ਅਮਰੀਕਾ ’ਚ ਮਹਿੰਗਾਈ ਘੱਟਣ ''ਤੇ ਡਿਗ ਗਈਆਂ ਸੋਨੇ-ਚਾਂਦੀ ਦੀਆਂ ਕੀਮਤਾਂ
Saturday, May 13, 2023 - 10:14 AM (IST)
ਨਵੀਂ ਦਿੱਲੀ (ਇੰਟ.) - ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐੱਮ. ਸੀ. ਐਕਸ. ਐਕਸਚੇਂਜ ’ਤੇ ਵੀ ਸੋਨੇ-ਚਾਂਦੀ ਦੀਆਂ ਘਰੇਲੂ ਵਾਅਦਾ ਕੀਮਤਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ। ਐੱਮ. ਸੀ. ਐਕਸ. ’ਤੇ 5 ਜੂਨ ਦੀ ਡਲਿਵਰੀ ਵਾਲਾ ਸੋਨਾ ਸ਼ੁੱਕਰਵਾਰ ਦੁਪਹਿਰ 137 ਰੁਪਏ ਦੀ ਗਿਰਾਵਟ ਨਾਲ 60,755 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਡ ਕਰਦਾ ਨਜ਼ਰ ਆਇਆ। ਗਲੋਬਲ ਪੱਧਰ ’ਤੇ ਵੀ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਲਰ ਇੰਡੈਕਸ ’ਚ ਮਜ਼ਬੂਤੀ ਕਾਰਣ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕਾ ’ਚ ਮਹਿੰਗਾਈ ਦੇ ਅੰਕੜੇ ਉਮੀਦ ਨਾਲੋਂ ਵੱਧ ਚੰਗੇ ਆਏ ਹਨ। ਇਸ ਨਾਲ ਡਾਲਰ ਇੰਡੈਕਸ ’ਚ ਉਛਾਲ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਤੋਂ ਇਨ੍ਹਾਂ ਉਮੀਦਾਂ ਨੂੰ ਬਲ ਮਿਲਿਆ ਹੈ ਕਿ ਹੁਣ ਫੈੱਡਰਲ ਰਿਜ਼ਰਵ ਵਿਆਜ ਦਰਾਂ ’ਚ ਵਾਧੇ ਨੂੰ ਬੰਦ ਕਰ ਸਕਦਾ ਹੈ।
ਚਾਂਦੀ ਦੇ ਘਰੇਲੂ ਵਾਅਦਾ ਭਾਅ ’ਚ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। 5 ਜੁਲਾਈ ਦੀ ਡਲਿਵਰੀ ਵਾਲੀ ਚਾਂਦੀ ਸ਼ੁੱਕਰਵਾਰ ਦੁਪਹਿਰ 1.03 ਫ਼ੀਸਦੀ ਜਾਂ 757 ਰੁਪਏ ਦੀ ਗਿਰਾਵਟ ਨਾਲ 73,051 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟਰੇਡ ਕਰਦੀ ਨਜ਼ਰ ਆਈ। ਗਲੋਬਲ ਪੱਧਰ ’ਤੇ ਵੀ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੋਨੇ ਦਾ ਗਲੋਬਲ ਭਾਅ
ਸੋਨੇ ਦੀਆਂ ਗਲੋਬਲ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਮੈਕਸ ’ਤੇ ਸੋਨੇ ਦਾ ਗਲੋਬਲ ਵਾਅਦਾ ਭਾਅ 0.30 ਫ਼ੀਸਦੀ ਜਾਂ 6 ਡਾਲਰ ਦੀ ਗਿਰਾਵਟ ਨਾਲ 2,014.50 ਡਾਲਰ ਪ੍ਰਤੀ ਓਂਸ ’ਤੇ ਟਰੇਡ ਕਰਦਾ ਨਜ਼ਰ ਆਇਆ। ਉੱਥੇ ਹੀ ਸੋਨੇ ਦਾ ਗਲੋਬਲ ਹਾਜ਼ਰ ਭਾਅ 0.24 ਫ਼ੀਸਦੀ ਜਾਂ 4.88 ਡਾਲਰ ਦੀ ਗਿਰਾਵਟ ਨਾਲ 2,010.17 ਡਾਲਰ ਪ੍ਰਤੀ ਓਂਸ ’ਤੇ ਟਰੇਡ ਕਰਦਾ ਨਜ਼ਰ ਆਇਆ।
ਚਾਂਦੀ ਦਾ ਗਲੋਬਲ ਭਾਅ
ਕਾਮੈਕਸ ’ਤੇ ਚਾਂਦੀ ਦਾ ਗਲੋਬਲ ਹਾਜ਼ਰ ਭਾਅ 1.18 ਫ਼ੀਸਦੀ ਜਾਂ 0.29 ਡਾਲਰ ਦੀ ਗਿਰਾਵਟ ਨਾਲ 24.14 ਡਾਲਰ ਪ੍ਰਤੀ ਓਂਸ ’ਤੇ ਟਰੇਡ ਕਰਦਾ ਨਜ਼ਰ ਆਇਆ। ਉੱਥੇ ਹੀ ਚਾਂਦੀ ਦੀ ਗਲੋਬਲ ਹਾਜ਼ਾਰ ਕੀਮਤ 0.85 ਫ਼ੀਸਦੀ ਜਾਂ 0.21 ਡਾਲਰ ਦੀ ਗਿਰਾਵਟ ਨਾਲ 23.98 ਡਾਲਰ ਪ੍ਰਤੀ ਓਂਸ ’ਤੇ ਟਰੇਡ ਕਰਦੀ ਨਜ਼ਰ ਆਈ।