ਭਾਰਤੀ ਮੂਲ ਦੇ ਸੁੰਦਰ ਪਿਚਾਈ ਦਾ ਪ੍ਰਮੋਸ਼ਨ, ਬਣੇ ਗੂਗਲ ਦੀ ਮੂਲ ਕੰਪਨੀ ਅਲਫਾਬੈੱਟ ਦੇ CEO

12/04/2019 10:49:46 AM

ਬਿਜ਼ਨੈੱਸ ਡੈਸਕ—ਗੂਗਲ ਦੇ ਸੀ.ਈ.ਓ. ਭਾਰਤੀ ਮੂਲ ਦੇ ਸੁੰਦਰ ਪਿਚਾਈ ਨੂੰ ਆਪਣੀ ਮੂਲ ਕੰਪਨੀ ਅਲਫਾਬੈੱਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਦਰਅਸਲ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਅਤੇ ਸਗਰੇਈ ਬ੍ਰਿਨ ਨੇ ਗੂਗਲ ਅਤੇ ਅਲਫਾਬੈੱਟ ਕੰਪਨੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੋਵਾਂ ਨੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣ ਨੂੰ ਅਸਤੀਫੇ ਦਾ ਕਾਰਨ ਦੱਸਿਆ। ਇਸ ਦੇ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੁਣ ਸੁੰਦਰ ਪਿਚਾਈ ਦੇ ਹੱਥਾਂ 'ਚ ਆ ਗਈ ਹੈ।

PunjabKesari
ਅਲਫਾਬੈੱਟ ਬਣੀ ਦੁਨੀਆ ਦੀ ਸਭ ਤੋਂ ਜ਼ਿਆਦਾ ਵੈਲਿਊਏਬਲ ਕੰਪਨੀ
ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਚਾਈ ਗੂਗਲ ਦੇ ਨਾਲ ਅਲਫਾਬੈੱਟ ਦੋਵਾਂ ਕੰਪਨੀਆਂ ਦਾ ਕੰਮ ਸੰਭਾਲਣਗੇ। ਅਲਫਾਬੈੱਟ ਕੰਪਨੀ ਹਾਲ ਦੇ ਸਾਲਾਂ 'ਚ ਦੁਨੀਆ ਦੀ ਸਭ ਤੋਂ ਜ਼ਿਆਦਾ ਵੈਲਿਊਏਬਲ ਕੰਪਨੀ ਬਣ ਗਈ ਹੈ। ਕੰਪਨੀ ਦਾ ਸਾਲ 2018 'ਚ ਪ੍ਰਾਫਿਟ ਕਰੀਬ 30 ਬਿਲੀਅਨ ਡਾਲਰ ਰਿਹਾ। ਜਦੋਂਕਿ ਰੈਵੇਨਿਊ 110 ਬਿਲੀਅਨ ਡਾਲਰ ਰਿਹਾ। ਪੇਜ ਅਤੇ ਸਗਰੇਈ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਨੂੰ ਚਲਾਉਣ ਲਈ ਸੁੰਦਰ ਪਿਚਾਈ ਤੋਂ ਵਧੀਆ ਵਿਅਕਤੀ ਕੋਈ ਨਹੀਂ ਹੋ ਸਕਦਾ ਹੈ। ਫਿਲਹਾਲ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ।

PunjabKesari
ਹਰ ਘੰਟੇ ਕਰੋੜਾਂ 'ਚ ਕਮਾਉਂਦੇ ਹਨ
ਗੂਗਲ ਸੀ.ਈ.ਓ. ਦੇ ਤੌਰ 'ਤੇ ਉਨ੍ਹਾਂ ਨੇ ਸਾਲ 2018 'ਚ 47 ਕਰੋੜ ਡਾਲਰ (ਕਰੀਬ 3,337 ਕਰੋੜ ਰੁਪਏ) ਮਿਲੇ ਸਨ। ਇਸ 'ਚ ਉਨ੍ਹਾਂ ਦੇ ਸਭ ਤਰ੍ਹਾਂ ਦੇ ਭੱਤੇ ਸ਼ਾਮਲ ਹਨ। ਖਬਰਾਂ ਮੁਤਾਬਕ ਹਫਤੇ 'ਚ ਸੁੰਦਰ ਪਿਚਾਈ ਜੇਕਰ 40 ਘੰਟੇ ਕੰਮ ਕਰਦੇ ਹਨ ਤਾਂ ਅਜਿਹੇ 'ਚ ਉਨ੍ਹਾਂ ਦੀ ਹਰ ਘੰਟੇ ਸੈਲਰੀ 2,25,961 ਡਾਲਰ (ਕਰੀਬ 1.60 ਕਰੋੜ ਰੁਪਏ) ਬੈਠਦੀ ਹੈ।

PunjabKesari
ਕਿੰਝ ਹੋਈ ਗੂਗਲ ਦੀ ਸ਼ੁਰੂਆਤ
ਸੁੰਦਰ ਪਿਚਾਈ ਦੀ ਜਨਮ 10 ਜੂਨ 1972 ਨੂੰ ਤਾਮਿਲਨਾਡੂ ਦੇ ਮਦੁਰੈ 'ਚ ਹੋਇਆ ਸੀ। ਪਿਚਾਈ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਚੇਨਈ ਤੋਂ ਕੀਤੀ। ਇਸ ਦੇ ੂਬਾਅਦ ਉਨ੍ਹਾਂ ਨੇ ਆਈ.ਆਈ.ਟੀ. ਖੜਗਪੁਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ। 2015 'ਚ ਪਿਚਾਈ ਨੂੰ ਗੂਗਲ ਦੇ ਸਹਿ ਸੰਸਥਾਪਕ ਲੈਰੀ ਪੇਜ ਦੀ ਜਗ੍ਹਾ ਗੂਗਲ ਦਾ ਨਵਾਂ ਸੀ.ਈ.ਓ. ਬਣਾਇਆ ਗਿਆ ਸੀ। ਦੱਸ ਦੇਈਏ ਕਿ ਗੂਗਲ ਦੀ ਸ਼ੁਰੂਆਤ ਪਹਿਲਾਂ ਸਰਚ ਇੰਜਣ ਦੇ ਤੌਰ 'ਤੇ ਹੋਈ ਸੀ ਪਰ ਜਦੋਂ ਇਹ ਸਫਲ ਹੋਇਆ ਤਾਂ 2004 ਦੇ ਬਾਅਦ ਇਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲੇ ਸਰਚ ਇੰਜਣ, ਫਿਰ ਗੂਗਲ ਮੈਪ, ਗੂਗਲ ਫੋਟੋ, ਯੂਟਿਊਬ, ਗੂਗਲ ਡਿਵਾਇਸ, ਗੂਗਲ ਕਲਾਊਂਡ ਆਦਿ ਸਹਿ-ਕੰਪਨੀਆਂ ਸ਼ਾਮਲ ਰਹੀਆਂ, ਇਹ ਸਭ ਕੰਪਨੀਆਂ ਅਲਫਾਬੈੱਟ ਦੀ ਅਗਵਾਈ 'ਚ ਹੀ ਚੱਲ ਰਹੀਆਂ ਸਨ।


Aarti dhillon

Content Editor

Related News