ਲੰਬੀ ਬਿਜਲੀ ਕਟੌਤੀ ਨਾਲ ਬੰਦ ਹੋ ਸਕਦੀਆਂ ਹਨ ਦਿੱਲੀ 'ਚ ਮੋਬਾਇਲ ਸੇਵਾ
Sunday, Nov 05, 2017 - 03:05 PM (IST)
ਨਵੀਂ ਦਿੱਲੀ— ਦੂਰਸੰਚਾਰ ਬੁਨਿਆਦੀ ਢਾਂਚਾ ਉਦਯੋਗ ਦੇ ਸੰਗਠਨ ਟਾਇਪਾ ਦਾ ਕਹਿਣਾ ਹੈ ਕਿ ਦਿੱਲੀ ਐਨ.ਸੀ.ਆਰ 'ਚ ਲੰਬੇ ਸਮੇਂ ਤੋਂ ਬਿਜਲੀ ਸਪਲਾਈ ਬੰਦ ਰਹਿਣ ਜਾਂ ਗਰਿੱਡ ਬੰਦ ਹੋਣ ਦੀ ਸਥਿਤੀ 'ਚ ਮੋਬਾਇਲ ਸੇਵਾਵਾਂ ਬੰਦ ਹੋ ਸਕਦੀਆਂ ਹਨ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਡੀ.ਪੀ.ਸੀ.ਸੀ ਨੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਪੈਟਰੋਲ, ਮਿੱਟੀ ਦਾ ਤੇਲ ਜਾਂ ਡੀਜ਼ਲ ਨਾਲ ਚੱਲਣ ਵਾਲ ਜਨਰੇਟਰ ਸੈਟ 'ਤੇ 15 ਮਾਰਚ 2018 ਤੱਕ ਰੋਕ ਲਗਾ ਦਿੱਤੀ ਹੈ। ਟਾਇਪਾ ਦੇ ਮਹਾ ਨਿਰਦੇਸ਼ਕ ਤਿਲਕ ਰਾਜ ਦੁਆ ਨੇ ਕਿਹਾ ਕਿ ਮੋਬਾਇਲ ਟਾਵਰਾਂ 'ਚ ਉਚ ਸ਼ਕਤੀ ਵਾਲੀ ਅਜਿਹੀ ਬੈਟਰੀ ਲੱਗੀ ਹੁੰਦੀ ਹੈ ਜੋ ਕਿ ਗਰਿੱਡ 'ਚ ਕਿਸੇ ਤਰ੍ਹਾਂ ਦੀ ਅਸਫਲਤਾ 'ਤੇ ਤੇਜ਼ੀ ਨਾਲ ਚਾਰਜ ਹੋ ਜਾਂਦੀ ਹੈ ਪਰ ਬਿਜਲੀ ਸਪਲਾਈ 'ਚ ਲੰਬੀ ਕਟੌਤੀ, ਗਰਿੱਡ ਅਸਫਲ ਹੋਣ ਜਾਂ ਕਿਸੇ ਤਰ੍ਹਾਂ ਦੀ ਕੁਦਰਤੀ ਆਫਤ 'ਚ ਮੋਬਾਇਲ ਕੇਵਲ ਬੈਟਰੀ ਦੇ ਭਰੋਸੇ ਨਹੀਂ ਰਹਿੰਦਾ, ਜਿਸ ਕਾਰਨ ਸੇਵਾਵਾਂ ਬੰਦ ਹੋ ਸਕਦੀਆਂ ਹਨ। ਬਿਜਲੀ ਸਪਲਾਈ 'ਚ ਕਿਸੇ ਵੱਡੀ ਕਟੌਤੀ 'ਤੇ ਮੋਬਾਇਲ ਟਾਵਰਾਂ ਦੀ ਸੇਵਾ ਸ਼ੁਰੂ ਰੱਖਣ ਲਈ ਵਿਕਲਪਿਕ ਸਰੋਤਾਂ ਦੀ ਜ਼ਰੂਰਤ ਹੋਵੇਗੀ,ਜਿਨ੍ਹਾਂ 'ਚ ਡੀਜ਼ਲ ਜਨਰੇਟਰ ਸ਼ਾਮਲ ਹੈ। ਡੀ.ਪੀ.ਸੀ.ਸੀ ਨੇ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਪ੍ਰਮਾਣਿਤ ਦੇ ਫੈਸਲੇ ਦੇ ਬਾਅਦ ਪੈਟਰੋਲ, ਡੀਜ਼ਲ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਜਨਰੇਟਰ ਸੈਟਾਂ 'ਤੇ 15 ਮਾਰਚ 2018 ਤੱਕ ਰੋਕ ਲਗਾ ਦਿੱਤੀ ਗਈ ਹੈ। ਹਸਪਤਾਲਾਂ, ਨਰਸਿੰਗ ਹੋਮ, ਰੇਲਵੇ, ਹਵਾਈ ਅੱਡਿਆਂ ਅਤੇ ਬੱਸ ਅੱਡਿਆਂ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੁਆ ਨੇ ਕਿਹਾ ਕਿ ਇਸ ਲਿਹਾਜ਼ ਨਾਲ ਮੋਬਾਇਲ ਟਾਵਰਾਂ ਨੂੰ ਵੀ ਜ਼ਰੂਰੀ ਸੇਵਾਵਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
