਤ ਵਿਚ ਰੀਅਲ ਅਸਟੇਟ ਖੇਤਰ ਵਿਚ ਅਜੇ ਵੀ ਕੁਝ ਜਾਨ ਹੈ ਤਾਂ ਹੀ ਤਾਂ ਤੁਹਾਨੂੰ ਫੌਰੀ ਤੌਰ 'ਤੇ ਕਦਮ ਚੁੱਕ ਕੇ ਮੌਕੇ ਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ ਤਾਂ ਜੋ ਮੌਕਾ ਨਿਕਲ ਨਾ ਜਾਵੇ।
ਹੁਣ ਮੁੱਢਲੀਆਂ ਨਿਸ਼ਾਨੀਆਂ ਦੱਸਦੀਆਂ ਹਨ ਕਿ ਰੀਅਲ ਅਸਟੇਟ ਵਿਚ ਵਾਧਾ ਹੋ ਰਿਹਾ ਹੈ। ਜਾਇਦਾਦ ਦੇ ਕਾਰੋਬਾਰ 'ਚ ਲੱਗੇ ਨਿਵੇਸ਼ਕਾਂ ਅਨੁਸਾਰ ਵਿੱਤੀ ਸਾਲ 2018 ਵਿਚ ਭਾਰਤ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿਚ ਵਿਕਰੀ ਦਾ ਰੁਝਾਨ ਵਧ ਰਿਹਾ ਹੈ। ਮਕਾਨਾਂ ਲਈ ਕਰਜ਼ੇ ਦੀ ਮੰਗ ਵੀ ਵਧ ਰਹੀ ਹੈ।
ਐੱਚ. ਡੀ. ਐੱਫ. ਸੀ. ਦੇ ਪ੍ਰਬੰਧਕਾਂ ਦੀ ਮੰਨੀਏ ਤਾਂ ਉਨ੍ਹਾਂ ਅਨੁਸਾਰ ਮਕਾਨਾਂ ਦੇ ਕਰਜ਼ਿਆਂ ਦੀ ਦਰ ਵਿਚ ਕੁਝ ਕੁ ਵਾਧਾ ਹੋਇਆ ਹੈ, ਲੋਕਾਂ ਦੀ ਆਮਦਨ ਵਧੀ ਹੈ ਤੇ ਜਾਇਦਾਦ ਦੀਆਂ ਕੀਮਤਾਂ ਹਾਲ ਦੀ ਘੜੀ ਸਥਿਰ ਹਨ। ਰੀਅਲ ਅਸਟੇਟ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ ਪਾਰਦਰਸ਼ਤਾ ਅਤੇ ਵਧੇਰੇ ਆਤਮ-ਵਿਸ਼ਵਾਸ ਪੈਦਾ ਕਰ ਕੇ ਸਮੇਂ ਸਿਰ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਵਿਚ ਮਦਦਗਾਰ ਹੋ ਰਿਹਾ ਹੈ, ਜਦਕਿ ਪਹਿਲਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਵਿਚ ਸੁਸਤੀ ਦੀ ਦਰ ਵੇਖਣ ਨੂੰ ਮਿਲੀ ਸੀ।
ਹੁਣ ਰੁਕਾਵਟਾਂ ਦੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਦਕਿ ਨੋਟਬੰਦੀ ਕਾਰਨ ਸਾਲ 2016-17 ਵਿਚ ਰੀਅਲ ਅਸਟੇਟ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਰੁਕਾਵਟਾਂ ਤੇ ਹੋਰ ਮੁਸ਼ਕਲਾਂ ਹੱਲ ਹੋ ਗਈਆਂ ਹਨ। 
ਗਰੁੱਪ ਦੇ ਚੀਫ ਪ੍ਰੋਡਕਟ ਆਫਿਸਰ ਅਤੇ ਤਿੰਨਾਂ ਪੋਰਟਲਸ ਦੇ ਟੈਕਨਾਲੋਜੀ ਆਫਿਸਰ ਰਵੀ ਭੂਸ਼ਣ ਨੇ ਦੱਸਿਆ, ''ਭਾਰਤੀ ਰੀਅਲ ਅਸਟੇਟ ਖੇਤਰ 'ਚ ਰਿਆਇਤੀ ਕੀਮਤ 'ਚ ਵੱਡੇ ਘਰ ਖਰੀਦਣ ਦਾ ਰੁਝਾਨ ਵਧ ਰਿਹਾ ਹੈ। ਸ਼ਹਿਰੀਕਰਨ ਵਧਣ ਨਾਲ ਲੋਕਾਂ ਦੀ ਤਨਖਾਹ ਵਧਣ ਅਤੇ ਪੜ੍ਹੇ-ਲਿਖੇ ਘਰ ਖਰੀਦਦਾਰ ਹੈਦਰਾਬਾਦ, ਪੁਣੇ ਅਤੇ ਚੇਨਈ ਵਰਗੇ ਸ਼ਹਿਰਾਂ 'ਚ ਵੱਡੇ ਘਰਾਂ ਦੀ ਮੰਗ ਕਰ ਰਹੇ ਹਨ।'' ਭੂਸ਼ਣ ਨੇ ਅੱਗੇ ਕਿਹਾ ਕਿ ਰੀਅਲ ਅਸਟੇਟ ਕੰਪਨੀਆਂ ਨੂੰ ਆਪਣੀ ਅਪ੍ਰੋਚ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇਸ ਮੌਕੇ ਦਾ ਫਾਇਦਾ ਚੁੱਕਣ ਲਈ ਰਣਨੀਤੀ ਬਣਾਉਣੀ ਚਾਹੀਦੀ ਹੈ ।


Related News