SBI ਜਨਰਲ ਦਾ ਸ਼ੁੱਧ ਲਾਭ 3 ਗੁਣਾ ਵਧ ਕੇ 396 ਕਰੋੜ ਰੁਪਏ

Wednesday, May 09, 2018 - 04:46 PM (IST)

ਮੁੰਬਈ—ਭਾਰਤੀ ਸਟੇਟ ਬੈਂਕ ਦੀ ਸਾਧਾਰਣ ਬੀਮਾ ਕੰਪਨੀ ਐੱਸ.ਬੀ.ਆਈ. ਜਨਰਲ ਨੂੰ ਵਿੱਤੀ ਸਾਲ 2017-18 'ਚ 396 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਉਸ ਮੁਨਾਫੇ 'ਚ 3 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਇਥੇ ਜਾਰੀ ਵਿਗਿਆਪਨ ਅਨੁਸਾਰ 2016-17 'ਚ ਕੰਪਨੀ ਨੂੰ 153 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਿਲ ਹੋਇਆ ਹੈ ਜਦਕਿ ਇਸ ਤੋਂ ਪਿਛਲੇ ਸਾਲ ਇਸ ਮਦ 'ਚ ਉਸ ਨੂੰ 197 ਕਰੋੜ ਰੁਪਏ ਦਾ ਘਾਟਾ ਹੋਇਆ ਸੀ। 
ਵਿੱਤੀ ਸਾਲ 2017-18 'ਚ ਕੰਪਨੀ ਦਾ ਸਕਲ ਰਿਟਰਨ ਪ੍ਰੀਮੀਅਮ 36 ਫੀਸਦੀ ਵਧ ਕੇ 3,553 ਕਰੋੜ ਰੁਪਏ ਹੋ ਗਿਆ। ਇਹ ਪ੍ਰੀਮੀਅਮ ਇਸ ਤੋਂ ਪਿਛਲੇ ਸਾਲ 2,607 ਕਰੋੜ ਰੁਪਏ ਰਿਹਾ ਸੀ। ਐੱਸ.ਬੀ.ਆਈ. ਜਨਰਲ ਇੰਸ਼ੋਰੈਂਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਪੀ ਮਹਾਪਾਤਰ ਨੇ ਕਿਹਾ ਕਿ ਸਾਡਾ ਹਮੇਸ਼ਾ ਤੋਂ ਹੀ ਇਹ ਮੰਨਣਾ ਰਿਹਾ ਹੈ ਕਿ ਕਿਸੇ ਵੀ ਬੀਮਾ ਕੰਪਨੀ ਦੀ ਵਾਸਤਵਿਕ ਸਫਲਤਾ ਉਸ ਦੇ ਅੰਡਰਰਾਈਟਿੰਗ ਮੁਨਾਫੇ 'ਚ ਹੁੰਦੀ ਹੈ। ਅਸੀਂ ਇਸ ਦਿਸ਼ਾ 'ਚ ਵਧੇ ਹਾਂ ਇਸ ਨੂੰ ਦੇਖ ਕੇ ਅਸੀਂ ਉਤਸ਼ਾਹਿਤ ਹਾਂ। ਖੇਤਰ 'ਚ ਨਵੀਂ ਕੰਪਨੀ ਹੋਣ ਦੇ ਬਾਵਜੂਦ ਅਸੀਂ ਨੁਕਸਾਨ ਅਨੁਪਾਤ ਰਿਕਾਰਡ ਕੀਤਾ ਹੈ ਨਾਲ ਹੀ ਆਪਣੇ ਸੰਚਾਲਨ ਖਰਚੇ ਨੂੰ ਵੀ ਘੱਟ ਕੀਤਾ ਹੈ। 


Related News