ਕਮਾਈ ਦਾ ਮੌਕਾ, 29 ਤਾਰੀਖ਼ ਨੂੰ ਆ ਰਿਹਾ ਹੈ ਇਸ ਸਰਕਾਰੀ ਕੰਪਨੀ ਦਾ IPO

Monday, Apr 26, 2021 - 03:13 PM (IST)

ਕਮਾਈ ਦਾ ਮੌਕਾ, 29 ਤਾਰੀਖ਼ ਨੂੰ ਆ ਰਿਹਾ ਹੈ ਇਸ ਸਰਕਾਰੀ ਕੰਪਨੀ ਦਾ IPO

ਨਵੀਂ ਦਿੱਲੀ- ਸਰਕਾਰੀ ਖੇਤਰ ਦੀ ਕੰਪਨੀ ਪਾਵਰ ਗ੍ਰਿਡ ਨੇ ਇੰਫਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ ਲਿਆਉਣ ਦੀ ਯੋਜਨਾ ਬਣਾਈ ਹੈ। 29 ਅਪ੍ਰੈਲ ਨੂੰ ਇਸ ਦਾ ਆਈ. ਪੀ. ਓ. ਬਾਜ਼ਾਰ ਵਿਚ ਦਸਤਕ ਦੇਣ ਜਾ ਰਿਹਾ ਹੈ। ਇਹ ਆਈ. ਪੀ. ਓ. 7,735 ਕਰੋੜ ਰੁਪਏ ਦਾ ਹੈ। ਇਸ ਦੀ ਕੀਮਤ 99-100 ਰੁਪਏ ਪ੍ਰਤੀ ਯੂਨਿਟ ਰੱਖੀ ਗਈ ਹੈ।

ਤਿੰਨ ਮਈ ਨੂੰ ਇਹ ਆਈ. ਪੀ. ਓ. ਬੰਦ ਹੋ ਜਾਵੇਗਾ। ਇਹ ਦੇਸ਼ ਦਾ ਪਹਿਲਾ ਇੰਫਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ (ਇਨਵਿਟ) ਹੈ ਜੋ ਜਨਤਕ ਖੇਤਰ ਦੀ ਕੰਪਨੀ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ।

ਇਸ ਆਈ. ਪੀ. ਓ. ਵਿਚ 4,993.48 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਹਨ ਤੇ 2,741.50 ਕਰੋੜ ਰੁਪਏ ਦੇ ਸ਼ੇਅਰ ਓ. ਐੱਫ. ਐੱਸ. ਤਹਿਤ ਸ਼ੇਅਰ ਹੋਲਡਰਾਂ ਵੱਲੋਂ ਜਾਰੀ ਕੀਤੇ ਜਾਣੇ ਹਨ। ਪਾਵਰਗ੍ਰਿਡ ਇਨਵਿਟ ਯੂਨਿਟਸ ਨੂੰ ਨੈਸ਼ਨਲ ਸਟਾਕ ਐਕਸਚੇਜ਼ (ਐੱਨ. ਐੱਸ. ਈ.) ਅਤੇ ਬੀ. ਐਸ. ਈ. ਵਿਚ ਸੂਚੀਬੱਧ ਕਰਨ ਦਾ ਪ੍ਰਸਤਾਵ ਹੈ। ਇਨਵਿਟ ਮਿਊਚੁਅਲ ਫੰਡ ਦੀ ਤਰ੍ਹਾਂ ਹੀ ਇਕ ਯੋਜਨਾ ਹੈ। ਆਈ. ਸੀ. ਆਈ. ਸੀ.ਆਈ. ਸਕਿਓਰਟੀਜ਼, ਐਕਸਿਸ ਕੈਪੀਟਲ, ਐਡਲਵਿਸ ਅਤੇ ਐੱਚ. ਐੱਸ. ਬੀ. ਸੀ. ਸਕਿਓਰਿਟੀਜ਼ ਅਤੇ ਕੈਪੀਟਲ ਮਾਰਕੀਟ ਇੰਡੀਆ ਇਸ ਇਸ਼ੂ ਦੇ ਪ੍ਰਮੁੱਖ ਪ੍ਰਬੰਧਕ ਹਨ।


author

Sanjeev

Content Editor

Related News