ਨਿੱਜੀ ਟਰੇਨਾਂ ''ਚ ਕਵਰ ਹੋਣਗੇ ਮੈਟਰੋ ਸ਼ਹਿਰ, ਸਰਕਾਰ ਬਣਾ ਰਹੀ ਇਹ ਯੋਜਨਾ

01/05/2020 10:13:41 AM

ਨਵੀਂ ਦਿੱਲੀ— ਸਰਕਾਰ ਵੱਡੇ ਪੱਧਰ 'ਤੇ ਨਿੱਜੀ ਟਰੇਨਾਂ ਚਲਾਉਣ 'ਤੇ ਵਿਚਾਰ ਕਰ ਰਹੀ ਹੈ। ਨੀਤੀ ਆਯੋਗ ਦੇ ਸੀ. ਈ. ਓ. ਅਮਿਤਾਭ ਕਾਂਤ ਦਾ ਕਹਿਣਾ ਹੈ ਕਿ 6 ਤੋਂ 7 ਮਹੀਨਿਆਂ ਅੰਦਰ ਮੈਟਰੋ ਸ਼ਹਿਰਾਂ ਨੂੰ ਜੋੜਨ ਵਾਲੀਆਂ ਨਿੱਜੀ ਟਰੇਨਾਂ ਪਟੜੀ 'ਤੇ ਦੌੜਣਗੀਆਂ। ਉਨ੍ਹਾਂ ਨੇ ਇਸ 'ਚ 100 ਫੀਸਦੀ ਐੱਫ. ਡੀ. ਆਈ. ਲਿਆਉਣ ਦੀ ਵੀ ਗੱਲ ਕਹੀ।

ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਐੱਫ. ਡੀ. ਆਈ. ਮਾਮਲੇ ਵਿਚ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦਾ ਟੀਚਾ ਬਿਹਤਰ ਨਿਵੇਸ਼ਕਾਂ ਨੂੰ ਲਿਆਉਣਾ ਹੈ। ਇਸ ਲਈ ਮੁਕਾਬਲੇ ਦਾ ਮਾਹੌਲ ਪੈਦਾ ਕਰਨਾ ਜ਼ਰੂਰੀ ਹੈ ਤੇ ਬਿਹਤਰ ਮੁਕਾਬਲੇ ਲਈ ਇਕ ਰਸਤੇ 'ਤੇ ਇਕ ਤੋਂ ਵੱਧ ਖਿਡਾਰੀ ਚਾਹੀਦੇ ਹਨ। ਇਹ ਮੁਕਾਬਲੇ ਦੇ ਨਜ਼ਰੀਏ ਤੋਂ ਇਕ ਇਨਕਲਾਬੀ ਕਦਮ ਹੋਵੇਗਾ।

ਸਰਕਾਰ ਨਿਵੇਸ਼ਕਾਂ ਨੂੰ ਸੰਚਾਲਨ ਵਿਚ ਪੂਰੀ ਆਜ਼ਾਦੀ ਦੇਵੇਗੀ। ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਨਿਵੇਸ਼ਕ ਜ਼ਿੰਮੇਵਾਰ ਹੋਣਗੇ। ਉੱਥੇ ਹੀ, ਟਰੈਕ ਤੇ ਸਿਗਨਲ ਦੇ ਬੁਨਿਆਦੀ ਢਾਂਚੇ ਲਈ ਰੇਲਵੇ ਜ਼ਿੰਮੇਵਾਰ ਹੋਵੇਗਾ।
ਕੁਝ ਦਿਨ ਪਹਿਲਾਂ, ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਬੋਲੀ ਲਾਉਣ ਲਈ ਲੰਬੀ ਦੂਰੀ ਵਾਲੇ ਕਈ ਰਸਤੇ ਚੁਣੇ ਗਏ ਹਨ, ਜਿਨ੍ਹਾਂ ਵਿਚ ਮੁੰਬਈ-ਕੋਲਕਾਤਾ, ਮੁੰਬਈ-ਚੇਨਈ, ਮੁੰਬਈ-ਗੁਹਾਟੀ, ਨਵੀਂ ਦਿੱਲੀ-ਮੁੰਬਈ, ਤਿਰੂਵਨੰਤਪੁਰਮ-ਗੁਹਾਟੀ, ਨਵੀਂ ਦਿੱਲੀ-ਕੋਲਕਾਤਾ, ਨਵੀਂ ਦਿੱਲੀ-ਬੰਗਲੌਰ, ਨਵੀਂ ਦਿੱਲੀ-ਚੇਨਈ, ਕੋਲਕਾਤਾ-ਚੇਨਈ ਅਤੇ ਚੇਨਈ-ਜੋਧਪੁਰ ਸ਼ਾਮਲ ਹਨ।


Related News