ਕੋਰੋਨਾ ਸੰਕਟ : ਇਸ ਕਾਰਣ ਫਿਰ ਬੰਦ ਹੋਈ ਪ੍ਰਾਈਵੇਟ ਟ੍ਰੇਨਾਂ ਦੀ ਬੁਕਿੰਗ
Tuesday, Apr 07, 2020 - 05:04 PM (IST)
ਨਵੀਂ ਦਿੱਲੀ - ਕੋਰੋਨਾਵਾਇਰਸ ਦੇ ਵਿਸ਼ਵ ਭਰ 'ਚ ਲਗਾਤਾਰ ਵੱਧ ਰਹੇ ਪ੍ਰਕੋਪ ਵਿਚਕਾਰ ਲਾਕਡਾਊਨ ਦੀ ਮਿਆਦ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪ੍ਰਾਈਵੇਟ ਟ੍ਰੇਨਾਂ ਲਈ ਬੁਕਿੰਗ ਇਕ ਵਾਰ ਫਿਰ ਬੰਦ ਕਰ ਦਿੱਤੀ ਗਈ ਹੈ। ਹੁਣ ਇਹ ਬੁਕਿੰਗ 1 ਮਈ, 2020 ਤੋਂ ਖੋਲ੍ਹੀ ਗਈ ਹੈ। ਦੇਸ਼ ਵਿਚ ਪ੍ਰਾਈਵੇਟ ਟ੍ਰੇਨ ਓਪਰੇਸ਼ਨ ਸ਼ੁਰੂ ਕਰਨ ਵਾਲੀ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 15 ਅਪ੍ਰੈਲ ਤੋਂ 30 ਅਪ੍ਰੈਲ ਦੇ ਦਰਮਿਆਨ ਪ੍ਰਾਈਵੇਟ ਟ੍ਰੇਨਾਂ ਦੇ ਸੰਚਾਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਇਨ੍ਹਾਂ ਰੇਲ ਗੱਡੀਆਂ ਵਿਚ ਬੁਕਿੰਗ ਦੁਬਾਰਾ ਬੰਦ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਰੇਲਵੇ ਨੂੰ ਵੀ ਜਾਣਕਾਰੀ ਭੇਜ ਦਿੱਤੀ ਗਈ ਹੈ ।
ਨਹੀਂ ਮਿਲ ਰਹੇ ਯਾਤਰੀ
ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੀ ਮਿਆਦ ਲਈ ਰੇਲਗੱਡੀਆਂ ਵਿਚ ਬੁਕਿੰਗ ਖੋਲ੍ਹੀ ਗਈ ਤਾਂ ਪ੍ਰਸਿੱਧ ਰੇਲਵੇ ਟ੍ਰੇਨਾਂ ਲਈ ਬਹੁਤ ਸਾਰੀਆਂ ਬੁਕਿੰਗਾਂ ਮਿਲੀਆਂ। ਪਰ ਪ੍ਰਾਈਵੇਟ ਟ੍ਰੇਨ ਲਈ ਮਿਲਣ ਵਾਲੀ ਬੁਕਿੰਗ ਬਹੁਤ ਘੱਟ ਸੀ। ਇਕ ਦਿਨ ਲਈ ਸਿਰਫ 150-200 ਯਾਤਰੀ ਹੀ ਬੁਕਿੰਗ ਲੈ ਰਹੇ ਹਨ। ਸਿਰਫ ਹੀ ਇੰਨੇ ਹੀ ਯਾਤਰੀਆਂ ਨਾਲ ਪੂਰੀ ਰੇਲ ਗੱਡੀ ਚਲਾਉਣਾ ਮੁਸ਼ਕਲ ਹੈ। ਇਸ ਲਈ ਇਹ ਰੇਲ ਗੱਡੀਆਂ ਅਪ੍ਰੈਲ ਮਹੀਨੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਬੁਕਿੰਗ 1 ਮਈ ਤੋਂ ਖੁੱਲੀ ਹੈ ਅਤੇ ਯਾਤਰੀ ਇਸ ਮਿਆਦ ਲਈ ਬੁਕਿੰਗ ਕਰਵਾ ਸਕਦੇ ਹਨ।
ਪੜ੍ਹੋ: ਖਾਤਾ ਧਾਰਕਾਂ ਲਈ ਤੋਹਫਾ : ਰਲੇਵੇਂ ਤੋਂ ਬਾਅਦ ਇਸ ਸਰਕਾਰੀ ਬੈਂਕ ਨੇ ਕੀਤਾ ਵੱਡਾ ਐਲਾਨ
ਮਿਲੇਗਾ ਰਿਫੰਡ
ਜਿਨ੍ਹਾਂ ਯਾਤਰੀਆਂ ਨੇ 15 ਤੋਂ 30 ਅਪ੍ਰੈਲ 2020 ਦਰਮਿਆਨ ਯਾਤਰਾ ਲਈ ਤੇਜਸ ਐਕਸਪ੍ਰੈਸ ਬੁੱਕ ਕੀਤੀ ਸੀ, ਉਨ੍ਹਾਂ ਨੂੰ ਰਿਫੰਡ ਵਾਪਸ ਕਰ ਦਿੱਤਾ ਜਾਵੇਗਾ।
13523 ਰੇਲ ਗੱਡੀਆਂ 21 ਦਿਨਾਂ ਲਈ ਕੀਤੀਆਂ ਗਈਆਂ ਹਨ ਰੱਦ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ 24 ਮਾਰਚ ਨੂੰ ਲਾਕਡਾਊਨ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਰੇਲਵੇ ਨੇ 13,523 ਰੇਲ ਗੱਡੀਆਂ ਦੀ 21 ਦਿਨਾਂ ਲਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ।