ਕੀਮਤੀ ਧਾਤਾਂ ਅਤੇ ਸਟੋਨ ਡੀਲਰਸ ਨੂੰ 10 ਲੱਖ ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਦਾ ਰੱਖਣਾ ਹੋਵੇਗਾ ਰਿਕਾਰਡ
Friday, Jan 01, 2021 - 11:09 AM (IST)
ਨਵੀਂ ਦਿੱਲੀ (ਭਾਸ਼ਾ) – ਕੀਮਤੀ ਧਾਤਾਂ ਅਤੇ ਸਟੋਨ ਡੀਲਰਸ ਨੂੰ ਹੁਣ ਇਕ ਗਾਹਕ ਦੇ ਨਾਲ 10 ਲੱਖ ਜਾਂ ਇਸ ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਦਾ ਰਿਕਾਰਡ ਰੱਖਣਾ ਹੋਵੇਗਾ। ਵਿੱਤ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 20 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਟਰਨਓਵਰ ਵਾਲੀਆਂ ਕੀਮਤੀ ਧਾਤਾਂ ਅਤੇ ਸਟੋਨ ਡੀਲਰ ਅਤੇ ਰਿਅਲ ਅਸਟੇਟ ਏਜੰਟਸ ਨੂੰ ਇਹ ਰਿਕਾਰਡ ਰੱਖਣਾ ਹੋਵੇਗਾ। ਮਨੀ ਲਾਂਡਰਿੰਗ ’ਤੇ ਰੋਕਥਾਮ ਲਈ ਵਿੱਤੀ ਮੰਤਰਾਲਾ ਨੇ ਇਹ ਕਦਮ ਚੁੱਕਿਆ ਹੈ।
ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) 2002 ਮੁਤਾਬਕ ਹੁਣ ਤੱਕ ਜੇਮਸ ਐਂਡ ਜਿਊਲਰੀ ਸੈਕਟਰ ’ਚ ਬਿਨਾਂ ਕੇ. ਵਾਈ. ਸੀ., ਪੈਨ ਅਤੇ ਆਧਾਰ ਰਾਹੀਂ 2 ਲੱਖ ਰੁਪਏ ਤੱਕ ਦੀ ਕੈਸ਼ ਟ੍ਰਾਂਜੈਕਸ਼ਨ ਦੀ ਇਜਾਜ਼ਤ ਹੈ। ਨਾਂਗੀਆ ਐਂਡ ਐੱਲ. ਐੱਲ. ਪੀ. ਦੇ ਡਾਇਰੈਕਟਰ ਮਯੰਕ ਅਰੋੜਾ ਦਾ ਕਹਿਣਾ ਹੈ ਕਿ ਇਸ ਵਿਵਸਥਾ ਦੇ ਲੂਪਹੋਲ ਨੂੰ ਖਤਮ ਕਰਨ ਲਈ ਵਿੱਤ ਮੰਤਰਾਲਾ ਨੇ ਇਹ ਕਦਮ ਚੁੱਕਿਆ ਹੈ। ਅਰੋੜਾ ਮੁਤਾਬਕ ਇਸ ਬਦਲਾਅ ਤੋਂ ਬਾਅਦ ਕੀਮਤੀ ਧਾਤੂ ਅਤੇ ਸਟੋਨ ਡੀਲਰਸ ਨੂੰ 10 ਲੱਖ ਰੁਪਏ ਤੋਂ ਜ਼ਿਆਦਾ ਦੀਆਂ ਸਾਰੀਆਂ ਕੈਸ਼ ਟ੍ਰਾਂਜੈਕਸ਼ਨ ਦਾ ਰਿਕਾਰਡ ਮੈਂਟੇਨ ਕਰਨਾ ਹੋਵੇਗਾ।
ਇਹ ਵੀ ਵੇਖੋ - 1 ਜਨਵਰੀ ਤੋਂ ਦਿੱਲੀ ਅੰਦਰ ਦਾਖ਼ਲ ਹੋਣ ਵਾਲੇ ਵਪਾਰਕ ਵਾਹਨਾਂ ’ਤੇ ਲਾਗੂ ਹੋਵੇਗਾ ਨਵਾਂ ਨਿਯਮ
ਇਨਡਾਇਰੈਕਟ ਟੈਕਸ ਬੋਰਡ ਕਰਦੈ ਨਿਗਰਾਨੀ
ਅਰੋੜਾ ਨੇ ਦੱਸਿਆ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਰੂਲਸ 2005 ਦੇ ਤਾਜ਼ਾ ਬਦਲਾਅ ਤੋਂ ਬਾਅਦ ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ ਨੂੰ ਰੈਗੁਲੇਟਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧ ’ਚ ਪ੍ਰਕਿਰਿਆ ਬਣਾਉਣ ਅਤੇ ਰਿਅਲ ਅਸਟੇਟ ਏਜੰਟਸ ਵਲੋਂ ਬਣਾਏ ਗਏ ਰਿਕਾਰਡ ਨੂੰ ਮੈਂਟੇਨ ਕਰਨ ਦੀ ਜ਼ਿੰਮੇਵਾਰੀ ਇਸੇ ਬੋਰਡ ਨੂੰ ਦਿੱਤੀ ਗਈ ਹੈ।
ਇਹ ਵੀ ਵੇਖੋ - ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ; ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਲਈ ਸਿਰਫ਼ 1 ਦਿਨ ਬਾਕੀ
30 ਦਸੰਬਰ ਤੱਕ 4.73 ਕਰੋੜ ਆਈ. ਟੀ. ਆਰ. ਹੋਏ ਫਾਈਲ
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਵਿੱਤੀ ਸਾਲ 2019-20 (ਅਸੈੱਸਮੈਂਟ ਯੀਅਰ 2020-21) ਲਈ 30 ਦਸੰਬਰ ਤੱਕ 4.73 ਕਰੋੜ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਈਲ ਹੋਏ ਹਨ। ਸਰਕਾਰ ਨੇ ਇੰਡੀਵਿਜ਼ੁਅਲ ਲਈ ਆਈ. ਟੀ. ਆਰ. ਦੀ ਅੰਤਮ ਮਿਤੀ ਨੂੰ ਵਧਾ ਕੇ 10 ਜਨਵਰੀ 2021 ਕਰ ਦਿੱਤਾ ਹੈ। ਹੁਣ ਤੱਕ ਆਈ. ਟੀ. ਆਰ. ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ 2020 ਸੀ। ਕੰਪਨੀਆਂ ਲਈ ਆਈ. ਟੀ. ਆਰ. ਦਾਖਲ ਕਰਨ ਦੀ ਆਖਰੀ ਮਿਤੀ 15 ਫਰਵਰੀ 2021 ਹੋ ਗਈ ਹੈ।
ਇਹ ਵੀ ਵੇਖੋ - ਭਾਰਤ ’ਤੇ 200 ਸਾਲ ਤੱਕ ਰਾਜ ਕਰਨ ਵਾਲੀ East India Company ਦੇ ਮਾਲਕ ਹਨ ਇਹ ਭਾਰਤੀ
ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।