ਕਈ ਉਤਪਾਦਾਂ 'ਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ ਭਾਰਤੀ : ਟਰੰਪ

Sunday, Apr 07, 2019 - 03:45 PM (IST)

ਕਈ ਉਤਪਾਦਾਂ 'ਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ ਭਾਰਤੀ : ਟਰੰਪ

ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਵਲੋਂ ਵੱਡੀ ਗਿਣਤੀ ਅਮਰੀਕੀ ਉਤਪਾਦਾਂ 'ਤੇ 100 ਫੀਸਦੀ ਤੋਂ ਜ਼ਿਆਦਾ ਦੀ ਡਿਊਟੀ ਲਈ ਜਾ ਰਹੀ ਹੈ। ਟਰੰਪ ਨੇ ਆਪਣੇ ਪ੍ਰਸ਼ਾਸਨ ਤੋਂ ਇਸ ਤਰ੍ਹਾਂ ਦੇ 'ਮੂਰਖਤਾ ਵਾਲੇ ਕਾਰੋਬਾਰ' 'ਤੇ ਗੌਰ ਕਰਨ ਨੂੰ ਕਿਹਾ। ਇਸ ਦੇ ਇਕ ਦਿਨ ਪਹਿਲਾਂ ਟਰੰਪ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਡਿਊਟੀ ਵਾਲਾ ਦੇਸ਼ ਦੱਸਿਆ ਸੀ। ਅਮਰੀਕੀ ਰਾਸ਼ਟਰਪਤੀ ਵਾਰ-ਵਾਰ ਭਾਰਤੀ ਨੂੰ 'ਟੈਰਿਫ ਕਿੰਗ' ਕਹਿੰਦੇ ਰਹੇ ਹਨ ਜੋ ਅਮਰੀਕੀ ਉਤਪਾਦਾਂ 'ਤੇ ਕਾਫੀ ਉੱਚੀ ਡਿਊਟੀ ਲਗਾਉਂਦਾ ਹੈ। 
ਟਰੰਪ ਨੇ ਸ਼ਨੀਵਾਰ ਨੂੰ ਲਾਸ ਵੇਗਾਸ 'ਚ ਕਿਹਾ ਕਿ ਇਕ ਅਜਿਹਾ ਮਾਮਲਾ ਹੈ ਜਿਥੇ ਭਾਰਤ ਸਾਡੇ ਤੋਂ ਕਾਫੀ ਉੱਚੀ ਡਿਊਟੀ ਵਸੂਲ ਕਰ ਰਿਹਾ ਹੈ। ਮਹਾਨ ਦੇਸ਼, ਮਹਾਨ ਦੋਸਤ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਕਈ ਚੀਜ਼ਾਂ ਲਈ ਅਸੀਂ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉੱਧਰ ਅਮਰੀਕਾ ਵਲੋਂ ਭਾਰਤ ਦੇ ਅਜਿਹੇ ਉਤਪਾਦਾਂ 'ਤੇ ਕੁਝ ਵੀ ਡਿਊਟੀ ਨਹੀਂ ਲਈ ਜਾ ਰਹੀ।


author

Aarti dhillon

Content Editor

Related News