ਸੋਨੇ-ਚਾਂਦੀ ''ਚ ਮਾਮੂਲੀ ਤੇਜ਼ੀ, ਜਾਣੋ ਅੱਜ ਦੇ ਭਾਅ

12/18/2019 4:48:57 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ ਅੱਠ ਰੁਪਏ ਵਧ ਕੇ 38,828 ਰੁਪਏ ਪ੍ਰਤੀ ਦਸ ਗ੍ਰਾਮ ਦੇ ਭਾਅ ਰਿਹਾ ਹੈ। ਐੱਚ.ਡੀ.ਐੱਫ.ਸੀ.ਸਕਿਓਰਟੀਜ਼ ਮੁਤਾਬਕ ਮੰਗਲਵਾਰ ਸੋਨਾ 38,820 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ।
ਕੰਪਨੀ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ ਕਿ ਆਮ ਪੱਧਰ ਦੇ ਕਾਰੋਬਾਰ 'ਚ ਦਿੱਲੀ ਬਾਜ਼ਾਰ 'ਚ 24 ਕੈਰੇਟ ਵਾਲੇ ਸੋਨੇ ਦਾ ਹਾਜ਼ਿਰ ਭਾਅ ਅੱਠ ਰੁਪਏ ਤੇਜ਼ ਰਿਹਾ। ਦਿਨ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਕਰੀਬ 10 ਪੈਸੇ ਕਮਜ਼ੋਰ ਚੱਲ ਰਿਹਾ ਸੀ। ਚਾਂਦੀ ਵੀ 14 ਰੁਪਏ ਵਧ ਕੇ 45,649 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਦਿਨ ਚਾਂਦੀ 45,635 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਸੰਸਾਰਕ ਬਾਜ਼ਾਰ 'ਚ ਸੋਨਾ ਵਧ ਕੇ 1,476.90 ਡਾਲਰ ਪ੍ਰਤੀ ਔਂਸ ਅਤੇ ਚਾਂਦੀ 17.01 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਸੀ।


Aarti dhillon

Content Editor

Related News